ਚੋਟੀ ਦਾ ਦਰਜਾ ਪ੍ਰਾਪਤ ਪੇਗੁਲਾ ਚਾਰਲਸਟਨ ਓਪਨ ਦੇ ਸੈਮੀਫਾਈਨਲ ''ਚ ਪੁੱਜੀ

Saturday, Apr 06, 2024 - 05:50 PM (IST)

ਚੋਟੀ ਦਾ ਦਰਜਾ ਪ੍ਰਾਪਤ ਪੇਗੁਲਾ ਚਾਰਲਸਟਨ ਓਪਨ ਦੇ ਸੈਮੀਫਾਈਨਲ ''ਚ ਪੁੱਜੀ

ਚਾਰਲਸਟਨ (ਅਮਰੀਕਾ)- ਚੋਟੀ ਦਾ ਦਰਜਾ ਪ੍ਰਾਪਤ ਜੈਸਿਕਾ ਪੇਗੁਲਾ ਨੇ ਤੀਜੇ ਸੈੱਟ ਦੇ ਟਾਈਬ੍ਰੇਕਰ 'ਚ ਚਾਰ ਮੈਚ ਪੁਆਇੰਟ ਬਚਾਏ ਤੇ ਵਿਕਟੋਰੀਆ ਅਜ਼ਾਰੇਂਕਾ ਨੂੰ 6-4, 3-6, 7-6 ਨਾਲ ਹਰਾ ਕੇ ਚਾਰਲਸਟਨ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਪੇਗੁਲਾ ਫਾਈਨਲ 'ਚ ਜਗ੍ਹਾ ਬਣਾਉਣ ਲਈ ਦਾਰੀਆ ਕਸਾਤਕੀਨਾ ਨਾਲ ਭਿੜੇਗੀ,  ਜਿਸ ਨੇ ਸਖਤ ਮੁਕਾਬਲੇ 'ਚ ਜੈਕਲੀਨ ਕ੍ਰਿਸਚੀਅਨ ਨੂੰ 6-7 (4), 6-2, 6-3 ਨਾਲ ਹਰਾਇਆ। 

ਇਸ ਦੌਰਾਨ ਮਿਆਮੀ ਓਪਨ ਚੈਂਪੀਅਨ ਡੇਨੀਏਲ ਕੋਲਿਨਜ਼ ਨੇ ਐਲਿਸ ਮਰਟੇਨਜ਼ ਨੂੰ 6-3, 6-4 ਨਾਲ ਹਰਾ ਕੇ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ। ਕੋਲਿਨਜ਼ ਦੀ ਇਹ ਲਗਾਤਾਰ 11ਵੀਂ ਜਿੱਤ ਹੈ। ਸੈਮੀਫਾਈਨਲ 'ਚ ਕੋਲਿੰਸ ਦਾ ਸਾਹਮਣਾ ਸੱਤਵਾਂ ਦਰਜਾ ਪ੍ਰਾਪਤ ਮਾਰੀਆ ਸਕਕਾਰੀ ਨਾਲ ਹੋਵੇਗਾ। ਸਾਕਾਰੀ ਨੇ 2021 ਦੀ ਚਾਰਲਸਟਨ ਚੈਂਪੀਅਨ ਵੇਰੋਨਿਕਾ ਕੁਡਰਮੇਟੋਵਾ ਨੂੰ 6-2, 6-4 ਨਾਲ ਹਰਾਇਆ ਸੀ। 


author

Tarsem Singh

Content Editor

Related News