ਕੀ ਇਨ੍ਹਾਂ ਨੂੰ ਕਦੀ ਇਨਸਾਫ ਮਿਲੇਗਾ?

10/11/2021 3:33:18 AM

ਬੀਤੇ 26 ਸਤੰਬਰ ਨੂੰ ਈਸ਼ਵਰ ਚੰਦਰ ਵਿੱਦਿਆ ਸਾਗਰ ਦੀ 201ਵੀਂ ਜੈਅੰਤੀ ਮਨਾਈ ਗਈ ਉਹ ਇਕ ਅਜਿਹੇ ਸਿੱਖਿਆ ਮਾਹਿਰ ਸਨ ਜਿਨ੍ਹਾਂ ਨੇ ਸਮਾਜ ਸੁਧਾਰ ਦੇ ਕਈ ਕੰਮ ਕਰਨ ਦੇ ਇਲਾਵਾ ਔਰਤਾਂ ਦੀ ਭਲਾਈ ਦੀ ਦਿਸ਼ਾ ’ਚ ਮਹੱਤਵਪੂਰਨ ਕਦਮ ਚੁੱਕੇ ਜਿਨ੍ਹਾਂ ਦੀ ਉਸ ਜ਼ਮਾਨੇ ’ਚ ਬੜੀ ਬੁਰੀ ਹਾਲਤ ਸੀ। ਉਨ੍ਹਾਂ ਨੇ ਨਾ ਸਿਰਫ ਵਿਧਵਾ ਮੁੜ-ਵਿਆਹ ਕਾਨੂੰਨ 1856 ਪਾਸ ਕਰਵਾਉਣ ’ਚ ਮਦਦ ਕੀਤੀ ਸਗੋਂ ਔਰਤਾਂ ਦੀ ਸਿੱਖਿਆ ਨੂੰ ਵੀ ਉਤਸ਼ਾਹਿਤ ਕੀਤਾ।

ਭਾਰਤੀ ਇਤਿਹਾਸ ਦੇ ਇਸ ਕਾਲ ਨੂੰ ਮੁੜ-ਜਾਗਰਣ ਕਾਲ ਕਿਹਾ ਜਾ ਸਕਦਾ ਹੈ। ਰਾਜਾ ਰਾਮ ਮੋਹਨ ਰਾਏ ਨੇ ਸਤੀ ਪ੍ਰਥਾ ’ਤੇ 1829 ’ਚ ਪਾਬੰਦੀ ਲਗਾਉਣ ਦੀ ਦਿਸ਼ਾ ’ਚ ਕੰਮ ਕੀਤਾ। ਉਦੋਂ ਔਰਤਾਂ ਦੀ ਸੁਰੱਖਿਆ ਦੇ ਲਈ ਹੋਰ ਕਾਨੂੰਨ ਜਿਵੇਂ ਕਿ ਕੰਨਿਆ ਸ਼ਿਸ਼ੂ ਹੱਤਿਆ ਰੋਕਥਾਮ ਕਾਨੂੰਨ 1870, ਸਹਿਮਤੀ ਕਾਨੂੰਨ ਜਿਸ ਨੇ ਲੜਕੀਆਂ ਦੇ ਵਿਆਹ ਦੀ ਉਮਰ ਨੂੰ 10 ਤੋਂ ਵਧਾ ਕੇ 12 ਸਾਲ ਕੀਤਾ, ਪਾਸ ਕੀਤੇ ਗਏ।

ਔਰਤਾਂ ਦੀ ਸੁਰੱਖਿਆ ਲਈ ਜੋ ਹੱਲ ਮਹਿਸੂਸ ਕੀਤਾ ਉਹ ਸੀ ਔਰਤਾਂ ਨੂੰ ਸਿੱਖਿਅਤ ਕਰਨਾ ਅਤੇ ਅੱਜ 200 ਸਾਲ ਬਾਅਦ ਪ੍ਰਾਸੰਗਿਕ ਸਵਾਲ ਇਹ ਹੈ ਕਿ ਕੀ ਭਾਰਤ ’ਚ ਔਰਤਾਂ ਨੂੰ ਇਸੇ ਤਰ੍ਹਾਂ ਸਿੱਖਿਅਤ ਕੀਤਾ ਜਾ ਰਿਹਾ ਹੈ ਕਿ ਉਹ ਸਸ਼ਕਤ ਬਣ ਸਕਣ? ਸ਼ੋਸ਼ਣ ਹੋਣ ’ਤੇ ਕੀ ਉਹ ਆਪਣੀ ਆਵਾਜ਼ ਉਠਾਉਣ ’ਚ ਸਮਰੱਥ ਹਨ?

ਅੱਜ ਸੰਵਿਧਾਨ ’ਚ ਔਰਤਾਂ ਨੂੰ ਸਮਾਨ ਅਧਿਕਾਰ ਦੇਣ ਵਾਲੇ ਕਈ ਕਾਨੂੰਨ ਵੀ ਹਨ ਪਰ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਸਵਾਲਾਂ ਦੇ ਜਵਾਬ ਹਾਂ-ਪੱਖੀ ਨਹੀਂ ਲੱਗਦੇ। ਦੇਸ਼ ’ਚ ਰੋਜ਼ਾਨਾ 88 ਜਬਰ-ਜ਼ਨਾਹ ਹੁੰਦੇ ਹਨ। ਛੋਟੀਆਂ-ਛੋਟੀਆਂ ਬੱਚੀਆਂ ਤੋਂ ਲੈ ਕੇ ਵੱਡੀ ਉਮਰ ਦੀਆਂ ਮਾਤਾਵਾਂ ਤੱਕ ਨਾਲ ਜਬਰ-ਜ਼ਨਾਹ ਅਤੇ ਉਨ੍ਹਾਂ ’ਤੇ ਦੂਸਰੇ ਜ਼ੁਲਮਾਂ ਦੇ ਦਿਲ ਕੰਬਾ ਦੇਣ ਵਾਲੇ ਮਾਮਲੇ ਸਾਹਮਣੇ ਆਉਂਦੇ ਹਨ।

* 3 ਅਕਤੂਬਰ ਨੂੰ ਦਿੱਲੀ ’ਚ ਨੰਦ ਨਗਰੀ ਦੇ ਡੀ. ਟੀ. ਸੀ. ਬੱਸ ਡਿਪੂ ਦੇ ਸਾਹਮਣੇ ਇਕ ਲੜਕੀ ਦੀ ਲਾਸ਼ ਮਿਲੀ। ਜਾਂਚ ਕਰਨ ’ਤੇ ਪੁਲਸ ਨੇ ਇਸ ਹੱਤਿਆ ’ਚ ਸ਼ਾਮਲ ਇਕ ਨਾਬਾਲਗ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਨੇ ਦੱਸਿਆ ਕਿ ਨਸ਼ੇ ਦੀ ਹਾਲਤ ’ਚ ਉਸ ਨੇ ਅਤੇ ਉਸ ਦੇ ਦੋ ਸਾਥੀਆਂ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਲੜਕੀ ਦੇ ਵਿਰੋਧ ਕਰਨ ’ਤੇ ਗਲਾ ਦਬਾ ਕੇ ਉਸ ਦੀ ਹੱਤਿਆ ਕਰ ਿਦੱਤੀ।

* 3 ਅਕਤੂਬਰ ਨੂੰ ਹੀ ਹਿਸਾਰ ’ਚ ਇਕ ਵਿਅਕਤੀ ਦੇ ਵਿਰੁੱਧ ਪੁਲਸ ਨੇ ਇਕ ਔਰਤ ਦੇ ਸਹੁਰਿਆਂ ’ਚ ਦਾਖਲ ਹੋ ਕੇ ਉਸ ਨਾਲ ਜਬਰ-ਜ਼ਨਾਹ ਕਰਨ ਅਤੇ ਉਸ ਦੇ ਸਹੁਰਿਆਂ ਦੇ ਲੋਕਾਂ ਦੇ ਵਿਰੁੱਧ ਉਸ ਨੂੰ ਛੱਤ ਤੋਂ ਹੇਠਾਂ ਸੁੱਟ ਦੇਣ ਦੇ ਦੋਸ਼ ’ਚ ਕੇਸ ਦਰਜ ਕੀਤਾ।

* 6 ਅਕਤੂਬਰ ਨੂੰ ਸੰਗਰੂਰ ’ਚ ਰੇਲਵੇ ਵਿਭਾਗ ਦੇ ਇਕ ਜੇ. ਈ. ਨੇ ਆਪਣੇ ਮਕਾਨ ਮਾਲਕ ਦੀ 13 ਸਾਲਾ ਬੇਟੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਜਿਸ ਤੋਂ ਦੁਖੀ ਹੋ ਕੇ ਬੱਚੀ ਦੇ ਪਿਤਾ ਨੇ ਖੁਦਕੁਸ਼ੀ ਕਰ ਲਈ।

* 8 ਅਕਤੂਬਰ ਨੂੰ ਚੰਡੀਗੜ੍ਹ ’ਚ ਆਪਣੇ ਘਰ ਦੇ ਬਾਹਰ ਖੇਡ ਰਹੀ 5 ਸਾਲਾ ਇਕ ਬੱਚੀ ਨੂੰ ਚਾਕਲੇਟ ਖੁਆਉਣ ਦੇ ਬਹਾਨੇ ਭਰਮਾ ਕੇ 13 ਸਾਲਾ ਇਕ ਨਾਬਾਲਗ ਨੇ ਆਪਣੇ ਘਰ ਦੇ ਬਾਥਰੂਮ ’ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ।

ਬੱਚੀਆਂ ਅਤੇ ਔਰਤਾਂ ’ਤੇ ਇਨ੍ਹਾਂ ਘਟਨਾਵਾਂ ਦਾ ਦੁਖਦਾਈ ਅਸਰ ਸ਼ਾਇਦ ਉਨ੍ਹਾਂ ਦੀ ਪੂਰੀ ਜ਼ਿੰਦਗੀ ’ਤੇ ਰਹੇਗਾ! ਕਿੱਥੇ ਹਨ ਪੰਚਾਇਤਾਂ, ਸਥਾਨਕ ਪ੍ਰਸ਼ਾਸਨ, ਪੁਲਸ? ਕੀ ਹੁਣ ਕੋਈ ਈਸ਼ਵਰ ਚੰਦਰ ਵਰਗੇ ਉਦਾਰਕ ਵੀ ਅੱਗੇ ਨਹੀਂ ਆਉਣਗੇ?


Bharat Thapa

Content Editor

Related News