ਫਿਰੋਜ਼ਪੁਰ ਤੋਂ ਲਾਪਤਾ ਹੋਏ ਕਿਸਾਨ ਦੀ ਪਾਕਿਸਤਾਨ ਤੋਂ ਮਿਲੀ ਲਾਸ਼, 15 ਦਿਨਾਂ ਤੋਂ ਕੀਤੀ ਜਾ ਰਹੀ ਸੀ ਭਾਲ

Wednesday, Apr 17, 2024 - 11:21 AM (IST)

ਫਿਰੋਜ਼ਪੁਰ ਤੋਂ ਲਾਪਤਾ ਹੋਏ ਕਿਸਾਨ ਦੀ ਪਾਕਿਸਤਾਨ ਤੋਂ ਮਿਲੀ ਲਾਸ਼, 15 ਦਿਨਾਂ ਤੋਂ ਕੀਤੀ ਜਾ ਰਹੀ ਸੀ ਭਾਲ

ਫਿਰੋਜ਼ਪੁਰ (ਕੁਮਾਰ) – ਫਿਰੋਜ਼ਪੁਰ ਵਿਚ 2 ਅਪ੍ਰੈਲ 2024 ਨੂੰ ਸਰਹੱਦੀ ਚੌਕੀ ਡੀ. ਟੀ. ਮਲ ਦੇ ਖੇਤਰ ਵਿਚ ਇਕ ਕਿਸਾਨ ਅਮਰੀਕ ਸਿੰਘ ਪੁੱਤਰ ਫੌਜਾ ਸਿੰਘ ਵਾਸੀ ਪਿੰਡ ਡੀ. ਟੀ. ਮਲ ਦਰਿਆ ਪਾਰ ਕਰਦੇ ਸਮੇਂ ਸਤਲੁਜ ਦਰਿਆ ਵਿਚ ਡੁੱਬ ਗਿਆ ਸੀ। ਬੀ. ਐੱਸ. ਐੱਫ. ਵੱਲੋਂ ਮੋਟਰ ਬੋਟ ਦੀ ਮਦਦ ਨਾਲ ਉਕਤ ਕਿਸਾਨ ਦੀ ਭਾਲ ਕੀਤੀ ਜਾ ਰਹੀ ਸੀ ਪਰ ਕਈ ਯਤਨ ਕੀਤੇ ਜਾਣ ਦੇ ਬਾਵਜੂਦ ਦਰਿਆ ਵਿਚ ਡੁੱਬੇ ਕਿਸਾਨ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ

ਇਸ ਸਬੰਧ ਵਿਚ ਬੀ. ਐੱਸ. ਐੱਫ. ਅਧਿਕਾਰੀਆਂ ਨੇ ਦੱਸਿਆ ਕਿ 15 ਅਪ੍ਰੈਲ 2024 ਨੂੰ ਸਥਾਨਕ ਲੋਕਾਂ ਨੇ ਦੇਖਿਆ ਕਿ ਇਕ ਲਾਸ਼ ਦਰਿਆ ’ਚ ਤੈਰ ਰਹੀ ਹੈ ਤਾਂ ਲੋਕਾਂ ਨੇ ਤੁਰੰਤ ਬੀ. ਐੱਸ. ਐੱਫ. ਦੀ 155 ਬਟਾਲੀਅਨ ਨੂੰ ਸੂਚਨਾ ਦਿੱਤੀ। ਇਸ ਤੋਂ ਤੁਰੰਤ ਬਾਅਦ 155 ਬਟਾਲੀਅਨ ਨੇ ਸਪੀਡ ਬੋਟ ਦੀ ਮਦਦ ਨਾਲ ਕਾਰਵਾਈ ਕਰਦੇ ਲਾਸ਼ ਨੂੰ ਪਾਣੀ ਵਿਚੋਂ ਕੱਢਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦਰਿਆ ’ਚ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਕਿਸਾਨ ਦੀ ਲਾਸ਼ ਸਰਹੱਦ ਪਾਰ ਕਰ ਕੇ ਪਾਕਿਸਤਾਨ ’ਚ ਦਾਖਲ ਹੋ ਗਈ।

ਇਹ ਵੀ ਪੜ੍ਹੋ - ਲੋਕ ਸਭਾ ਚੋਣਾਂ ਦੌਰਾਨ ਵਧੀ ਚਾਰਟਰਡ ਜਹਾਜ਼ ਤੇ ਹੈਲੀਕਾਪਟਰ ਦੀ ਮੰਗ, ਲੱਖਾਂ ਰੁਪਏ 'ਚ ਹੈ ਕਿਰਾਇਆ

ਉਨ੍ਹਾਂ ਨੇ ਦੱਸਿਆ ਕਿ ਬੀ. ਐੱਸ. ਐੱਫ. ਦੀ 155 ਬਟਾਲੀਅਨ ਨੇ ਬਿਨਾਂ ਕਿਸੇ ਦੇਰੀ ਦੇ ਪਾਕਿ ਰੇਂਜਰਾਂ ਨਾਲ ਰਾਬਤਾ ਕਾਇਮ ਕੀਤਾ ਅਤੇ ਫਲੈਗ ਮੀਟਿੰਗ ਕਰ ਕੇ ਕਿਸਾਨ ਦੀ ਮ੍ਰਿਤਕ ਦੇਹ ਦਰਿਆ ਵਿਚੋਂ ਕਢਵਾਈ। ਇਸ ਤੋਂ ਬਾਅਦ ਉਨ੍ਹਾਂ ਨੇ ਕਿਸਾਨ ਦੀ ਲਾਸ਼ ਉਨ੍ਹਾਂ ਤੋਂ ਲੈ ਕੇ ਕਿਸਾਨ ਦੇ ਪਰਿਵਾਰ ਨੂੰ ਸੌਂਪ ਦਿੱਤੀ। ਬੀ. ਐੱਸ. ਐੱਫ. ਵੱਲੋਂ ਕਿਸਾਨ ਦੀ ਲਾਸ਼ ਪਰਿਵਾਰ ਨੂੰ ਸੌਂਪ ਕੇ ਇਕ ਵਾਰ ਫਿਰ ਚੰਗੇ ਕੰਮ ਦੀ ਮਿਸਾਲ ਕਾਇਮ ਕੀਤੀ ਗਈ ਹੈ।

ਇਹ ਵੀ ਪੜ੍ਹੋ - ਨਵਾਂ ਰਿਕਾਰਡ ਬਣਾਉਣ ਦੀ ਤਿਆਰੀ 'ਚ ਸੋਨਾ, ਕੀਮਤਾਂ 'ਚ ਭਾਰੀ ਉਛਾਲ ਆਉਣ ਦੀ ਉਮੀਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News