BMW ਨੇ ਸ਼ੁਰੂ ਕੀਤੀ ਆਲ-ਇਲੈਕਟ੍ਰਿਕ i5 ਲਈ ਬੁਕਿੰਗ

04/08/2024 6:06:42 PM

ਆਟੋ ਡੈਸਕ- ਬੀ.ਐੱਮ.ਡਬਲਯੂ. ਇੰਡੀਆ ਨੇਆਲ-ਇਲੈਕਟ੍ਰਿਕ i5 ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਗਾਹਕ ਇਸਨੂੰ ਆਨਲਾਈਨ ਅਤੇ ਡੀਲਰਸ਼ਿਪ 'ਤੇ ਜਾ ਕੇ ਬੁੱਕ ਕਰਵਾ ਸਕਦੇ ਹਨ। ਇਸ ਮਾਡਲ ਨੂੰ i5 ਨੂੰ ਸੀ.ਬੀ.ਯੂ. ਰਾਹੀਂ ਭਾਰਤ 'ਚ ਸੀਮਿਤ ਗਿਣਤੀ 'ਚ ਲਿਆਇਆ ਜਾਵੇਗਾ। 

ਪਾਵਰਟ੍ਰੇਨ

ਗਲੋਬਲੀ ਬੀ.ਐੱਮ.ਡਬਲਯੂ. i5 'ਚ eDrive 40 ਅਤੇ M60 xDrive 'ਚ ਹਰੇਕ ਐਕਸਲ 'ਤੇ ਇਕ ਇਲੈਕਟ੍ਰਿਕ ਮੋਟਰ ਦਿੱਤੀ ਗਈ ਹੈ। ਸਾਂਝੇ ਰੂਪ ਨਾਲ 601 ਐੱਚ.ਪੀ. ਅਤੇ 820 ਐੱਨ.ਐੱਮ. ਟਾਰਕ ਜਨਰੇਟ ਕਰਦੀ ਹੈ। ਇਸ ਸੇਡਾਨ ਨਾਲ 0-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ 3.8 ਸਕਿੰਟਾਂ 'ਚ ਫੜੀ ਜਾ ਸਕਦੀ ਹੈ। ਇਸਦੀ ਟਾਪ ਸਪੀਡ 230 ਕਿਲੋਮੀਟਰ ਪ੍ਰਤੀ ਘੰਟਾ ਦੀ ਹੈ। 

ਬੈਟਰੀ ਪੈਕ ਤੇ ਰੇਂਜ

i5 'ਚ 81.2kWh ਲਿਥੀਅਮ-ਆਇਨ ਬੈਟਰੀ ਪੈਕ ਦਿੱਤਾ ਗਿਆ ਹੈ। ਇਸਦੇ M60 xDrive ਵੇਰੀਐਂਟ ਨੂੰ ਸਿੰਗਲ ਚਾਰਜ 'ਤੇ 516 ਕਿਲੋਮੀਟਰ ਦੀ WLTP-ਪ੍ਰਮਾਣਿਤ ਰੇਂਜ ਮਿਲਦੀ ਹੈ। ਸਟੈਂਡਰਡ ਤੌਰ 'ਤੇ ਇਸ ਵਿਚ 11kW AC ਚਾਰਜਰ ਮਿਲਦਾ ਹੈ। 

ਕੀਮਤ ਤੇ ਡਿਲਿਵਰੀ

ਬੀ.ਐੱਮ.ਡਬਲਯੂ. ਨੇ ਅਜੇ ਤਕ i5 M60 xDrive ਦੀਆਂ ਕੀਮਤਾਂ ਦਾ ਖੁਲਾਸਾ ਨਹੀਂ ਕੀਤਾ। ਸੰਭਾਵਨਾ ਹੈ ਕਿ ਇਸ ਨੂੰ 1 ਕਰੋੜ ਰੁਪਏ ਦੀ ਕੀਮਤ 'ਤੇ ਉਤਾਰਿਆ ਜਾ ਸਕਦਾ ਹੈ। ਬੀ.ਐੱਮ.ਡਬਲਯੂ. ਦਾ ਕਹਿਣਾ ਹੈ ਕਿ ਮਈ 2024 ਤੋਂ ਡਿਲਿਵਰੀ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ 'ਤੇ ਕੀਤੀ ਜਾਵੇਗੀ। 


Rakesh

Content Editor

Related News