ਦੁਕਾਨਦਾਰ ਨੇ ਮੰਗੇ ਸਿਗਰਟ ਦੇ ਪੈਸੇ ਤਾਂ ਵਿਅਕਤੀਆਂ ਨੇ ਕਰ ਦਿੱਤੀ ਕੁੱਟਮਾਰ

10/15/2017 12:52:37 PM

ਰੁੜਕੀ— ਸਿਗਰਟ ਦੇ ਰੁਪਏ ਮੰਗਣ 'ਤੇ ਵਿਅਕਤੀਆਂ ਨੇ ਦੁਕਾਨਦਾਰ ਨਾਲ ਕੁੱਟਮਾਰ ਕਰਕੇ ਪੇਟ 'ਚ ਬੋਤਲ ਮਾਰ ਦਿੱਤੀ। ਜਿਸ ਨਾਲ ਦੁਕਾਨਦਾਰ ਜ਼ਖਮੀ ਹੋ ਗਿਆ। ਘਟਨਾ ਦੇ ਬਾਅਦ ਦੋਸ਼ੀ ਫਰਾਰ ਹੋ ਗਏ। ਸਿਵਲ ਲਾਇੰਸ ਕੋਤਵਾਲੀ ਖੇਤਰ ਦੇ ਸਿਵਲ ਲਾਇੰਸ ਦੇ ਬੋਟ ਕਲੱਬ ਰੋਡ 'ਤੇ ਰਹਿਮਤਪੁਰ ਵਾਸੀ ਅਲਤਾਫ ਦੀ ਦੁਕਾਨ ਹੈ।
ਦੁਕਾਨ 'ਤੇ ਉਹ ਖਾਣ-ਪੀਣ ਅਤੇ ਸਿਗਰਟ ਆਦਿ ਸਮਾਨ ਵੇਚਦਾ ਹੈ। ਦੱਸਿਆ ਗਿਆ ਹੈ ਕਿ ਸਵੇਰੇ ਦੇ ਸਮੇਂ ਅਲਤਾਫ ਦੁਕਾਨ 'ਤੇ ਸਮਾਨ ਵੇਚ ਰਿਹਾ ਸੀ। ਇਸ ਦੌਰਾਨ 2 ਵਿਅਕਤੀ ਦੁਕਾਨ 'ਤੇ ਆਏ ਅਤੇ ਸਿਗਰਟ ਅਤੇ ਹੋਰ ਸਮਾਨ ਖਰੀਦ ਲਿਆ। ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਉਨ੍ਹਾਂ ਵਿਚਕਾਰ ਝਗੜਾ ਹੋ ਗਿਆ। ਦੋਸ਼ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਕੁਝ ਸਾਥੀਆਂ ਨੂੰ ਵੀ ਮੌਕੇ 'ਤੇ ਬੁਲਾ ਲਿਆ ਅਤੇ ਦੁਕਾਨਦਾਰ ਨੂੰ ਕੁੱਟਿਆ।
ਇਸ ਵਿਅਕਤੀ ਨੇ ਦੁਕਾਨ 'ਚ ਰੱਖੀ ਬੋਤਲ ਨੂੰ ਤੋੜ ਦਿੱਤਾ ਅਤੇ ਦੁਕਾਨਦਾਰ 'ਤੇ ਵਾਰ ਕਰ ਦਿੱਤਾ। ਬੋਤਲ ਪੇਟ 'ਚ ਲੱਗਣ ਨਾਲ ਦੁਕਾਨਦਾਰ ਜ਼ਖਮੀ ਹੋ ਗਿਆ। ਘਟਨਾ ਦੇ ਬਾਅਦ ਆਸਪਾਸ ਦੇ ਲੋਕ ਮੌਕੇ 'ਤੇ ਪੁੱਜਦੇ, ਇਸ ਤੋਂ ਪਹਿਲੇ ਦੋਸ਼ੀ ਉਸ ਨੂੰ ਸੜਕ 'ਤੇ ਸੱਟ ਕੇ ਫਰਾਰ ਹੋ ਗਿਆ। ਪਰਿਵਾਰਕ ਮੈਬਰਾਂ ਨੂੰ ਸੂਚਨਾ ਦਿੱਤੀ ਗਈ ਹੈ। ਪਰਿਵਾਰਕ ਮੈਬਰਾਂ ਨੇ ਉਸ ਨੂੰ ਇਕ ਹਸਪਤਾਲ 'ਚ ਭਰਤੀ ਕਰਵਾਇਆ ਹੈ, ਜਿੱਥੇ ਉਸ ਨੂੰ ਦੂਨ ਦੇ ਇਕ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ। ਹੁਣ ਤੱਕ ਪੁਲਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਹੈ।


Related News