ਵਿਦੇਸ਼ਾਂ ਤੋਂ ਪੈਸੇ ਘਰ ਭੇਜਣ 'ਚ ਭਾਰਤੀਆਂ ਨੇ ਬਣਾਇਆ ਰਿਕਾਰਡ, ਹੁਣ ਤੱਕ ਭੇਜੇ 29 ਬਿਲੀਅਨ ਡਾਲਰ

04/01/2024 5:23:53 PM

ਬਿਜ਼ਨੈੱਸ ਡੈਸਕ : ਵਿਦੇਸ਼ਾਂ 'ਚ ਰਹਿਣ ਵਾਲੇ ਭਾਰਤੀਆਂ ਨੇ ਘਰ ਪੈਸੇ ਭੇਜਣ ਦੇ ਮਾਮਲੇ ਵਿਚ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। ਅੰਕੜਿਆਂ ਦੇ ਅਨੁਸਾਰ ਵਿਦੇਸ਼ੀ ਭਾਰਤੀਆਂ ਨੇ ਦਸੰਬਰ ਤਿਮਾਹੀ ਵਿੱਚ ਰੈਮਿਟੈਂਸ ਰਾਹੀਂ 29 ਬਿਲੀਅਨ ਡਾਲਰ ਭੇਜੇ ਹਨ। ਰਿਜ਼ਰਵ ਬੈਂਕ ਦੁਆਰਾ ਪ੍ਰਕਾਸ਼ਿਤ ਸ਼ੁਰੂਆਤੀ ਅੰਕੜਿਆਂ ਦੇ ਅਨੁਸਾਰ, ਦਸੰਬਰ 2023 ਨੂੰ ਖ਼ਤਮ ਹੋਏ ਪਿਛਲੇ ਵਿੱਤੀ ਸਾਲ ਦੀ ਤੀਜੀ ਤਿਮਾਹੀ ਵਿੱਚ ਸ਼ੁੱਧ ਇਨਵਾਰਡ ਰਿਮਿਟੈਂਸ 29 ਬਿਲੀਅਨ ਡਾਲਰ ਸੀ। ਇਸ ਦੇ ਅੰਕੜੇ ਭੁਗਤਾਨ ਸੰਤੁਲਨ ਦੇ ਚਾਲੂ ਖਾਤੇ ਵਿੱਚ ਪ੍ਰਾਈਵੇਟ ਟ੍ਰਾਂਸਫਰ ਸ਼੍ਰੇਣੀ ਵਿੱਚ ਦਰਜ ਕੀਤੇ ਗਏ ਹਨ। ਵਿਦੇਸ਼ੀ ਰੈਮਿਟੈਂਸ ਨੂੰ ਘਰੇਲੂ ਆਰਥਿਕਤਾ ਲਈ ਬਹੁਤ ਲਾਹੇਵੰਦ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਇਸ ਕਾਰਨ ਰੈਮਿਟੈਂਸ 'ਚ ਆਈ ਤੇਜ਼ੀ
ਵਿਦੇਸ਼ੀ ਰੈਮਿਟੈਂਸ NRI ਡਿਪਾਜ਼ਿਟ ਤੋਂ ਵੱਖਰੇ ਹਨ। ਇਸ ਵਿਚ ਉਹਨਾਂ ਪੈਸਿਆਂ ਨੂੰ ਰੱਖਿਆ ਜਾਂਦਾ ਹੈ, ਜੋ ਹੋਰਾਂ ਦੇਸ਼ਾਂ ਵਿਚ ਰਹਿਣ ਵਾਲੇ ਭਾਰਤੀ ਭਾਰਤ ਨੂੰ ਭੇਜਦੇ ਹਨ। ਇਸ ਨਾਲ ਦੇ ਦੇਸ਼ ਦੇ ਚਾਲੂ ਖਾਤੇ ਦੇ ਘਾਟੇ ਨੂੰ ਘੱਟ ਕਰਨ ਵਿਚ ਮਦਦ ਮਿਲਦੀ ਹੈ। ਦਸੰਬਰ ਤਿਮਾਹੀ ਵਿੱਚ ਵਿਦੇਸ਼ੀ ਰੈਮਿਟੈਂਸ ਵਿੱਚ ਆਈ ਇਸ ਤੇਜ਼ੀ ਦਾ ਮੁੱਖ ਕਾਰਨ FCNR (ਵਿਦੇਸ਼ੀ ਮੁਦਰਾ-ਗੈਰ ਨਿਵਾਸੀ) ਵਿੱਚ ਲਗਾਤਾਰ ਵੱਧ ਰਿਹਾ ਰਿਟਰਨ ਹੈ। FCNR ਵਿੱਚ ਰਿਟਰਨ ਵਿੱਚ ਵਾਧਾ ਹੋਣ ਨਾਲ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀਆਂ ਲਈ ਜਮ੍ਹਾਂ ਰਕਮ ਜ਼ਿਆਦਾ ਆਕਰਸ਼ਕ ਹੋ ਜਾਂਦੀ ਹੈ।

ਇਹ ਵੀ ਪੜ੍ਹੋ - ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਵੱਡੀ ਰਾਹਤ, ਨਹੀਂ ਵਧੇਗਾ ਟੋਲ ਟੈਕਸ ਤੇ ਬੱਸਾਂ ਦਾ ਕਿਰਾਇਆ

1991 ਤੋਂ ਬਾਅਦ ਦਾ ਸਭ ਤੋਂ ਵੱਡਾ ਅੰਕੜਾਂ 
ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦਸੰਬਰ ਤਿਮਾਹੀ ਵਿੱਚ ਪ੍ਰਾਪਤ ਹੋਏ 29 ਬਿਲੀਅਨ ਡਾਲਰ ਦਾ ਅੰਕੜਾ ਹੁਣ ਤੱਕ ਕਿਸੇ ਵੀ ਤਿਮਾਹੀ ਵਿੱਚ ਵਿਦੇਸ਼ਾਂ ਵਿੱਚ ਭੇਜੇ ਗਏ ਪੈਸੇ ਵਿੱਚ ਸਭ ਤੋਂ ਵੱਧ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 1991 ਤੋਂ ਬਾਅਦ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਇਹ ਪਾਇਆ ਗਿਆ ਕਿ ਇਹ ਕਿਸੇ ਇੱਕ ਤਿਮਾਹੀ ਵਿੱਚ ਵਿਦੇਸ਼ ਭੇਜਣ ਦਾ ਸਭ ਤੋਂ ਵੱਡਾ ਅੰਕੜਾ ਹੈ।

ਇਹ ਵੀ ਪੜ੍ਹੋ - Bank Holiday : ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਅਪ੍ਰੈਲ 'ਚ 14 ਦਿਨ ਬੰਦ ਰਹਿਣਗੇ ਬੈਂਕ

ਸਭ ਤੋਂ ਜ਼ਿਆਦਾ ਇਥੋਂ ਆ ਰਹੇ ਪੈਸੇ
ਭਾਰਤ ਸਾਲਾਂ ਤੋਂ ਪੈਸੇ ਭੇਜਣ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹੈ। ਵਿਸ਼ਵ ਬੈਂਕ ਦੇ ਅੰਕੜਿਆਂ ਅਨੁਸਾਰ, ਸਾਲ 2023 ਵਿੱਚ ਭਾਰਤ ਨੂੰ ਵਿਦੇਸ਼ਾਂ ਤੋਂ ਭੇਜੇ ਜਾਣ ਵਾਲੇ ਪੈਸੇ ਤੋਂ 100 ਬਿਲੀਅਨ ਡਾਲਰ ਤੋਂ ਵੱਧ ਦੀ ਪ੍ਰਾਪਤੀ ਹੋਈ ਹੈ। ਵਰਤਮਾਨ ਵਿੱਚ ਭਾਰਤ ਨੂੰ ਮਿਲਣ ਵਾਲੇ ਵਿਦੇਸ਼ੀ ਰੈਮਿਟੈਂਸ ਵਿਚ ਸਭ ਤੋਂ ਵੱਧ ਯੋਗਦਾਨ ਅਮਰੀਕਾ ਤੋਂ ਆ ਰਿਹਾ ਹੈ। ਕੋਰੋਨਾ ਤੋਂ ਬਾਅਦ ਇਥੇ ਅਮਰੀਕਾ ਵਿਚ ਰਹਿਣ ਵਾਲੇ ਭਾਰਤੀਆਂ ਦੁਆਰਾ ਲਗਾਤਾਰ ਜ਼ਿਆਦਾ ਪੈਸੇ ਭੇਜੇ ਜਾ ਰਹੇ ਹਨ, ਜਦਕਿ ਖਾੜੀ ਦੇਸ਼ਾਂ ਤੋਂ ਰੈਮਿਟੈਂਸ ਘੱਟ ਆ ਰਿਹਾ ਹੈ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਉੱਚ ਪੱਧਰ 'ਤੇ ਪੁੱਜੀਆਂ ਸੋਨੇ ਦੀਆਂ ਕੀਮਤਾਂ, ਚਾਂਦੀ ਵੀ ਚਮਕੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News