ਭਾਰਤੀ ਫੁੱਟਬਾਲ ਟੀਮ ਚਾਰ ਸਥਾਨ ਡਿੱਗ ਕੇ 121ਵੇਂ ਸਥਾਨ ''ਤੇ
Thursday, Apr 04, 2024 - 07:57 PM (IST)
ਨਵੀਂ ਦਿੱਲੀ- ਭਾਰਤੀ ਫੁੱਟਬਾਲ ਟੀਮ ਫੀਫਾ ਦੀ ਤਾਜ਼ਾ ਦਰਜਾਬੰਦੀ ਵਿਚ ਚਾਰ ਸਥਾਨ ਖਿਸਕ ਕੇ 121ਵੇਂ ਸਥਾਨ 'ਤੇ ਆ ਗਈ ਹੈ, ਜੋ ਪਿਛਲੇ ਕੁਝ ਸਾਲਾਂ ਵਿਚ ਉਸਦਾ ਸਭ ਤੋਂ ਖਰਾਬ ਪ੍ਰਦਰਸ਼ਨ ਹੈ। ਭਾਰਤ ਨੂੰ ਪਿਛਲੇ ਮਹੀਨੇ ਗੁਹਾਟੀ ਵਿੱਚ ਫੀਫਾ ਵਿਸ਼ਵ ਕੱਪ 2026 ਕੁਆਲੀਫਾਇਰ ਦੇ ਦੂਜੇ ਦੌਰ ਵਿੱਚ ਅਫਗਾਨਿਸਤਾਨ ਹੱਥੋਂ 2-1 ਨਾਲ ਹਰਾਇਆ ਸੀ।
ਪਿਛਲੇ ਸਾਲ ਭਾਰਤ ਇੰਟਰ-ਕੌਂਟੀਨੈਂਟਲ ਕੱਪ, ਤਿਕੋਣੀ ਟੂਰਨਾਮੈਂਟ ਅਤੇ ਸੈਫ ਚੈਂਪੀਅਨਸ਼ਿਪ ਜਿੱਤ ਕੇ ਸਿਖਰਲੇ 100 'ਚ ਪਹੁੰਚ ਗਿਆ ਸੀ ਪਰ 26 ਮਾਰਚ ਨੂੰ ਹੇਠਲੇ ਦਰਜੇ ਦੀ ਅਫਗਾਨਿਸਤਾਨ ਟੀਮ ਤੋਂ ਮਿਲੀ ਹਾਰ ਅਣਕਿਆਸੀ ਸੀ।
ਜਨਵਰੀ ਵਿੱਚ ਏਸ਼ੀਆਈ ਕੱਪ ਵਿੱਚ ਭਾਰਤੀ ਟੀਮ ਇੱਕ ਵੀ ਮੈਚ ਨਹੀਂ ਜਿੱਤ ਸਕੀ ਅਤੇ ਚਾਰ ਟੀਮਾਂ ਦੇ ਗਰੁੱਪ ਬੀ ਵਿੱਚ ਚੌਥੇ ਸਥਾਨ ’ਤੇ ਰਹੀ। ਮੌਜੂਦਾ ਵਿਸ਼ਵ ਚੈਂਪੀਅਨ ਅਰਜਨਟੀਨਾ ਸਿਖਰ 'ਤੇ ਹੈ ਜਦਕਿ ਫਰਾਂਸ ਦੂਜੇ, ਇੰਗਲੈਂਡ ਤੀਜੇ ਅਤੇ ਬੈਲਜੀਅਮ ਚੌਥੇ ਨੰਬਰ 'ਤੇ ਹੈ। ਬ੍ਰਾਜ਼ੀਲ ਪੰਜਵੇਂ ਸਥਾਨ 'ਤੇ ਹੈ।