ਟੋਲ ਪਲਾਜ਼ਾ ਅਪਰੇਟਰ ਦੀ ਕੁੱਟਮਾਰ ਕਰਕੇ ਰਿਵਾਲਵਰ ਨਾਲ ਜਾਨੋ ਮਾਰਨ ਦੀ ਦਿੱਤੀ ਧਮਕੀ, 4 ਗ੍ਰਿਫ਼ਤਾਰ

04/01/2024 4:17:30 PM

ਫ਼ਿਰੋਜ਼ਪੁਰ (ਪਰਮਜੀਤ ਸੋਢੀ) : ਤਲਵੰਡੀ ਭਾਈ ਅਧੀਨ ਆਉਂਦੇ ਟੋਲ ਪਲਾਜ਼ਾ ਕੋਟ ਕਰੋੜ ਕਲਾਂ ਵਿਖੇ ਟੋਲ ਪਲਾਜ਼ਾ ਅਪਰੇਟਰ ਦੀ ਕੁੱਟਮਾਰ ਕਰਕੇ ਉਸ ਨੂੰ ਰਿਵਾਲਵਰ ਨਾਲ ਜਾਨੋਂ ਮਾਰਨ ਦੇਣ ਦੇ ਦੋਸ਼ ਵਿਚ ਥਾਣਾ ਤਲਵੰਡੀ ਭਾਈ ਪੁਲਸ ਨੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਉਨ੍ਹਾਂ ਕੋਲੋਂ ਇਕ ਰਿਵਾਲਵਰ ਵੀ ਬਰਾਮਦ ਕੀਤਾ ਹੈ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖ਼ਿਲਾਫ਼ 342, 323, 506, 148, 149 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। 

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪਰਮਿੰਦਰ ਸਿੰਘ ਪੁੱਤਰ ਦਿਲਾਵਰ ਸਿੰਘ ਵਾਸੀ ਪਿੰਡ ਕੋਟ ਕਰੋੜ ਕਲਾਂ ਨੇ ਦੱਸਿਆ ਕਿ ਉਹ ਟੋਲ ਪਲਾਜ਼ਾ ’ਤੇ ਪ੍ਰਾਈਵੇਟ ਤੌਰ 'ਤੇ ਅਰਸਾ ਕਰੀਬ 4 ਸਾਲਾਂ ਤੋਂ ਟੋਲ ਟੈਕਸ ਵਸੂਲੀ ਕੰਪਿਊਟਰ ਅਪਰੇਟਰ ਡਿਊਟੀ ਕਰਦਾ ਹੈ। ਪਰਮਿੰਦਰ ਸਿੰਘ ਨੇ ਦੱਸਿਆ ਕਿ ਮਿਤੀ 27 ਮਾਰਚ 2024 ਨੂੰ ਉਸ ਦੀ ਡਿਊਟੀ ਸ਼ਿਫਟ ਸ਼ਾਮ 4 ਵਜੇ ਤੋਂ ਰਾਤ 12 ਵਜੇ ਤੱਕ ਲੱਗੀ ਸੀ। ਉਸ ਦੀ ਸ਼ਿਫਟ ਦੌਰਾਨ ਉਸ ਵੱਲੋਂ ਟੋਲ ਪਰਚੀ ਜਾਅਲੀ ਕੱਟਣ ਬਾਰੇ ਟੋਲ ਐੱਮਡੀ ਸਤਨਾਮ ਸਿੰਘ ਨੂੰ ਉਸ ਬਾਰੇ ਗਲਤ ਸਾਇਡ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ - ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਵੱਡੀ ਰਾਹਤ, ਨਹੀਂ ਵਧੇਗਾ ਟੋਲ ਟੈਕਸ ਤੇ ਬੱਸਾਂ ਦਾ ਕਿਰਾਇਆ

ਇਸ ਤੋਂ ਬਾਅਦ ਦੋਸ਼ੀਅਨ ਐੱਮਡੀ ਸਤਨਾਮ ਸਿੰਘ ਕੋਟ ਕਰੋੜ ਕਲਾਂ, ਗੁਰਸਮਰਵੀਰ ਸਿੰਘ ਪੁੱਤਰ ਜਗਮੇਲ ਸਿੰਘ ਵਾਸੀ ਸਰਦੋਹੇੜੀ ਸ਼ੇਰੜ ਥਾਣਾ ਸਦਰ ਨਾਭਾ ਜ਼ਿਲ੍ਹਾ ਪਟਿਆਲਾ, ਜਲੰਧਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਚੱਕ ਗੱਟਾ ਸਿੰਘ ਵਾਲਾ ਥਾਣਾ ਬਰੀ ਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਜਸਪਾਲ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਮਰਾੜ ਕਲਾਂ ਥਾਣਾ ਬਰੀ ਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਉਸ ਨੂੰ ਦਫ਼ਤਰ ਵਿਚ ਬੁਲਾ ਕੇ ਥੱਪੜ ਮਾਰੇ। ਇਸ ਦੌਰਾਨ ਜਦੋਂ ਉਸ ਨੇ ਮੌਕਾ ਦੇਖ ਕੇ ਕਮਰੇ ਦੀ ਖਿੜਕੀ ਤੋਂ ਬਾਹਰ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਸਤਨਾਮ ਸਿੰਘ ਨੇ ਲਲਕਾਰਾ ਮਾਰ ਕੇ ਕਿਹਾ ਕਿ ਫੜ ਲਓ ਬੱਚ ਕੇ ਨਾ ਜਾਵੇ। 

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਉੱਚ ਪੱਧਰ 'ਤੇ ਪੁੱਜੀਆਂ ਸੋਨੇ ਦੀਆਂ ਕੀਮਤਾਂ, ਚਾਂਦੀ ਵੀ ਚਮਕੀ

ਫਿਰ ਦੋਸ਼ੀਅਨ ਨੇ ਉਸ ਨੂੰ ਲੱਤਾਂ ਤੋਂ ਫੜ ਕੇ ਅੰਦਰ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਉਹ ਇਨ੍ਹਾਂ ਕੋਲੋਂ ਛੁੱਟ ਕੇ ਬਾਹਰ ਭੱਜਿਆ। ਫਿਰ ਦੋਸ਼ੀਅਨ ਨੇ ਉਸ ਦਾ ਪਿੱਛਾ ਕਰਕੇ ਫੜ ਲਿਆ ਤੇ ਬਹੁਤ ਕੁੱਟਮਾਰ ਕੀਤੀ। ਪਰਮਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਜਸਪਾਲ ਸਿੰਘ ਨੇ ਉਸ ਉਪਰ ਰਿਵਾਲਵਰ ਤਾਣ ਕੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਦੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਉਕਤ ਦੋਸ਼ੀਅਨ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 1 ਰਿਵਾਲਵਰ ਤੇ 5 ਜ਼ਿੰਦਾ ਰੋਂਦ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ - Bank Holiday : ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਅਪ੍ਰੈਲ 'ਚ 14 ਦਿਨ ਬੰਦ ਰਹਿਣਗੇ ਬੈਂਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News