ਨਰਿੰਦਰ ਮੋਦੀ ਦਾ ਰਾਹੁਲ ਗਾਂਧੀ ਨਾਲ ਕੋਈ ਮੁਕਾਬਲਾ ਨਹੀਂ, ‘ਇੰਡੀਆ’ ਗੱਠਜੋੜ ਨੂੰ ਲੈ ਕੇ ਅਮਿਤ ਸ਼ਾਹ ਦਾ ਵੱਡਾ ਬਿਆਨ

Tuesday, Apr 02, 2024 - 11:03 PM (IST)

ਬੈਂਗਲੁਰੂ (ਭਾਸ਼ਾ)– ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਰਾਸ਼ਟਰੀ ਜਮਹੂਰੀ ਗੱਠਜੋੜ (ਐੱਨ. ਡੀ. ਏ.) ਤੇ ਵਿਰੋਧੀ ਪਾਰਟੀਆਂ ਦੇ ‘ਇੰਡੀਆ’ ਗੱਠਜੋੜ ’ਚ ਕੋਈ ਮੁਕਾਬਲਾ ਨਹੀਂ ਹੈ। ਉਨ੍ਹਾਂ ‘ਇੰਡੀਆ’ ਗੱਠਜੋੜ ਨੂੰ ‘ਪਰਿਵਾਰਵਾਦੀਆਂ’ ਤੇ ਭ੍ਰਿਸ਼ਟ ਲੋਕਾਂ ਦਾ ਗੱਠਜੋੜ ਕਰਾਰ ਦਿੱਤਾ ਤੇ ਭਰੋਸਾ ਪ੍ਰਗਟਾਇਆ ਕਿ ਭਾਜਪਾ ‘400 ਪਾਰ’ ਦਾ ਟੀਚਾ ਹਾਸਲ ਕਰੇਗੀ।

ਕੇਂਦਰੀ ਗ੍ਰਹਿ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਭਾਜਪਾ ਕਰਨਾਟਕ ਦੀਆਂ ਸਾਰੀਆਂ 28 ਲੋਕ ਸਭਾ ਸੀਟਾਂ ’ਤੇ ਜਿੱਤ ਹਾਸਲ ਕਰੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਕਦੇ ਛੁੱਟੀ ਨਾ ਲੈਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਕੋਈ ਮੁਕਾਬਲਾ ਨਹੀਂ, ਜੋ ਗਰਮੀਆਂ ਸ਼ੁਰੂ ਹੁੰਦਿਆਂ ਹੀ ਵਿਦੇਸ਼ ਦਾ ਦੌਰਾ ਕਰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਸ਼ਰਾਬ ਘੁਟਾਲਾ ਮਾਮਲੇ 'ਚ ਵੱਡੀ ਅਪਡੇਟ, Apple ਨੇ ਕੇਜਰੀਵਾਲ ਦਾ IPhone ਅਨਲੌਕ ਕਰਨ ਤੋਂ ਕੀਤਾ ਇਨਕਾਰ

ਸ਼ਾਹ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਇਕ ਪਾਸੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਜਪਾ ਤੇ ਐੱਨ. ਡੀ. ਏ. ਹੈ ਤੇ ਅਸੀਂ ਮੋਦੀ ਦੀ ਅਗਵਾਈ ’ਚ ਚੋਣ ਮੈਦਾਨ ’ਚ ਹਾਂ, ਜਦਕਿ ਦੂਜੇ ਪਾਸੇ ‘ਪਰਿਵਾਰਵਾਦੀਆਂ’ ਤੇ ‘ਭ੍ਰਿਸ਼ਟਾਚਾਰੀਆਂ’ ਦਾ ‘ਇੰਡੀਆ’ ਗੱਠਜੋੜ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਵਾਰ ਭਾਜਪਾ ਵਰਕਰਾਂ ਦੇ ਸਾਹਮਣੇ ‘400 ਪਾਰ’ ਦਾ ਟੀਚਾ ਰੱਖਿਆ ਹੈ। 2014 ਦੀਆਂ ਲੋਕ ਸਭਾ ਚੋਣਾਂ ’ਚ ਕਰਨਾਟਕ ਦੇ ਲੋਕਾਂ ਨੇ ਸਾਨੂੰ 43 ਫ਼ੀਸਦੀ ਵੋਟਾਂ ਤੇ 17 ਸੀਟਾਂ ਦਿੱਤੀਆਂ ਸਨ। 2019 ਦੀਆਂ ਚੋਣਾਂ ’ਚ ਇਥੋਂ ਦੇ ਲੋਕਾਂ ਨੇ ਸਾਨੂੰ 51 ਫ਼ੀਸਦੀ ਵੋਟਾਂ ਨਾਲ 25 ਸੀਟਾਂ ਦਿੱਤੀਆਂ ਸਨ ਪਰ ਇਸ ਵਾਰ ਮੈਂ ਲੋਕਾਂ ਤੇ ਪਾਰਟੀ ਵਰਕਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਾਰੀਆਂ 28 ਸੀਟਾਂ ’ਤੇ 60 ਫ਼ੀਸਦੀ ਵੋਟਾਂ ਤੇ ਭਾਜਪਾ ਗੱਠਜੋੜ ਦੀ ਜਿੱਤ ਯਕੀਨੀ ਬਣਾਉਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News