ਭਾਜਪਾ ਨੇ ਜਾਰੀ ਕੀਤੀ 9ਵੀਂ ਸੂਚੀ, ਭੀਲਵਾੜਾ ਤੋਂ ਦਾਮੋਦਰ ਅਗਰਵਾਲ ਨੂੰ ਮਿਲੀ ਟਿਕਟ

Sunday, Mar 31, 2024 - 06:18 PM (IST)

ਭਾਜਪਾ ਨੇ ਜਾਰੀ ਕੀਤੀ 9ਵੀਂ ਸੂਚੀ, ਭੀਲਵਾੜਾ ਤੋਂ ਦਾਮੋਦਰ ਅਗਰਵਾਲ ਨੂੰ ਮਿਲੀ ਟਿਕਟ

ਨਵੀਂ ਦਿੱਲੀ, (ਯੂ. ਐੱਨ. ਆਈ.)- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਰਾਜਸਥਾਨ ਦੀ ਭੀਲਵਾੜਾ ਲੋਕ ਸਭਾ ਸੀਟ ਤੋਂ ਦਾਮੋਦਰ ਅਗਰਵਾਲ ਨੂੰ ਉਮੀਦਵਾਰ ਬਣਾਇਆ ਹੈ। ਐਤਵਾਰ ਇੱਥੇ ਜਾਰੀ ਪਾਰਟੀ ਦੀ 9ਵੀਂ ਸੂਚੀ ’ਚ ਸਿਰਫ਼ ਇਕ ਨਾਂ ਦਾ ਹੀ ਐਲਾਨ ਕੀਤਾ ਗਿਆ। ਭਾਜਪਾ ਦੀ ਕੇਂਦਰੀ ਚੋਣ ਕਮੇਟੀ ਨੇ ਅਗਰਵਾਲ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਹੈ।

ਅਗਰਵਾਲ ਭਾਜਪਾ ਦੀ ਸੂਬਾਈ ਇਕਾਈ ਦੇ ਜਨਰਲ ਸਕੱਤਰ ਵੀ ਹਨ। ਉਨ੍ਹਾਂ ਨੂੰ ਟਿਕਟ ਦੇਣ ਦੇ ਨਾਲ ਹੀ ਭਾਜਪਾ ਨੇ ਹੁਣ ਰਾਜਸਥਾਨ ਦੀਆਂ ਸਾਰੀਆਂ 25 ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਸੀ.ਪੀ. ਜੋਸ਼ੀ ਨੂੰ ਭੀਲਵਾੜਾ ਸੀਟ ਤੋਂ ਟਿਕਟ ਦਿੱਤੀ ਹੈ। ਰਾਜਸਥਾਨ ’ਚ ਲੋਕ ਸਭਾ ਦੀਆਂ ਚੋਣਾਂ ਦੋ ਪੜਾਵਾਂ ’ਚ 19 ਤੇ 26 ਅਪ੍ਰੈਲ ਨੂੰ ਹੋਣਗੀਆਂ। ਭੀਲਵਾੜਾ ਉਨ੍ਹਾਂ 13 ਸੀਟਾਂ ’ਚੋਂ ਇੱਕ ਹੈ ਜਿੱਥੇ 26 ਅਪ੍ਰੈਲ ਨੂੰ ਦੂਜੇ ਪੜਾਅ ’ਚ ਚੋਣਾਂ ਹੋਣੀਆਂ ਹਨ।


author

Rakesh

Content Editor

Related News