ਕੈਬ ਨੇ IPL ਦੀ ਤਰਜ ’ਤੇ ਬੰਗਾਲ ਪ੍ਰੋ ਟੀ-20 ਲੀਗ ਦਾ ਕੀਤਾ ਐਲਾਨ

Wednesday, Apr 03, 2024 - 11:01 AM (IST)

ਕੈਬ ਨੇ IPL ਦੀ ਤਰਜ ’ਤੇ ਬੰਗਾਲ ਪ੍ਰੋ ਟੀ-20 ਲੀਗ ਦਾ ਕੀਤਾ ਐਲਾਨ

ਕੋਲਕਾਤਾ–ਬੰਗਾਲ ਕੋਲ ਆਖਿਰਕਾਰ ਆਪਣੀ ਖੇਤਰੀ ਕ੍ਰਿਕਟ ਲੀਗ ਬੰਗਾਲ ਪ੍ਰੋ ਟੀ-20 ਹੋਵੇਗੀ, ਜੋ ਆਈ. ਪੀ. ਐੱਲ. ’ਤੇ ਆਧਾਰਿਤ ਹੋਵੇਗੀ। ਬੰਗਾਲ ਕ੍ਰਿਕਟ ਸੰਘ (ਕੈਬ) ਨੇ ਹਾਲਾਂਕਿ ਐਲਾਨ ਕੀਤਾ ਕਿ ਇਸ ਲੀਗ ’ਚ ਸਿਰਫ ਸੂਬੇ ਦੇ ਖਿਡਾਰੀ ਹਿੱਸਾ ਲੈ ਸਕਣਗੇ। ਇਸ ਲੀਗ ਦਾ 21 ਦਿਨ ਦਾ ਪਹਿਲਾ ਸੀਜ਼ਨ 8 ਜੂਨ ਤੋਂ ਹੋਵੇਗਾ, ਜਿਸ ’ਚ 8 ਪੁਰਸ਼ ਅਤੇ ਮਹਿਲਾ ਟੀਮਾਂ ਹਿੱਸਾ ਲੈਣਗੀਆਂ। ਪੁਰਸ਼ਾਂ ਦੀ ਲੀਗ ਈਡਨ ਗਾਰਡਨਜ਼ ’ਤੇ ਹੋਵੇਗੀ ਜਦਕਿ ਔਰਤਾਂ ਸਾਲਟ ਲੇਕ ਦੇ ਜਾਧਵਪੁਰ ਯੂਨੀਵਰਸਿਟੀ ’ਚ ਖੇਡਣਗੀਆਂ। ਹਰ ਰੋਜ਼ 2 ਮੁਕਾਬਲੇ ਹੋਣਗੇ ਅਤੇ ਹਰੇਕ ਪੁਰਸ਼ ਟੀਮ ’ਚ 17 ਜਦਕਿ ਮਹਿਲਾ ਟੀਮ ’ਚ 16 ਖਿਡਾਰੀ ਹੋਣਗੇ।
ਕੈਬ ਦੇ ਪ੍ਰਧਾਨ ਸਨੇਹਾਸ਼ੀਸ਼ ਗਾਂਗੁਲੀ ਨੇ ਦੱਸਿਆ ਕਿ ਸਾਰੀਆਂ 8 ਟੀਮਾਂ ਫ੍ਰੈਂਚਾਈਜ਼ੀ ਆਧਾਰਿਤ ਹੋਣਗੀਆਂ। ਹਾਲਾਂਕਿ ਅਜੇ ਇਸ ਨੂੰ ਆਖਰੀ ਰੂਪ ਨਹੀਂ ਦਿੱਤਾ ਗਿਆ ਹੈ। ਕੈਬ ਲੀਗ ਲਈ ਕੋਈ ਖਰਚਾ ਨਹੀਂ ਚੁੱਕੇਗੀ। ਕੈਬ ਨੇ ਹਾਲਾਂਕਿ 2020-21 ’ਚ ਇਕ ਖੇਤਰੀ ਟੀ-20 ਟੂਰਨਾਮੈਂਟ ਆਯੋਜਿਤ ਕੀਤਾ ਸੀ ਪਰ ਇਕ ਸੀਜ਼ਨ ਤੋਂ ਬਾਅਦ ਇਸ ਨੂੰ ਰੋਕਣਾ ਪਿਆ ਸੀ।


author

Aarti dhillon

Content Editor

Related News