ਆਮਰਪਾਲੀ ਐਕਸਪ੍ਰੈੱਸ ’ਚ ਮਿਲੀ ਨਾਬਾਲਗ ਲੜਕੀ ਕੀਤੀ RPF ਹਵਾਲੇ

03/21/2024 3:02:34 PM

ਅੰਮ੍ਰਿਤਸਰ (ਜਸ਼ਨ)- ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਕਟਿਹਾਰ ਜਾਣ ਵਾਲੀ ਰੇਲ ਗੱਡੀ ਨੰਬਰ 15708 (ਅਮਰਪਾਲੀ ਐਕਸਪ੍ਰੈੱਸ) ਦੀ ਪਿਛਲੇ ਦਿਨੀਂ ਟਿਕਟ ਚੈੱਕਰ ਲਾਲੂ ਗੌਤਮ (ਜਿਸ ਦਾ ਮੁੱਖ ਦਫ਼ਤਰ ਜਲੰਧਰ ਸ਼ਹਿਰ ਹੈ) ਵੱਲੋਂ ਏ. ਸੀ. ਕੋਚ ਬੀ-9 ਵਿਚ ਟਿਕਟ ਚੈਕਿੰਗ ਦੌਰਾਨ ਕਰੀਬ 13 ਸਾਲ ਦੀ ਨਾਬਾਲਗ ਲੜਕੀ ਟਰੇਨ ਵਿਚ ਇਕੱਲੀ ਸਫਰ ਕਰਦੀ ਮਿਲੀ। ਲੜਕੀ ਤੋਂ ਪੁੱਛਗਿੱਛ ਕਰਨ ’ਤੇ ਉਸ ਨੇ ਆਪਣਾ ਨਾਂ ਅਤੇ ਪਤਾ ਦੱਸਿਆ। ਉਸ ਨੇ ਦੱਸਿਆ ਕਿ ਉਹ ਚੰਡੀਗੜ੍ਹ ਦੀ ਰਹਿਣ ਵਾਲੀ ਹੈ।

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦਾ ਵੱਡਾ ਫ਼ੈਸਲਾ, ਬਦਲੇ ਗਏ ਪੰਜਾਬ ਦੇ 5 SSP

ਲੜਕੀ ਕਿਸੇ ਗਲਤ ਹੱਥਾਂ ਵਿਚ ਨਾ ਜਾ ਸਕੇ, ਇਸ ਡਰ ਨੂੰ ਲੈ ਕੇ ਟੀਟੀ ਲਾਲੂ ਗੌਤਮ ਨੇ ਤੁਰੰਤ ਕਾਮਰਸ ਕੰਟਰੋਲ ਰੂਮ ਅਤੇ ਰੇਲਵੇ ਸੁਰੱਖਿਆ ਫੋਰਸ ਨੂੰ ਫੋਨ ’ਤੇ ਸੂਚਿਤ ਕੀਤਾ। ਰੇਲ ਗੱਡੀ ਦੇ ਸਬਜ਼ੀ ਮੰਡੀ ਪਹੁੰਚਣ ਤੋਂ ਬਾਅਦ, ਉਸ ਦੇ ਮਾਤਾ-ਪਿਤਾ ਨਾਲ ਮਿਲਾਉਣ ਲਈ ਰੇਲਵੇ ਸੁਰੱਖਿਆ ਬਲ ਸਬਜ਼ੀ ਮੰਡੀ ਦੇ ਹਵਾਲੇ ਕਰ ਦਿੱਤਾ। ਟੀ. ਟੀ. ਈ ਲਾਲੂ ਗੌਤਮ ਨੇ ਇਸ ਬੱਚੀ ਨੂੰ ਬਚਾਉਣ ਲਈ ਕੀਤਾ ਸ਼ਾਨਦਾਰ ਕੰਮ ਕੀਤਾ। ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਇਸ ਸ਼ਲਾਘਾਯੋਗ ਕੰਮ ਲਈ ਟੀ. ਟੀ. ਈ. ਲਾਲੂ ਗੌਤਮ ਨੂੰ ਪ੍ਰਸ਼ੰਸਾ ਪੱਤਰ ਦੇਣ ਦਾ ਐਲਾਨ ਕੀਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News