ਦੀਨਾਨਗਰ ਵਿਖੇ ਲੱਕੜ ਨਾਲ ਭਰੇ ਟਰੈਕਟਰ ਟਰਾਲੇ ਨੂੰ ਕੈਂਟਰ ਨੇ ਮਾਰੀ ਟੱਕਰ, ਇਕ ਦੀ ਮੌਤ
Thursday, Mar 28, 2024 - 01:01 PM (IST)
ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਨੈਸ਼ਨਲ ਹਾਈਵੇ ਦੀਨਾਨਗਰ ਵਿਖੇ ਪਿੰਡ ਰਾਉਵਾਲ ਮੋੜ ਨੇੜੇ ਇੱਕ ਲੱਕੜ ਨਾਲ ਭਰੇ ਟਰੈਕਟਰ ਟਰਾਲੇ ਵਿੱਚ ਤੇਜ਼ ਰਫ਼ਤਾਰ ਮੁਰਗਿਆਂ ਵਾਲਾ ਕੈਂਟਰ ਵੱਜਣ ਕਾਰਨ ਟਰੈਕਟਰ ਚਾਲਕ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਂਚ ਅਧਿਕਾਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਕੁਲਦੀਪ ਰਾਜ ਪੁੱਤਰ ਚਮਨ ਲਾਲ ਵਾਸੀ ਚੰਡੀਗੜ੍ਹ ਅਬਾਦੀ ਰਾਏਪੁਰ ਥਾਣਾ ਤਾਰਾਗੜ੍ਹ ਜ਼ਿਲ੍ਹਾ ਪਠਾਨਕੋਟ ਨੇ ਦੱਸਿਆ ਕਿ ਮੇਰਾ ਵੱਡਾ ਭਰਾ ਸੁਰਜਨ ਕੁਮਾਰ ਆਪਣੇ ਸਵਰਾਜ ਟਰੈਕਟਰ ਟਰਾਲੇ ਰਾਹੀਂ ਪਿੰਡ ਚੰਡੀਗੜ੍ਹ ਅਬਾਦੀ ਰਾਏਪੁਰ ਤੋਂ ਲੋਡ ਕਰਕੇ ਹੁਸ਼ਿਆਰਪੁਰ ਨੂੰ ਜਾ ਰਿਹਾ ਸੀ।
ਇਹ ਵੀ ਪੜ੍ਹੋ : ਹੋਲੇ ਮਹੱਲੇ ਤੋਂ ਪਰਤ ਰਹੇ ਸ਼ਰਧਾਲੂਆਂ ਦੀ ਟਰੈਕਟਰ-ਟਰਾਲੀ ਹਾਦਸਾਗ੍ਰਸਤ, 1 ਦੀ ਮੌਤ ਤੇ15 ਗੰਭੀਰ ਜ਼ਖਮੀ
ਜਦ ਉਹ ਨੈਸ਼ਨਲ ਹਾਈਵੇ ਜੀ.ਟੀ.ਰੋਡ ਰਾਉਵਾਲ ਤੋਂ ਥੋੜਾ ਅੱਗੇ ਪੁੱਜਾ ਤਾਂ ਪਿਛੋਂ ਇੱਕ ਮੁਰਗਿਆਂ ਵਾਲਾ ਕੈਟਰ ਬੜੀ ਤੇਜ਼ ਰਫ਼ਤਾਰ ਨਾਲ ਪਠਾਨਕੋਟ ਵਾਲੀ ਸਾਈਡ ਆ ਰਿਹਾ ਸੀ, ਜਿਸਦੇ ਡਰਾਇਵਰ ਨੇ ਆਪਣਾ ਕੈਂਟਰ ਲਾਪ੍ਰਵਾਹੀ ਨਾਲ ਚਲਾਉਂਦੇ ਹੋਏ ਨੇ ਟਰੈਕਟਰ ਟਰਾਲੇ ਵਿੱਚ ਮਾਰ ਦਿੱਤਾ, ਜਿਸ ਕਾਰਨ ਮੇਰੇ ਭਰਾ ਸੁਰਜਨ ਕੁਮਾਰ ਦਾ ਲੋਡ ਟਰੈਕਟਰ ਟਰਾਲਾ ਟੇਢਾ ਹੋ ਗਿਆ ਅਤੇ ਉਸ ਉਪੱਰ ਲੋਡ ਲੱਕੜ ਖਿਲਰ ਉਹ ਲੱਕੜ ਦੇ ਹੇਠਾਂ ਆ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰਨ ਉਪਰੰਤ ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਨਾਮਲੂਮ ਕੈਂਟਰ ਡਰਾਇਵਰ ਦੇ ਖ਼ਿਲਾਫ਼ ਵੱਖ -ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਹੋਲੀ ਮੌਕੇ ਗੁਰਦਾਸਪੁਰ 'ਚ ਵੱਡੀ ਵਾਰਦਾਤ, ਨੌਜਵਾਨ ਦਾ ਕਿਰਚਾਂ ਮਾਰ ਕੀਤਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8