BMW ਨੇ ਲਾਂਚ ਕੀਤਾ 6 ਸੀਰੀਜ਼ Gran Turismo ਦਾ ਡੀਜ਼ਲ ਅਵਤਾਰ

06/21/2018 5:37:04 PM

ਜਲੰਧਰ- ਜਰਮਨੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਬੀ. ਐੈੱਮ. ਡਬਲੀਯੂ ਨੇ 6 ਸੀਰੀਜ ਗਰੈਨ ਟੂਰਿਜ਼ਮੋ ਮਾਡਲ ਦਾ ਡੀਜ਼ਲ ਵੇਰੀਐਂਟ ਭਾਰਤ 'ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਬੀ. ਐੱਮ. ਡਬਲੀਯੂ 630 ਡੀ ਦੀ ਕੀਮਤ 66.5 ਲੱਖ ਰੁਪਏ ਰੱਖੀ ਹੈ । ਮਕਾਮੀ ਤੌਰ 'ਤੇ ਉਤਪਾਦਿਤ 630 ਡੀ ਦੋ ਵੇਰੀਐਂਟ-ਲਗਜ਼ਰੀ ਲਾਈਨ ਅਤੇ ਐੈੱਮ ਸਪੋਰਟ 'ਚ ਉਪਲੱਬਧ ਹੈ। ਐੱਮ ਸਪੋਰਟ ਵੇਰਿਐਂਟ ਦੀ ਕੀਮਤ 73.70 ਲੱਖ ਰੁਪਏ ਰੱਖੀ ਗਈ ਹੈ। ਕੰਪਨੀ ਦੇ ਮੁਤਾਬਕ ਇਹ ਕਾਰ ਦੇਸ਼ ਦੇ ਸਾਰੇ ਡੀਲਰਸ਼ਿਪ 'ਤੇ ਅੱਜ ਤੋਂ ਵਿਕਰੀ ਲਈ ਉਪਲੱਬਧ ਹੈ।

ਇੰਜਣ ਪਾਵਰ
ਬੀ. ਐੱਮ. ਡਬਲੀਯੂ ਦੇ ਇਸ ਨਵੇਂ ਵੇਰੀਐਂਟ 'ਚ 3-ਲਿਟਰ 6-ਸਿਲੰਡਰ ਡੀਜ਼ਲ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 265hp ਦੀ ਪਾਵਰ ਅਤੇ 620Nm ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ 8- ਸਪੀਡ ਆਟੋਮੈਟਿਕ ਟਰਾਂਸਮਿਸ਼ਸਨ ਨਾਲ ਲੈਸ ਹੈ ਅਤੇ ਇਹ ਰਿਅਰ ਵ੍ਹੀਲਸ 'ਤੇ ਪਾਵਰ ਸਪਲਾਈ ਕਰਦਾ ਹੈ। 0 ਤੋਂ 100 ਕਿ. ਮੀ. ਦੀ ਰਫਤਾਰ ਫੜਨ 'ਚ ਇਸ ਨੂੰ 6.1 ਸੈਕਿੰਡ ਦਾ ਸਮਾਂ ਲਗਦਾ ਹੈ।

PunjabKesari

ਬੀ. ਐੱਮ. ਡਬਲੀਯੂ 630d ਅਤੇ 630i ਲਗਜ਼ਰੀ ਲਾਈਨ 'ਚ ਸਮਾਨ ਕਿੱਟ ਦਾ ਇਸਤੇਮਾਲ ਕੀਤਾ ਗਿਆ ਹੈ। ਦੋਨਾਂ 'ਚ ਰਿਅਰ ਸੀਟਰ 'ਤੇ ਇੰਟਰਟੇਨਮੈਂਟ ਸਿਸਟਮ ਦੇ ਨਾਲ ਦੋ 10.2 ਇੰਚ ਸਕ੍ਰੀਨ, 2MW ਦੀ ਗੇਸਚਰ ਅਤੇ ਵੁਆਇਸ ਕੰਟਰੋਲਡ ਆਈਡਰਾਇਵ ਇੰਫੋਟੇਨਮੈਂਟ ਸਿਸਟਮ ਦੇ ਨਾਲ 10.25 ਇੰਚ ਟੱਚ-ਸਕ੍ਰੀਨ (ਐਪਲ ਕਾਰਪਲੇਅ ਅਤੇ ਨੈਵੀਗੇਸ਼ਨ ਸਟੈਂਡਰਡ), ਹਰਮਨ ਕਾਰਡਨ ਸਰਾਊਂਡ ਸਾਊਂਡ ਸਿਸਟਮ, ਵਾਇਰਲੈੱਸ ਸਮਾਰਟਫੋਨ ਚਾਰਜਰ, ਫੋਰ-ਜੋਨ ਕਲਾਇਮੇਟ ਕੰਟਰੋਲ, ਇਕ ਡਿਜੀਟਲ ਇੰਸਟਰੂਮੈਂਟ ਕਲਸਟਰ ਅਤੇ 360-ਡਿਗਰੀ ਕੈਮਰਾ ਅਸਿਸਟ ਦੇ ਨਾਲ ਪਾਰਕਿੰਗ ਦਿੱਤੇ ਗਏ ਹਨ। ਕਾਰ ਦੇ ਹਾਈ ਵੇਰੀਐਂਟ M ਸਪੋਰਟ ਟ੍ਰਿਮ 'ਚ ਹੈਡ-ਅਪ ਡਿਸਪਲੇਅ ਦੇ ਨਾਲ ਫੁੱਲ ਕਲਰ ਪ੍ਰੋਜਕੇਸ਼ਨ, ਸਾਫਟ-ਕਲੋਜ ਡੋਰ ਫੰਕਸ਼ਨ ਅਤੇ ਨਾਪਾ ਲੈਦਰ ਅਪਹੋਲਸਟਰੀ ਦਿੱਤੀ ਗਈ ਹੈ।

ਸੇਫਟੀ ਫੀਚਰਸ
ਟੈਕਨਾਲੌਜੀ ਦੇ ਤੌਰ 'ਤੇ ਕਾਰ 'ਚ ਏਅਰ ਸਸਪੈਂਸ਼ਨ ਸਟੈਂਡਰਡ ਦਿੱਤੇ ਗਏ ਹਨ। ਸੇਫਟੀ ਦੇ ਤੌਰ 'ਤੇ 630ਡੀ 'ਚ 630 ਆਈ ਦੀ ਤਰ੍ਹਾਂ ਹੀ ਸਮਾਨ 6 ਏਅਰਬੈਗਸ, 12S ਦੇ ਨਾਲ ਬ੍ਰੇਕ ਅਸਿਸਟ, ਸਟੇਬੀਲਿਟੀ ਅਤੇ ਟਰੈਕਸ਼ਨ ਕੰਟਰੋਲ, ਕਾਰਨਰਿੰਗ ਬ੍ਰੇਕ ਅਤੇ ਹਿੱਲ ਡਿਸੈਂਟ ਕੰਟਰੋਲ ਅਤੇ ਆਈਸੋਫਿਕਸ ਸੀਟ ਮਾਊਂਟਸ ਦਿੱਤੇ ਗਏ ਹਨ।


Related News