ਆਕਾਂਕਸ਼ਾ ਸੌਲੰਕੇ ਆਰਸੀ ਪ੍ਰੋ ਸੀਰੀਜ਼ ਸਕੁਐਸ਼ ਦੇ ਕੁਆਰਟਰ ਫਾਈਨਲ ''ਚ
Thursday, Apr 11, 2024 - 09:29 PM (IST)
ਨਵੀਂ ਦਿੱਲੀ- ਚੋਟੀ ਦਾ ਦਰਜਾ ਪ੍ਰਾਪਤ ਭਾਰਤੀ ਖਿਡਾਰਨ ਆਕਾਂਕਸ਼ਾ ਸੌਲੰਕੇ ਨੇ ਅਮਰੀਕਾ ਦੇ ਸੇਂਟ ਲੁਈਸ ਵਿਚ ਚੱਲ ਰਹੇ ਆਰਸੀ ਪ੍ਰੋ ਸੀਰੀਜ਼ ਸਕੁਐਸ਼ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਮੌਜੂਦਾ ਰਾਸ਼ਟਰੀ ਖੇਡਾਂ ਦੀ ਸਕੁਐਸ਼ ਚੈਂਪੀਅਨ ਅਕਾਂਕਸ਼ਾ ਨੇ ਬੁੱਧਵਾਰ ਨੂੰ ਦੂਜੇ ਦੌਰ 'ਚ ਨਾਰਵੇ ਦੀ ਮੈਡੇਲਿਨ ਹਾਈਲੈਂਡ ਨੂੰ 41 ਮਿੰਟ 'ਚ 3-2 (13-15, 11-6, 9-11, 11-5, 11-6) ਨਾਲ ਹਰਾਇਆ।
ਉਨ੍ਹਾਂ ਨੂੰ ਪਹਿਲੇ ਦੌਰ 'ਚ ਬਾਈ ਮਿਲੀ। ਗੋਆ ਦੀ ਖਿਡਾਰਨ ਹੁਣ 15,000 ਡਾਲਰ ਦੇ ਪੀਐੱਸਏ ਚੈਲੇਂਜਰ ਟੂਰ ਈਵੈਂਟ ਦੇ ਕੁਆਰਟਰ ਫਾਈਨਲ ਵਿੱਚ ਮਿਸਰ ਦੀ ਜ਼ਾਨਾ ਸਵਾਫੀ ਨਾਲ ਭਿੜੇਗੀ।