ਗਦਾਈਪੁਰ ’ਚ ਦੜੇ-ਸੱਟੇ ਦੇ ਗਾਹਕਾਂ ਨੂੰ ਲੈ ਕੇ ਭਿੜੇ 2 ਦੁਕਾਨਦਾਰ

Sunday, Apr 07, 2024 - 05:32 PM (IST)

ਗਦਾਈਪੁਰ ’ਚ ਦੜੇ-ਸੱਟੇ ਦੇ ਗਾਹਕਾਂ ਨੂੰ ਲੈ ਕੇ ਭਿੜੇ 2 ਦੁਕਾਨਦਾਰ

ਜਲੰਧਰ (ਵਰੁਣ)- ਗਦਾਈਪੁਰ ਵਿਚ ਦੜੇ-ਸੱਟੇ ਗਾਹਕਾਂ ਨੂੰ ਲੈ ਕੇ 2 ਦੁਕਾਨਦਾਰ ਭਿੜ ਗਏ। ਇਸ ਦੌਰਾਨ ਗਦਾਈਪੁਰ ਵਿਚ ਜੰਮ ਕੇ ਹੰਗਾਮਾ ਵੀ ਹੋਇਆ। ਕੁਝ ਸਮੇਂ ਤਕ ਜਦੋਂ ਦੜੇ-ਸੱਟੇ ਦਾ ਕੰਮ ਬੰਦ ਸੀ ਤਾਂ ਇਸ ਤਰ੍ਹਾਂ ਦੇ ਝਗੜੇ ਹੋਣੇ ਵੀ ਬੰਦ ਹੋ ਗਏ ਸਨ ਪਰ ਦੁਬਾਰਾ ਕੰਮ ਸ਼ੁਰੂ ਹੋਣ ’ਤੇ ਫਿਰ ਤੋਂ ਲੜਾਈ-ਝਗੜੇ ਸ਼ੁਰੂ ਹੋ ਗਏ ਹਨ। 

ਦੱਸਿਆ ਜਾ ਰਿਹਾ ਹੈ ਕਿ ਇਕ ਗਾਹਕ ਨੂੰ ਲੈ ਕੇ ਸੱਟਾ ਲਗਵਾਉਣ ਵਾਲੇ ਭਿੜੇ ਹਨ। ਉਕਤ ਗਾਹਕ ਪਹਿਲਾਂ ਇਕ ਦੁਕਾਨਦਾਰ ਕੋਲ ਵੱਡੀ ਗਿਣਤੀ ਵਿਚ ਪਰਚੀਆਂ ਪਾਉਂਦਾ ਸੀ ਪਰ ਹੁਣ ਉਸਨੇ ਦੁਕਾਨ ਬਦਲੀ ਤਾਂ ਪੁਰਾਣੇ ਵਾਲੇ ਦੁਕਾਨਦਾਰ ਨੇ ਗਾਹਕ ਨੂੰ ਖਰਾਬ ਕਰਨ ਦਾ ਦੋਸ਼ ਲਾਉਂਦੇ ਹੋਏ ਹੰਗਾਮਾ ਕਰ ਦਿੱਤਾ। ਦੋਵਾਂ ਦੁਕਾਨਦਾਰਾਂ ਵਿਚ ਕੁੱਟਮਾਰ ਵੀ ਹੋਈ। ਹਾਲਾਂਕਿ ਦੋਵਾਂ ਵੱਲੋਂ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਨਹੀਂ ਦਿੱਤੀ ਗਈ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਗੈਂਗਸਟਰਾਂ ਵਿਚਾਲੇ ਜ਼ਬਰਦਸਤ ਮੁਕਾਬਲਾ, ਚੱਲੀਆਂ ਤਾਬੜਤੋੜ ਗੋਲ਼ੀਆਂ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News