ਸ਼ੱਕੀ ਹਾਲਤ ''ਚ ਅਣਪਛਾਤੀ ਲਾਸ਼ ਬਰਾਮਦ

10/18/2017 1:29:27 AM

ਜੁਗਿਆਲ,   (ਸ਼ਰਮਾ)-  ਸ਼ਾਹਪੁਰ ਕੰਢੀ ਦੇ ਨੇੜੇ ਮਨਵਾਲ ਖੱਡ ਦੇ ਕੋਲ  ਪੁਲਸ ਨੂੰ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸ ਦੀ ਅਜੇ ਤੱਕ ਕੋਈ ਪਛਾਣ ਨਹੀਂ ਹੋ ਸਕੀ। ਇਸ ਸੰਬੰਧੀ ਸ਼ਾਹਪੁਰ ਕੰਢੀ ਦੇ ਥਾਣਾ ਮੁਖੀ ਤਜਿੰਦਰਪਾਲ ਸਿੰਘ ਨੇ ਦੱਸਿਆ ਕਿ ਪਿੰਡ ਮਨਵਾਲ ਦੇ ਸਰਪੰਚ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਨੇੜੇ ਦੇ ਇਕ ਫਾਰਮ ਗ੍ਰੀਨ ਐਵੇਨਿਊ ਕੋਲ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਖੱਡ ਕੋਲ ਪਈ ਹੋਈ ਹੈ, ਜਿਸ ਦੇ ਮੂੰਹ 'ਤੇ ਕਾਫੀ ਡੂੰਘੀਆਂ ਸੱਟਾਂ ਲੱਗੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਪਹੁੰਚ ਕੇ ਉਕਤ ਲਾਸ਼ ਦੀ ਸ਼ਨਾਖ਼ਤ ਲਈ ਬਹੁਤ ਕੋਸ਼ਿਸ਼ ਕੀਤੀ ਗਈ ਹੈ ਪਰ ਅਜੇ ਤੱਕ ਉਸ ਦਾ ਕੋਈ ਪਤਾ ਨਹੀਂ ਚਲ ਸਕਿਆ। ਉਨ੍ਹਾਂ ਦੱਸਿਆ ਕਿ ਵੇਖਣ 'ਚ ਵਿਅਕਤੀ ਪ੍ਰਵਾਸੀ ਮਜ਼ਦੂਰ ਲੱਗਦਾ ਹੈ, ਜਿਸ ਦੀ ਲਾਸ਼ 72 ਘੰਟੇ ਲਈ ਸਿਵਲ ਹਸਪਤਾਲ ਵਿਚ ਰੱਖਵਾ ਦਿੱਤੀ ਹੈ। 


Related News