ਫੂਡ ਬ੍ਰਾਂਚ ਟੀਮ ਨੇ ਭਰੇ ਸ਼ੱਕੀ ਵਸਤੂਆਂ ਦੇ ਸੈਂਪਲ

12/11/2017 3:02:04 AM

ਮੋਗਾ,  (ਸੰਦੀਪ)-  ਜ਼ਿਲਾ ਸਿਹਤ ਵਿਭਾਗ ਵੱਲੋਂ ਜ਼ਿਲਾ ਨਿਵਾਸੀਆਂ ਨੂੰ ਮਿਲਾਵਟੀ ਸ਼ੱਕੀ ਪਦਾਰਥਾਂ ਤੋਂ ਬਚਾਉਣ ਲਈ ਸਿਵਲ ਸਰਜਨ ਮੋਗਾ ਡਾ. ਮਨਜੀਤ ਸਿੰਘ ਦੇ ਹੁਕਮਾਂ 'ਤੇ ਜ਼ਿਲਾ ਫੂਡ ਸੇਫਟੀ ਅਧਿਕਾਰੀ ਅਭਿਨਵ ਖੋਸਲਾ ਦੀ ਅਗਵਾਈ ਹੇਠ ਵੱਖ-ਵੱਖ ਦੁਕਾਨਾਂ 'ਤੇ ਛਾਪਾਮਾਰੀ ਕੀਤੀ ਗਈ। ਟੀਮ ਨੇ ਸ਼ੱਕੀ ਵਸਤੂਆਂ ਦੇ ਸੈਂਪਲ ਭਰੇ। ਟੀਮ ਇੰਚਾਰਜ ਅਭਿਨਵ ਖੋਸਲਾ ਨੇ ਦੱਸਿਆ ਕਿ ਇਸ ਛਾਪਾਮਾਰੀ ਦੌਰਾਨ ਸ਼ਹਿਰ ਤੇ ਕਸਬਾ ਬਾਘਾਪੁਰਾਣਾ ਦੇ ਅਧੀਨ ਪੈਂਦੇ ਵੱਖ-ਵੱਖ ਪਿੰਡਾਂ 'ਚ ਸਥਿਤ ਦੁਕਾਨਾਂ 'ਤੇ ਛਾਪਾਮਾਰੀ ਕਰ ਕੇ ਟੀਮ ਵੱਲੋਂ ਸ਼ੱਕੀ ਪਨੀਰ, 2 ਮਸਟਰਡ ਆਈਲ, ਹਲਦੀ ਅਤੇ ਹੋਰ ਕਈ ਵਸਤੂਆਂ ਦੇ ਸੈਂਪਲ ਲਏ ਗਏ।  ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਿਗਰੇਟ ਤੇ ਸ਼ੱਕੀ ਤੰਬਾਕੂ ਦੇ ਵੀ ਸੈਂਪਲ ਭਰੇ ਗਏ ਹਨ, ਜਿਨ੍ਹਾਂ ਨੂੰ ਜਾਂਚ ਲਈ ਵਿਭਾਗ ਦੀ ਲੈਬ 'ਚ ਭੇਜਿਆ ਗਿਆ ਹੈ। ਖੋਸਲਾ ਨੇ ਜ਼ਿਲੇ ਦੇ ਸਮੂਹ ਸ਼ੱਕੀ ਵਸਤੂ ਵਿਕਰੇਤਾ ਦੁਕਾਨਦਾਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਥੋੜ੍ਹੇੇ ਜਿਹੇ ਲਾਭ ਦੇ ਲਾਲਚ 'ਚ ਲੋਕਾਂ ਦੀ ਕੀਮਤੀ ਸਿਹਤ ਨਾਲ ਖਿਲਵਾੜ ਨਾ ਕਰਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਾਲਿਆਂ ਨੂੰ ਕਿਸੇ ਵੀ ਸੂਰਤ 'ਚ ਬਖਸ਼ਿਆ ਨਹੀਂ ਜਾਵੇਗਾ।


Related News