ਅਮਿਤ ਸ਼ਾਹ ਦਾ ਮਿਸ਼ਨ 2019, ਭਾਜਪਾ ਨੇ ਰੱਖਿਆ 360 ਤੋਂ ਵਧ ਸੀਟਾਂ ਜਿੱਤਣ ਦਾ ਟੀਚਾ

08/17/2017 5:47:49 PM

ਨਵੀਂ ਦਿੱਲੀ—ਭਾਰਤੀ ਜਨਤਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਮੰਤਰੀਆਂ ਦੇ ਨਾਲ ਬੈਠਕ ਕੀਤੀ, ਜਿਸ 'ਚ ਉਨ੍ਹਾਂ ਨੇ 2019 'ਚ 360 ਤੋਂ ਵਧ ਸੀਟਾਂ ਜਿੱਤਣ ਦਾ ਟੀਚਾ ਰੱਖਿਆ ਹੈ। ਬੈਠਕ 'ਚ ਕੁੱਲ 31 ਨੇਤਾਵਾਂ ਨੇ ਹਿੱਸਾ ਲਿਆ। ਭਾਜਪਾ ਦਫਤਰ 'ਚ ਚੱਲੀ ਇਸ ਬੈਠਕ 'ਚ ਭਾਜਪਾ ਦੇ ਵੱਲੋਂ ਤੋਂ ਮਹਾ ਸਕੱਤਰ ਰਾਮਲਾਲ, ਰਾਮ ਮਾਧਵ, ਅਰੁਣ ਸਿੰਘ, ਕੈਲਾਸ਼ ਵਿਜੈਵਰਗੀਏ, ਡਾ. ਅਨਿਲ ਜੈਨ ਮੌਜੂਦ ਸੀ।
ਬੈਠਕ 'ਚ ਸ਼ਾਮਲ ਹੋਣ ਵਾਲੇ ਕੇਂਦਰੀ ਮੰਤਰੀਆਂ 'ਚ ਸ਼੍ਰੀ ਰਵੀਸ਼ੰਕਰ ਪ੍ਰਸਾਦ, ਪ੍ਰਕਾਸ਼ ਜਾਵਡੇਕਰ, ਧਮੇਂਦਰ ਪ੍ਰਧਾਨ ਪੀਯੂਸ਼ ਗੋਇਲ, ਜੇ.ਪੀ. ਨੱਡਾ, ਨਰਿੰਦਰ ਸਿੰਘ ਤੋਮਰ, ਨਿਰਮਲਾ ਸੀਤਾਰਮਨ, ਮਨੋਜ ਸਿਨਹਾ ਅਤੇ ਅਰਜੁਨ ਰਾਮ ਮੇਘਵਾਲ ਸ਼ਾਮਲ ਸੀ। ਬੈਠਕ 'ਚ ਸਾਬਕਾ ਗ੍ਰਹਿ ਸਕੱਤਰ ਅਤੇ ਬਿਹਾਰ ਦੇ ਆਰਾ ਤੋਂ ਭਾਜਪਾ ਸੰਸਦ ਆਰ ਕੇ ਸਿੰਘ ਵੀ ਮੌਜੂਦ ਸੀ। ਸੂਤਰਾਂ ਦੇ ਮੁਤਾਬਕ ਸ਼ਾਹ ਨੇ ਮੰਤਰੀਆਂ ਤੋਂ ਉਨ੍ਹਾਂ ਦੇ ਕੰਮਕਾਜ ਦਾ ਬਿਓਰਾ ਮੰਗਿਆ, ਨਾਲ ਹੀ ਇਨ੍ਹਾਂ ਮੰਤਰੀਆਂ ਨੂੰ ਭਾਜਪਾ ਦੇ ਕਮਜ਼ੋਰ ਇਲਾਕਿਆਂ 'ਚ ਜਾ ਕੇ ਸੰਗਠਨ ਦੀ ਮਜ਼ਬੂਤੀ ਦੇ ਲਈ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ।
ਭਾਜਪਾ ਪ੍ਰਧਾਨ ਨੇ ਸਾਲ 2019 ਦੇ ਆਮ ਚੋਣਾਂ ਦੇ ਲਿਹਾਜ ਨਾਲ ਇਨ੍ਹਾਂ ਕੇਂਦਰੀ ਮੰਤਰੀਆਂ ਨੂੰ ਪੱਛਮੀ ਬੰਗਾਲ, ਓਡੀਸ਼ਾ, ਕੇਰਲ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ ਅਤੇ ਉੱਤਰੀ ਪੂਰਬੀ ਸੂਬਿਆਂ 'ਚ ਪਾਰਟੀ ਸੰਗਠਨ ਨੂੰ ਮਜ਼ਬੂਤ ਬਣਾਉਣ ਦੇ ਲਈ ਤਾਇਨਾਤ ਕਰਨ ਦੀ ਯੋਜਨਾ ਬਣਾਈ ਹੈ। ਇਸ ਤਰ੍ਹਾਂ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਮੰਤਰੀ ਮੰਡਲ ਦੇ ਵਿਸਥਾਰ 'ਚ ਆਜ਼ਾਦੀ ਪ੍ਰਭਾਰ ਵਾਲੇ ਰਾਜ ਮੰਤਰੀ-ਸ਼੍ਰੀ ਪੀਯੂਸ਼ ਗੋਇਲ, ਧਮੇਂਦਰ ਪ੍ਰਧਾਨ, ਸ਼੍ਰੀਮਤੀ ਨਿਰਮਲਾ ਸੀਤਾਰਮਨ, ਮਨੋਜ ਸਿਨਹਾ ਅਤੇ ਅਰਜੁਨਰਾਮ ਮੇਘਵਾਲ ਨੂੰ ਕੈਬਿਨਟ ਮੰਤਰੀ ਬਣਾਇਆ ਜਾ ਸਕਦਾ ਹੈ। ਸੂਤਰਾਂ ਦੇ ਮੁਤਾਬਕ ਕੇਂਦਰੀ ਮੰਤਰੀ ਮੰਡਲ 'ਚ ਰੱਖਿਆ, ਸ਼ਹਿਰੀ ਵਿਕਾਸ ਅਤੇ ਗਰੀਬੀ ਹਟਾਓ, ਸੂਚਨਾ ਪ੍ਰਸਾਰਨ, ਜੰਗਲਾਤ, ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਵਰਗੇ ਕਈ ਅਹਿਮ ਮੰਤਰਾਲਿਆਂ ਦੇ ਲਈ ਪੂਰੇ ਮੰਤਰੀ ਦੀ ਲੋੜ ਹੈ, ਜਿਨ੍ਹਾਂ ਦਾ ਪ੍ਰਭਾਰ ਫਿਲਹਾਲ ਹੋਰ ਵਿਭਾਗਾਂ ਦੇ ਮੰਤਰੀ ਸੰਭਾਲ ਰਹੇ ਹਨ।


Related News