ਖ਼ਤਮ ਹੋਣ ਵਾਲਾ ਹੈ ਇੰਤਜ਼ਾਰ, ਅੱਜ ਜਾਰੀ ਹੋਵੇਗਾ ਬਿਹਾਰ ਬੋਰਡ ਮੈਟ੍ਰਿਕ ਦਾ ਨਤੀਜਾ
Sunday, Mar 31, 2024 - 04:17 AM (IST)
ਪਟਨਾ — ਬਿਹਾਰ ਬੋਰਡ ਮੈਟ੍ਰਿਕ ਦਾ ਨਤੀਜਾ ਅੱਜ ਦੁਪਹਿਰ 1.30 ਵਜੇ ਜਾਰੀ ਕੀਤਾ ਜਾਵੇਗਾ। ਬੀਐਸਈਬੀ ਦੇ ਚੇਅਰਮੈਨ ਆਨੰਦ ਕਿਸ਼ੋਰ ਪਟਨਾ ਸਥਿਤ ਬਿਹਾਰ ਸਕੂਲ ਪ੍ਰੀਖਿਆ ਕਮੇਟੀ ਦੇ ਆਡੀਟੋਰੀਅਮ ਵਿੱਚ ਦਸਵੀਂ ਦੇ ਨਤੀਜੇ ਦਾ ਐਲਾਨ ਕਰਨਗੇ। ਜਿਵੇਂ ਹੀ ਬਿਹਾਰ ਬੋਰਡ ਮੈਟ੍ਰਿਕ ਨਤੀਜਾ 2024 ਜਾਰੀ ਹੁੰਦਾ ਹੈ, ਵਿਦਿਆਰਥੀ ਇਸ ਨੂੰ ਅਧਿਕਾਰਤ ਵੈੱਬਸਾਈਟ biharboardonline.bihar.gov.in 'ਤੇ ਦੇਖ ਸਕਣਗੇ। ਫਰਵਰੀ ਵਿੱਚ ਬਿਹਾਰ ਬੋਰਡ ਦੀ ਪ੍ਰੀਖਿਆ ਹੋਈ ਸੀ। ਬਿਹਾਰ ਬੋਰਡ ਮੈਟ੍ਰਿਕ ਦਾ ਨਤੀਜਾ ਪਿਛਲੇ ਸਾਲ ਵੀ 31 ਮਾਰਚ ਨੂੰ ਦੁਪਹਿਰ ਬਾਅਦ ਐਲਾਨਿਆ ਗਿਆ ਸੀ।
ਇਹ ਵੀ ਪੜ੍ਹੋ- ਕਾਲਜ ਵਿਦਿਆਰਥੀ ਨੂੰ ਮਿਲਿਆ 46 ਕਰੋੜ ਦਾ ਟੈਕਸ ਨੋਟਿਸ, ਉੱਡੇ ਹੋਸ਼
ਪਿਛਲੇ ਸਾਲ ਬਿਹਾਰ ਬੋਰਡ 10ਵੀਂ ਵਿੱਚ 81.04 ਫੀਸਦੀ ਵਿਦਿਆਰਥੀ ਸਫਲ ਹੋਏ ਸਨ। ਪਿਛਲੇ ਸਾਲ ਨਤੀਜਾ ਸਾਲ 2022 ਦੇ ਮੁਕਾਬਲੇ 1.16 ਫੀਸਦੀ ਵੱਧ ਸੀ। ਮੈਰਿਟ ਸੂਚੀ ਵਿੱਚ 90 ਵਿਦਿਆਰਥੀ ਸ਼ਾਮਲ ਹੋਏ। ਸਿਖਰਲੇ ਪੰਜਾਂ ਵਿਚ 21 ਵਿਦਿਆਰਥੀ ਸਨ। ਇਸਲਾਮੀਆ ਹਾਈ ਸਕੂਲ ਸ਼ੇਖੂਪੁਰਾ ਦੇ ਵਿਦਿਆਰਥੀ ਮੁਹੰਮਦ ਰੁਮਨ ਅਸ਼ਰਫ ਨੇ 97.8 ਫੀਸਦੀ ਭਾਵ 489 ਅੰਕ ਲੈ ਕੇ ਸੂਬੇ 'ਚੋਂ ਟਾਪ ਕੀਤਾ ਸੀ। ਇੱਕ ਜਾਂ ਦੋ ਵਿਸ਼ਿਆਂ ਵਿੱਚ ਫੇਲ ਹੋਣ ਵਾਲੇ ਵਿਦਿਆਰਥੀਆਂ ਨੂੰ ਕੰਪਾਰਟਮੈਂਟਲ ਪ੍ਰੀਖਿਆ ਪਾਸ ਕਰਨ ਦਾ ਮੌਕਾ ਮਿਲੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e