ਭੇਦਭਰੀ ਹਾਲਤ ’ਚ ਬਰਾਮਦ ਹੋਈ ਮਹਿਲਾ ਦੀ ਲਾਸ਼, ਇਲਾਕੇ ’ਚ ਫੈਲੀ ਸਨਸਨੀ

Thursday, Apr 11, 2024 - 01:10 PM (IST)

ਭੇਦਭਰੀ ਹਾਲਤ ’ਚ ਬਰਾਮਦ ਹੋਈ ਮਹਿਲਾ ਦੀ ਲਾਸ਼, ਇਲਾਕੇ ’ਚ ਫੈਲੀ ਸਨਸਨੀ

ਜ਼ੀਰਾ (ਰਾਜੇਸ਼ ਢੰਡ) – ਸਬ ਡਿਵੀਜ਼ਨ ਜ਼ੀਰਾ ਦੇ ਪਿੰਡ ਨਿਜ਼ਾਮਦੀਨ ਵਾਲਾ ਦੀ ਹੱਦ ਵਿਚ ਪੈਂਦੀ ਨਹਿਰ ਦੇ ਸੂਏ ਪਾਸੋਂ ਭੇਦਭਰੀ ਹਾਲਤ ’ਚ ਮਾਰੀ ਗਈ ਮਹਿਲਾ ਦੀ ਲਵਾਰਿਸ ਲਾਸ਼ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਇਸ ਤੋਂ ਬਾਅਦ ਇਲਾਕੇ ’ਚ ਸਨਸਨੀ ਫੈਲ ਗਈ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਔਰਤ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਜਿਸ ਨੂੰ ਸ਼ਨਾਖਤ ਲਈ ਪ੍ਰਸ਼ਾਸਨ ਵੱਲੋਂ 72 ਘੰਟੇ ਲਈ ਜ਼ੀਰਾ ਦੇ ਸ਼ਮਸ਼ਾਨਘਾਟ ’ਚ ਬਣੇ ਮੁਰਦਾਘਰ ’ਚ ਰੱਖਿਆ ਗਿਆ ਹੈ। 

ਇਹ ਵੀ ਪੜ੍ਹੋ - ਜਲਾਲਾਬਾਦ 'ਚ ਵਾਪਰੀ ਵੱਡੀ ਘਟਨਾ: ਵਰਤ ਵਾਲਾ ਜ਼ਹਿਰੀਲਾ ਆਟਾ ਖਾਣ ਨਾਲ 100 ਤੋਂ ਵੱਧ ਲੋਕ ਬੀਮਾਰ

ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਗੁਰਦੀਪ ਸਿੰਘ ਡੀ. ਐੱਸ. ਪੀ. ਜ਼ੀਰਾ ਨੇ ਦੱਸਿਆ ਕਿ ਪੁਲਸ ਥਾਣਾ ਮੱਖੂ ਅਧੀਨ ਪੈਂਦੇ ਪਿੰਡ ਨਿਜ਼ਾਮਦੀਨ ਵਾਲਾ ਵਿਖੇ ਇਕ ਨਹਿਰੀ ਸੂਏ ਪਾਸੋਂ ਮਹਿਲਾ ਦੀ ਲਾਵਾਰਿਸ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਲਾਸ਼ ਦੇ ਗਰਦਨ ਉੱਪਰ ਨਿਸ਼ਾਨ, ਛੱਕ ਦੀ ਸੂਈ ਇਸ ਗੱਲ ਵੱਲ ਕਰਦੇ ਹਨ ਕਿ ਉਸ ਨੂੰ ਮਾਰ ਕੇ ਸੁੱਟਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਅਤੇ ਪੁਲਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਸ਼ਨਾਖਤ ਲਈ ਜ਼ੀਰਾ ਦੇ ਸ਼ਮਸ਼ਾਨਘਾਟ ਵਿਖੇ ਬਣੇ ਮੁਰਦਾਘਰ ’ਚ ਰੱਖਿਆ ਗਿਆ ਹੈ। ਅੰਤ ’ਚ ਗੁਰਦੀਪ ਸਿੰਘ ਡੀ. ਐੱਸ. ਪੀ. ਜ਼ੀਰਾ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਪੜਤਾਲ ਜਾਰੀ ਹੈ।

ਇਹ ਵੀ ਪੜ੍ਹੋ - ਪਹਿਲਾਂ ਪ੍ਰੇਮਿਕਾ ਨੇ ਪ੍ਰੇਮੀ ਨੂੰ ਬੁਲਾਇਆ ਘਰ, ਫਿਰ ਇੰਝ ਉਤਾਰ ਦਿੱਤਾ ਮੌਤ ਦੇ ਘਾਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News