ਬੱਚਿਆਂ ਦੇ Cerelac 'ਚ ਖੰਡ ਮਿਲਾਉਣ ਨੂੰ ਲੈ ਕੇ ਜਾਂਚ ਦੇ ਘੇਰੇ 'ਚ ਕੰਪਨੀ, ਨੈਸਲੇ ਨੇ ਦਿੱਤਾ ਸਪੱਸ਼ਟੀਕਰਨ

Thursday, Apr 18, 2024 - 05:46 PM (IST)

ਬੱਚਿਆਂ ਦੇ Cerelac 'ਚ ਖੰਡ ਮਿਲਾਉਣ ਨੂੰ ਲੈ ਕੇ ਜਾਂਚ ਦੇ ਘੇਰੇ 'ਚ ਕੰਪਨੀ, ਨੈਸਲੇ ਨੇ ਦਿੱਤਾ ਸਪੱਸ਼ਟੀਕਰਨ

ਨਵੀਂ ਦਿੱਲੀ- ਭਾਰਤ ਵਿਚ ਸਭ ਤੋਂ ਵੱਧ ਵਿਕਣ ਵਾਲੇ ਬੇਬੀ ਫੂਡ Cerelac 'ਚ ਖੰਡ ਮਿਲਾਉਣ ਨੂੰ ਲੈ ਕੇ ਨੈਸਲੇ  (Nestle) ਹੁਣ ਜਾਂਚ ਦੀ ਘੇਰੇ 'ਚ ਆ ਗਿਆ ਹੈ। ਦਰਅਸਲ ਹਾਲ ਹੀ ਵਿਚ ਇਕ ਰਿਪੋਰਟ 'ਚ ਦੱਸਿਆ ਗਿਆ ਸੀ ਕਿ ਨੈਸਲੇ 'ਤੇ ਬੱਚਿਆਂ ਦੇ ਦੁੱਧ ਅਤੇ ਸੇਰੇਲੈਕ 'ਚ ਖੰਡ ਦੀ ਗੱਲ ਸਾਹਮਣੇ ਆਈ ਸੀ। ਇਨ੍ਹਾਂ ਰਿਪੋਰਟਾਂ ਨੂੰ ਧਿਆਨ ਵਿਚ ਲੈਂਦੇ ਹੋਏ ਭਾਰਤ ਸਰਕਾਰ ਨੇ ਇਸ ਦੀ ਜਾਂਚ ਦੀ ਗੱਲ ਆਖੀ ਹੈ। ਨੈਸਲੇ ਨੇ ਇਸ ਸਬੰਧ ਵਿਚ ਆਪਣਾ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਉਹ ਕਦੇ ਵੀ ਖੁਰਾਕ ਦੀ ਗੁਣਵੱਤਾ ਨਾਲ ਸਮਝੌਤਾ ਨਹੀਂ ਕਰਦਾ। ਅਸੀਂ ਤੁਹਾਨੂੰ ਯਕੀਨੀ ਦਿਵਾਉਣਾ ਚਾਹੁੰਦੇ ਹਾਂ ਕਿ ਬੱਚਿਆਂ ਲਈ ਅਨਾਜ ਉਤਪਾਦ, ਸ਼ੁਰੂਆਤੀ ਬਚਪਨ ਲਈ ਪੋਸ਼ਣ ਸਬੰਧੀ ਲੋੜਾਂ ਜਿਵੇਂ ਕਿ ਪ੍ਰੋਟੀਨ, ਕਾਰਬੋਹਾਈਡਰੇਟ, ਵਿਟਾਮਿਨ, ਖਣਿਜ, ਆਇਰਨ ਆਦਿ ਦੀ ਢੁਕਵੀਂ ਡਿਲਿਵਰੀ ਨੂੰ ਯਕੀਨੀ ਬਣਾਉਣ ਲਈ ਤਿਆਰ ਕੀਤੇ ਜਾਂਦੇ ਹਨ। ਅਸੀਂ ਪੋਸ਼ਣ ਸੰਬੰਧੀ ਕਦੇ ਵੀ ਸਮਝੌਤਾ ਨਹੀਂ ਕਰਦੇ ਅਤੇ ਨਾ ਹੀ ਕਦੇ ਸਮਝੌਤਾ ਕਰਾਂਗੇ।

ਇਹ ਵੀ ਪੜ੍ਹੋ- ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੀ ਨੈਸਲੇ ਕੰਪਨੀ, Cerelac ਨੂੰ ਲੈ ਕੇ ਆਈ ਹੈਰਾਨ ਕਰਨ ਵਾਲੀ ਰਿਪੋਰਟ

ਨੈਸਲੇ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਨਿਯਮਾਂ ਦੀ ਪਾਲਣਾ ਕਰਨਾ ਕੰਪਨੀ  ਲਈ ਜ਼ਰੂਰੀ ਹੈ ਅਤੇ ਉਹ ਇਸ ਨਾਲ ਸਮਝੌਤਾ ਨਹੀਂ ਕਰੇਗਾ। ਸੇਰੇਲੈਕ ਸਾਰੇ ਪੌਸ਼ਟਿਕ ਤੱਤਾਂ ਨਾਲ ਸਬੰਧਤ ਹੈ। ਸ਼ੂਗਰ ਯਾਨੀ ਕਿ ਖੰਡ ਨੂੰ ਘਟਾਉਣਾ ਨੈਸਲੇ ਦੀ ਪਹਿਲੀ ਤਰਜੀਹ ਹੈ। ਅਸੀਂ ਪਿਛਲੇ 5 ਸਾਲਾਂ ਵਿਚ 30 ਫ਼ੀਸਦੀ ਸ਼ੂਗਰ ਘਟਾਈ ਹੈ। ਨੈਸਲੇ ਨੇ ਅੱਗੇ ਕਿਹਾ ਕਿ ਅਸੀਂ ਆਪਣੇ ਖਪਤਕਾਰਾਂ ਨੂੰ ਸਭ ਤੋਂ ਵਧੀਆ ਪੋਸ਼ਣ ਪ੍ਰਦਾਨ ਕਰਨ ਲਈ ਵਚਨਬੱਧ ਹਾਂ, ਜੋ ਅਸੀਂ 100 ਸਾਲਾਂ ਤੋਂ ਕਰਦੇ ਆ ਰਹੇ ਹਾਂ। ਅਸੀਂ ਹਮੇਸ਼ਾ ਆਪਣੇ ਉਤਪਾਦਾਂ ਵਿਚ ਪੋਸ਼ਣ, ਗੁਣਵੱਤਾ ਅਤੇ ਸੁਰੱਖਿਆ ਦੇ ਉੱਚੇ ਮਾਪਦੰਡਾਂ ਨੂੰ ਕਾਇਮ ਰੱਖਾਂਗੇ। 

ਇਹ ਵੀ ਪੜ੍ਹੋ- ਕਹਿਰ ਮਚਾਏਗੀ ਗਰਮੀ; ਕਈ ਸੂਬਿਆਂ 'ਚ ਤਾਪਮਾਨ 41 ਡਿਗਰੀ ਤੋਂ ਪਾਰ, ਹੀਟਵੇਵ ਦੀ ਚਿਤਾਵਨੀ

ਦੱਸ ਦੇਈਏ ਕਿ ਹਾਲ ਹੀ ਵਿਚ ਇਕ ਜਾਂਚ ਰਿਪੋਰਟ 'ਚ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ ਕਿ ਨੈਸਲੇ ਕਈ ਦੇਸ਼ਾਂ ਵਿਚ ਬੱਚਿਆਂ ਦੇ ਦੁੱਧ ਅਤੇ ਸੇਰੇਲੈਕ ਉਤਪਾਦਾਂ ਵਿਚ ਖੰਡ ਅਤੇ ਸ਼ਹਿਦ ਦਾ ਇਸਤੇਮਾਲ ਕਰਦਾ ਹੈ। ਖੰਡ ਦਾ ਇਸਤੇਮਾਲ ਕਰਨਾ ਕੌਮਾਂਤਰੀ ਦਿਸ਼ਾ-ਨਿਰਦੇਸ਼ ਦਾ ਉਲੰਘਣ ਹੈ। ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਭਾਰਤ 'ਚ ਵਿਕਣ ਵਾਲੇ ਸਾਰੇ 15 ਸੇਰੇਲੈਕ ਬੇਬੀ ਉਤਪਾਦਾਂ ਵਿਚ ਜਰਮਨੀ ਅਤੇ ਯੂਕੇ ਵਿਚ ਬਿਨਾਂ ਕਿਸੇ ਖੰਡ ਦੇ ਵੇਚੇ ਜਾਣ ਦੇ ਬਾਵਜੂਦ ਪ੍ਰਤੀ ਔਸਤਨ 3 ਗ੍ਰਾਮ ਖੰਡ ਹੁੰਦੀ ਹੈ। ਦੂਜੇ ਪਾਸੇ ਇਥੋਪੀਆ ਅਤੇ ਥਾਈਲੈਂਡ ਵਿਚ ਇਸ ਵਿਚ ਲਗਭਗ 6 ਗ੍ਰਾਮ ਖੰਡ ਹੁੰਦੀ ਹੈ। ਇਸ ਤਰ੍ਹਾਂ ਦੇ ਮਾਮਲੇ ਵਿਚ ਭਾਰਤ ਤੋਂ ਇਲਾਵਾ ਅਫਰੀਕਾ ਅਤੇ ਦੱਖਣੀ ਅਮਰੀਕੀ ਦੇਸ਼ਾਂ ਵਿਚ ਵੇਖਣ ਨੂੰ ਮਿਲੇ ਹਨ। ਹਾਲਾਂਕਿ ਨੈਸਲੇ ਨੇ ਇਸ 'ਤੇ ਸਫਾਈ ਦਿੰਦੇ ਹੋਏ ਕਿਹਾ ਕਿ ਉਹ ਭਾਰਤ ਵਿਚ ਸਾਰੇ ਨਿਯਮਾਂ ਦਾ ਪਾਲਣ ਕਰ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News