ਹੈਵਾਨੀਅਤ ਦੀ ਹੱਦ ! ਹਵਸ ''ਚ ਅੰਨ੍ਹੇ ਵਿਅਕਤੀ ਨੇ ਗੂੰਗੀ-ਬੋਲ਼ੀ ਦਿਮਾਗ ਤੋਂ ਦਿਵਿਆਂਗ ਨਾਬਾਲਗ ਬੱਚੀ ਦੀ ਰੋਲ਼ੀ ਪੱਤ
Sunday, Mar 31, 2024 - 01:16 AM (IST)
 
            
            ਸ਼ੇਰਪੁਰ (ਅਨੀਸ਼, ਸਿੰਗਲਾ)- ਕਸਬਾ ਸ਼ੇਰਪੁਰ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਹਵਸ ’ਚ ਅੰਨੇ ਇਕ ਵਿਅਕਤੀ ਨੇ ਆਪਣੀ ਹਵਸ ਮਿਟਾਉਣ ਲਈ 14 ਸਾਲਾ ਨਾਬਾਲਿਗ ਬੱਚੀ ਨੂੰ ਸ਼ਿਕਾਰ ਬਣਾਇਆ ਹੈ।
ਥਾਣਾ ਮੁਖੀ ਸ਼ੇਰਪੁਰ ਇੰਸਪੈਕਟਰ ਕਮਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਪੀੜਤ ਬੱਚੀ ਦੇ ਪਿਤਾ ਵੱਲੋਂ ਦਰਜ ਕਰਵਾਏ ਬਿਆਨ ਅਨੁਸਾਰ ਉਸ ਦੀ 14 ਸਾਲਾ ਮਾਸੂਮ ਬੱਚੀ ਗੂੰਗੀ, ਬੋਲੀ ਤੇ ਦਿਮਾਗੀ ਤੌਰ ’ਤੇ ਦਿਵਿਆਂਗ ਹੈ। ਬੱਚੀ ਦੇ ਪਿਤਾ ਨੇ ਦੱਸਿਆ ਕਿ ਇਕ ਵਿਅਕਤੀ ਮੇਰੀ ਬੱਚੀ ਨੂੰ ਆਪਣੀ ਸਕੂਟਰੀ ’ਤੇ ਬਿਠਾ ਕੇ ਕੱਸੀ ਸੂਆ ਬੜੀ ਰੋਡ ਸ਼ੇਰਪੁਰ ਕੋਲ ਲੱਗੀ ਮੋਟਰ ਦੇ ਨਾਲ ਕਣਕ ਦੇ ਖੇਤ ’ਚ ਲੈ ਗਿਆ ਜਿੱਥੇ ਉਹ ਉਸ ਨਾਲ ਗਲਤ ਕੰਮ ਕਰਨ ਲੱਗ ਪਿਆ। ਪੀੜਤ ਬੱਚੀ ਦੇ ਪਿਤਾ ਵੱਲੋਂ ਰੌਲਾ ਪਾਉਣ ’ਤੇ ਉਹ ਉਥੋਂ ਭੱਜ ਗਿਆ। ਪੀੜਤ ਬੱਚੀ ਨੂੰ ਪਹਿਲਾਂ ਸਰਕਾਰੀ ਹਸਪਤਾਲ ਸ਼ੇਰਪੁਰ ਤੇ ਬਾਅਦ ’ਚ ਸਿਵਲ ਹਸਪਤਾਲ ਧੂਰੀ ਵਿਖੇ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ- ਭਾਜਪਾ ਨੇ ਲੋਕ ਸਭਾ ਚੋਣਾਂ ਲਈ ਪੰਜਾਬ ਦੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ, ਰਿੰਕੂ ਤੇ ਬਿੱਟੂ ਨੂੰ ਮਿਲੀ ਟਿਕਟ
ਥਾਣਾ ਮੁਖੀ ਕਮਲਜੀਤ ਸਿੰਘ ਗਿੱਲ ਨੇ ਦੱਸਿਆ ਪੀੜਤ ਬੱਚੀ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਸ਼ਿੰਦਰਪਾਲ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਕਾਤਰੋਂ ਰੋਡ ਸ਼ੇਰਪੁਰ ਨੂੰ ਥਾਣਾ ਸ਼ੇਰਪੁਰ ਵਿਖੇ ਮਾਮਲਾ ਦਰਜ ਕਰ ਕੇ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਮਾਮਲੇ ਦੀ ਹੋਰ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ।
ਇਹ ਵੀ ਪੜ੍ਹੋ- ਕੁਝ ਦਿਨ ਪਹਿਲਾਂ ਪਾਰਟੀ 'ਚ ਸ਼ਾਮਲ ਹੋਏ ਸੁਸ਼ੀਲ ਰਿੰਕੂ ਤੇ ਰਵਨੀਤ ਬਿੱਟੂ 'ਤੇ ਭਾਜਪਾ ਨੇ ਜਤਾਇਆ ਭਰੋਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            