ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਵੇਅ ਪ੍ਰਾਜੈਕਟ ਦਾ ਕੰਮ ਹੋਇਆ ਸ਼ੁਰੂ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚੋਂ ਲੰਘੇਗਾ ਹਾਈਵੇ
Saturday, Mar 30, 2024 - 06:16 PM (IST)
ਹਰਚੋਵਾਲ/ਗੁਰਦਾਸਪੁਰ (ਵਿਨੋਦ)- ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਪ੍ਰਾਜੈਕਟ ਦੇ ਨਿਰਮਾਣ ਵਿਰੁੱਧ ਜ਼ਿਲ੍ਹਾ ਗੁਰਦਾਸਪੁਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਲੰਬੇ ਸਮੇਂ ਤੋਂ ਚੱਲ ਰਹੇ ਧਰਨੇ ਕਾਰਨ ਇਸ ਪ੍ਰਾਜੈਕਟ ਦਾ ਕੰਮ ਠੱਪ ਰਿਹਾ ਪਰ ਹੁਣ ਜਿਸ ਤਰ੍ਹਾਂ ਇਸ ਪ੍ਰਾਜੈਕਟ ਤਹਿਤ ਭਾਮੜੀ ਨੇੜੇ ਨਹਿਰ ’ਤੇ ਵੱਡਾ ਪੁਲ ਬਣਾਉਣ ਦਾ ਕੰਮ ਸ਼ੁਰੂ ਹੋਇਆ ਹੈ, ਉਸ ਤੋਂ ਲੱਗਦਾ ਹੈ ਕਿ ਜ਼ਿਲ੍ਹਾ ਗੁਰਦਾਸਪੁਰ ’ਚ ਵੀ ਇਸ ਪ੍ਰਾਜੈਕਟ ’ਤੇ ਕੰਮ ਤੇਜ਼ੀ ਨਾਲ ਸ਼ੁਰੂ ਹੋ ਜਾਵੇਗਾ।
ਇਹ ਵੀ ਪੜ੍ਹੋ : ਪਠਾਨਕੋਟ 'ਚ ਵੱਡੀ ਵਾਰਦਾਤ, ਢਾਬੇ 'ਤੇ ਬੈਠੇ ਨੌਜਵਾਨਾਂ 'ਤੇ 5 ਤੋਂ 6 ਵਿਅਕਤੀਆਂ ਨੇ ਚਲਾਈਆਂ ਗੋਲੀਆਂ
ਭਾਮੜੀ ਨਹਿਰ ’ਤੇ ਬਣਨ ਵਾਲਾ ਪੁਲ ਹੋਵੇਗਾ ਇਕ ਕਿਲੋਮੀਟਰ ਲੰਬਾ
ਜਿਸ ਤਰ੍ਹਾਂ ਹਰਚੋਵਾਲ ਨੇੜੇ ਭਾਮੜੀ ਨਹਿਰ ’ਤੇ ਇਸ ਵਿਸ਼ਾਲ ਪੁਲ ਨੂੰ ਬਣਾਉਣ ਦਾ ਕੰਮ ਸ਼ੁਰੂ ਹੋਇਆ ਹੈ, ਉਸ ਤੋਂ ਲੱਗਦਾ ਹੈ ਕਿ ਕਿਸਾਨਾਂ ਦੇ ਰੋਸ ਕਾਰਨ ਜੋ ਦੇਰੀ ਹੋਈ ਸੀ, ਉਸ ਨੂੰ ਘੱਟ ਕਰਨ ਲਈ ਇਸ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਇਸ ਪ੍ਰਾਜੈਕਟ ਨੂੰ 2024 ਦੇ ਅੰਤ ਤੱਕ ਨੇਪਰੇ ਚਾੜ੍ਹਿਆ ਜਾਵੇਗਾ। ਜਾਣਕਾਰੀ ਮੁਤਾਬਕ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਵੇ ਭਾਰਤਮਾਲਾ ਪ੍ਰਾਜੈਕਟ ਤਹਿਤ ਬਣਾਇਆ ਜਾ ਰਿਹਾ ਹੈ। 40 ਹਜ਼ਾਰ ਕਰੋੜ ਰੁਪਏ ਦਾ ਇਹ ਪ੍ਰਾਜੈਕਟ ਤਿੰਨ ਸੂਬਿਆਂ ਦਿੱਲੀ, ਪੰਜਾਬ ਅਤੇ ਜੰਮੂ-ਕਸ਼ਮੀਰ ਨੂੰ ਜੋੜੇਗਾ। ਇਸ ਐਕਸਪ੍ਰੈਸ ਵੇਅ ਤੋਂ ਲੱਖਾਂ ਲੋਕਾਂ ਨੂੰ ਫਾਇਦਾ ਹੋਵੇਗਾ, ਜਦੋਂ ਕਿ ਦਿੱਲੀ-ਕਟੜਾ ਵਿਚਕਾਰ ਦੀ ਦੂਰੀ 58 ਕਿਲੋਮੀਟਰ ਘੱਟ ਜਾਵੇਗੀ ਅਤੇ ਇਹ ਰੂਟ 6 ਘੰਟਿਆਂ ’ਚ ਪੂਰਾ ਹੋ ਜਾਵੇਗਾ, ਜਦੋਂ ਕਿ ਦਿੱਲੀ-ਅੰਮ੍ਰਿਤਸਰ ਦੀ ਦੂਰੀ 4 ਘੰਟਿਆਂ ’ਚ ਪੂਰੀ ਹੋ ਜਾਵੇਗੀ। ਭਾਮੜੀ ਨਹਿਰ ’ਤੇ ਬਣਨ ਵਾਲਾ ਪੁਲ ਇਕ ਕਿਲੋਮੀਟਰ ਲੰਬਾ ਹੋਵੇਗਾ ਅਤੇ ਇਸ ਨੂੰ ਚਾਰ ਮਾਰਗੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪਿਓ ਤੇ ਭਰਾ ਨੇ ਧੀ ਨਾਲ ਕੀਤਾ ਜਬਰ-ਜ਼ਿਨਾਹ, ਗਰਭਵਤੀ ਹੋਈ ਤਾਂ ਕਰ ਦਿੱਤਾ ਕਤਲ
ਐਕਸਪ੍ਰੈਸ ਵੇਅ ਪੰਜਾਬ ਦੇ ਇਨ੍ਹਾਂ ਜ਼ਿਲਿਆਂ ’ਚੋਂ ਲੰਘੇਗਾ
ਪਟਿਆਲਾ-ਕੈਥਲ-ਖਾਨ ਔੜੀ ਹਰਿਆਣਾ, ਸੰਗਰੂਰ-ਰੋਸ਼ਨਵਾਲਾ-ਭਵਾਨੀਗੜ੍ਹ, ਮਾਲੇਰਕੋਟਲਾ-ਮਾਲੇਰਕੋਟਲਾ ਅਤੇ ਨਾਭਾ ਦੇ ਉੱਤਰ-ਪੱਛਮ, ਲੁਧਿਆਣਾ-ਰਾਏਕੋਟ-ਜੋਧਨ-ਲੁਧਿਆਣਾ ਰੋਡ, ਜਲੰਧਰ-ਨਕੋਦਰ-ਫਗਵਾੜਾ, ਕਪੂਰਥਲਾ-ਫਿਰੋਜ਼ਪੁਰ-ਸੁਲਤਾਨਪੁਰ ਲੋਧੀ-ਕਪੂਰਥਲਾ ਰੋਡ, ਤਰਨਤਾਰਨ-ਗੋਇੰਦਵਾਲ ਸਾਹਿਬ-ਕਪੂਰਥਲਾ ਰੋਡ, ਅੰਮ੍ਰਿਤਸਰ-ਅੰਮ੍ਰਿਤਸਰ ਬਾਈਪਾਸ, ਅੰਮ੍ਰਿਤਸਰ-ਬਟਾਲਾ-ਗੁਰਦਾਸਪੁਰ ਰੋਡ, ਗੁਰਦਾਸਪੁਰ-ਅੰਮ੍ਰਿਤਸਰ ਅਤੇ ਸ੍ਰੀ ਹਰਗੋਬਿੰਦਪੁਰ ਐੱਨ. ਐੱਚ.-503ਏ ਅੰਮ੍ਰਿਤਸਰ-ਸ੍ਰੀ ਹਰਗੋਬਿੰਦਪੁਰ-ਉੜਮੁੜ ਟਾਂਡਾ-ਹੁਸ਼ਿਆਰਪੁਰ ਰੋਡ ’ਤੇ, ਪਠਾਨਕੋਟ-ਭੋਆ-ਸੁੰਦਰ ਚੱਕ। ਦੱਸ ਦੇਈਏ ਕਿ ਗੁਰਦਾਸਪੁਰ ’ਚ ਸਿਰਫ 4 ਫੀਸਦੀ ਅਤੇ ਤਰਨਤਾਰਨ ’ਚ 9 ਫੀਸਦੀ ਜ਼ਮੀਨ ਐਕਵਾਇਰ ਕਰਕੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਸੌਂਪੀ ਗਈ ਹੈ, ਜਦੋਂਕਿ ਜ਼ਿਲ੍ਹਾ ਗੁਰਦਾਸਪੁਰ ਵਿਚ ਕਿਸਾਨਾਂ ਨੂੰ ਕਰੀਬ 402 ਕਰੋੜ ਰੁਪਏ ਦੀ ਅਦਾਇਗੀ ਹੋਣ ਦੇ ਬਾਵਜੂਦ ਕਿਸਾਨਾਂ ਨੇ ਐਕਵਾਇਰ ਕੀਤੀ ਜ਼ਮੀਨ ਦਾ ਕਬਜ਼ਾ ਹਾਈਵੇ ਅਥਾਰਟੀ ਨੂੰ ਨਹੀਂ ਦਿੱਤਾ ਹੈ।
ਇਹ ਵੀ ਪੜ੍ਹੋ : ਹੋਲੀ ਮੌਕੇ ਗੁਰਦਾਸਪੁਰ 'ਚ ਵੱਡੀ ਵਾਰਦਾਤ, ਨੌਜਵਾਨ ਦਾ ਕਿਰਚਾਂ ਮਾਰ ਕੀਤਾ ਕਤਲ
ਕੀ ਕਹਿਣੈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਦਾ
ਇਸ ਐਕਸਪ੍ਰੈਸ ਹਾਈਵੇ ਦੇ ਮੁਕੰਮਲ ਹੋਣ ਤੋਂ ਬਾਅਦ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦੀ ਦਿੱਲੀ-ਅੰਮ੍ਰਿਤਸਰ ਦੂਰੀ ਚਾਰ ਘੰਟਿਆਂ ’ਚ ਪੂਰੀ ਹੋ ਜਾਵੇਗੀ। ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਨੂੰ ਵੈਸਟਰਨ ਪੈਰੀਫਿਰਲ ਐਕਸਪ੍ਰੈਸ ਵੇਅ ਦੀ ਤਰਜ਼ ’ਤੇ ਬਣਾਇਆ ਜਾ ਰਿਹਾ ਹੈ। ਨਵੇਂ ਬਣੇ ਐਕਸਪ੍ਰੈਸ ਵੇ ਵਿੱਚ 21 ਨਵੇਂ ਐਂਟਰੀ ਅਤੇ ਐਗਜ਼ਿਟ ਪੁਆਇੰਟ ਹੋਣਗੇ, ਜਿੱਥੋਂ ਡਰਾਈਵਰਾਂ ਨੂੰ ਬਾਹਰ ਨਿਕਲਣ ਅਤੇ ਸ਼ਹਿਰ ’ਚ ਦਾਖਲ ਹੋਣ ਦਾ ਰਸਤਾ ਦਿੱਤਾ ਜਾਵੇਗਾ। ਇਸ ਨਾਲ ਨਾ ਤਾਂ ਆਵਾਜਾਈ ਵਿਚ ਵਿਘਨ ਪਵੇਗਾ ਅਤੇ ਨਾ ਹੀ ਕੋਈ ਹਾਦਸਾ ਵਾਪਰੇਗਾ। ਅੰਮ੍ਰਿਤਸਰ-ਬਠਿੰਡਾ-ਜਾਮਨਗਰ, ਲੁਧਿਆਣਾ-ਰੂਪਨਗਰ ਹਾਈਵੇ, ਲੁਧਿਆਣਾ-ਬਠਿੰਡਾ ਗ੍ਰੀਨ ਫੀਲਡ ਹਾਈਵੇ ਅਤੇ ਅੰਤ ਵਿੱਚ ਚੰਡੀਗੜ੍ਹ-ਅੰਬਾਲਾ ਕੋਟਪੁਤਲੀ ਗ੍ਰੀਨ ਹਾਈਵੇ। ਇਹ ਸਾਰੇ ਗਲਿਆਰੇ ਅਗਲੇ 2 ਸਾਲਾਂ ’ਚ ਮੁਕੰਮਲ ਹੋ ਜਾਣਗੇ, ਜਿਸ ਤੋਂ ਬਾਅਦ ਪੰਜਾਬ ਹਾਈਵੇ ਦੀ ਨੁਹਾਰ ਬਦਲਣ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, 15-20 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਨੌਜਵਾਨ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8