ਪਟਨਾ-ਬੰਗਾਲ ''ਚ ਹੋਵੇਗਾ ਪ੍ਰੋ ਕਬੱਡੀ ਦਾ ਸੈਮੀਫਾਈਨਲ

10/25/2017 9:53:11 PM

ਮੁੰਬਈ— ਪਿਛਲੀ ਚੈਂਪੀਅਨ ਪਟਨਾ ਟਾਈਟੰਸ ਨੇ ਪੁਣੇਰੀ ਪਲਟਨ ਨੂੰ 42-32 ਹਰਾ ਕੇ ਪ੍ਰੋ ਕਬੱਡੀ ਲੀਗ ਦੇ 5ਵੇਂ ਸੈਸ਼ਨ ਦੇ ਦੂਸਰੇ ਕੁਆਲੀਫਾਇਰ 'ਚ ਪ੍ਰਵੇਸ਼ ਕਰ ਲਿਆ ਹੈ। ਪਟਨਾ ਨੇ ਐਲੀਮੀਨੇਟਰ-3 'ਚ ਪੁਣੇਰੀ ਨੂੰ ਮੰਗਲਵਾਰ ਰਾਤ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਪਟਨਾ ਦਾ ਹੁਣ ਕੁਆਲੀਫਾਇਰ-2 'ਚ ਬੰਗਾਲ ਵਾਰੀਅਰਸ ਦੇ ਨਾਲ ਮੁਕਾਬਲਾ ਹੋਵੇਗਾ ਜੋ ਇਕ ਤਰ੍ਹਾਂ ਨਾਲ ਟੂਰਨਾਮੈਂਟ ਦੇ ਲਈ ਸੈਮੀਫਾਈਨਲ ਸਾਬਤ ਹੋਵੇਗਾ।
ਪਟਨਾ ਤੇ ਬੰਗਾਲ ਦੇ ਵਿਚ ਵੀਰਵਾਰ ਨੂੰ ਚੇਨਈ 'ਚ ਹੋਣ ਵਾਲੇ ਦੂਜੇ ਕੁਆਲੀਫਾਇਰ ਦੀ ਜੇਤੂ ਟੀਮ ਸ਼ਨੀਵਾਰ ਨੂੰ ਹੋਣ ਵਾਲੇ ਫਾਈਨਲ ਗੁਜਰਾਤ ਨਾਲ ਹੋਵੇਗਾ। ਗੁਜਰਾਤ ਨੇ ਪਹਿਲੇ ਕੁਆਲੀਫਾਇਰ 'ਚ ਬੰਗਾਲ ਨੂੰ 42-17 ਨਾਲ ਹਰਾ ਦਿੱਤਾ ਸੀ। ਇਸ ਹਾਰ ਦੇ ਬਾਵਜੂਦ ਬੰਗਾਲ ਨੂੰ ਦੂਜੇ ਕੁਆਲੀਫਾਇਰ 'ਚ ਖੇਡਣ ਦਾ ਮੌਕਾ ਮਿਲਿਆ ਹੈ।


Related News