ਸ਼ੱਕੀ ਹਾਲਤ ’ਚ ਨੌਜਵਾਨ ਦੀ ਲਾਸ਼ ਬਰਾਮਦ
Thursday, Apr 04, 2024 - 06:21 PM (IST)

ਬਠਿੰਡਾ (ਸੁਖਵਿੰਦਰ) : ਬੰਗੀ ਨਗਰ ਸਥਿਤ ਗਲੀ ਨੰਬਰ 6 ਵਿਚੋਂ ਇਕ ਨੋਜਵਾਨ ਦੀ ਸ਼ੱਕੀ ਹਾਲਤ ਵਿਚ ਲਾਸ਼ ਬਰਾਮਦ ਹੋਈ ਹੈ ਜਿਸ ਨੂੰ ਸਹਾਰਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰਾਂ ਵਲੋਂ ਸਰਕਾਰੀ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਬੰਗੀ ਨਗਰ ਵਿਚ ਇਕ ਨੌਜਵਾਨ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲਣ ‘ਤੇ ਸੰਸਥਾਂ ਵਰਕਰ ਜੱਗਾ ਸਿੰਘ ਅਤੇ ਥਾਣਾ ਵਰਧਮਾਨ ਚੌਕੀ ਦੇ ਮੁਲਾਜ਼ਮ ਮੌਕੇ ‘ਤੇ ਪਹੁੰਚੇ। ਮ੍ਰਿਤਕ ਦੇ ਮੂੰਹ ਵਿਚੋਂ ਝੱਗ ਨਿਕਲ ਰਹੀ ਸੀ।
ਆਸਪਾਸ ਦੇ ਲੋਕਾਂ ਨੇ ਦੱਸਿਆ ਕਿ ਅਛਪਛਾਤੇ ਵਿਅਕਤੀ ਮੋਟਰਸਾਈਕਲ ‘ਤੇ ਆਏ ਅਤੇ ਉਕਤ ਨੌਜਵਾਨ ਨੂੰ ਸੁੱਟ ਕੇ ਚਲੇ ਗਏ। ਸੰਸਥਾ ਵਰਕਰਾਂ ਵਲੋਂ ਪੁਲਸ ਕਾਰਵਾਈ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਸ਼ਨਾਖਤ ਹੋਣ ਕਾਰਨ ਮ੍ਰਿਤਕ ਦੀ ਲਾਸ਼ ਨੂੰ ਸੁਰੱਖਿਅਤ ਰੱਖ ਦਿੱਤਾ ਗਿਆ ਹੈ। ਮ੍ਰਿਤਕ ਕੋਲ ਅਜਿਹਾ ਕੋਈ ਕਾਗਜ਼ ਨਹੀ ਮਿਲਿਆ ਜਿਸ ਨਾਲ ਉਸਦੀ ਸ਼ਨਾਖਤ ਹੋ ਸਕੇ। ਪੁਲਸ ਅਤੇ ਸੰਸਥਾ ਵਲੋਂ ਮ੍ਰਿਤਕ ਦੀ ਸ਼ਨਾਖਤ ਕਰਵਾਈ ਜਾ ਰਹੀ ਹੈ।