ਭਾਜਪਾ ਨੇ ਝਾੜਿਆ ਅਨਿਲ ਮਸੀਹ ਤੋਂ ਪੱਲਾ! ਵਿਰੋਧੀਆਂ ਨੇ ਦੱਸਿਆ 'ਬਲੀ ਦਾ ਬੱਕਰਾ'

Wednesday, Apr 10, 2024 - 09:18 AM (IST)

ਚੰਡੀਗੜ੍ਹ (ਰਾਏ): ਮੇਅਰ ਚੋਣਾਂ ਵਿਚ ਕਥਿਤ ਗੜਬੜੀ ਦੇ ਮਾਮਲੇ ਚ ਸੁਪਰੀਮ ਕੋਰਟ ਵਿਚ ਗਲਤੀ ਮੰਨਣ ਵਾਲੇ ਰਿਟਰਨਿੰਗ ਅਫ਼ਸਰ ਅਨਿਲ ਮਸੀਹ ਦਾ ਮਾਮਲਾ ਗਰਮਾਉਂਦਾ ਨਜ਼ਰ ਆ ਰਿਹਾ ਹੈ। ਹੁਣ ਭਾਜਪਾ ਨੇ ਵੀ ਮਸੀਹ ਤੋਂ ਪੱਲਾ ਝਾੜ ਲਿਆ ਹੈ। ਭਾਜਪਾ ਦਾ ਕਹਿਣਾ ਹੈ ਕਿ ਮਸੀਹ ਪਾਰਟੀ ਦਾ ਹਿੱਸਾ ਨਹੀਂ ਹਨ। ਨਿਗਮ ਵਿਚ ਨਾਮਜ਼ਦ ਕੀਤੇ ਜਾਣ ਨੂੰ ਲੈ ਕੇ ਪਾਰਟੀ ਦਾ ਕਹਿਣਾ ਹੈ ਕਿ ਰਿਟਰਨਿੰਗ ਅਫ਼ਸਰਾਂ ਦੀ ਨਿਯੁਕਤੀ ਪ੍ਰਸ਼ਾਸਕ ਵਲੋਂ ਕੀਤੀ ਜਾਂਦੀ ਹੈ। ਉਸ ਨਾਲ ਪਾਰਟੀ ਦਾ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਇਸ ਨੂੰ ਪਾਰਟੀ ਦੇ ਨਾਲ ਨਾ ਜੋੜਿਆ ਜਾਵੇ। ਦੂਜੇ ਪਾਸੇ ਪਾਰਟੀ ਸੂਤਰਾਂ ਮੁਤਾਬਕ ਮਸੀਹ ਕੁਝ ਸਾਲ ਪਹਿਲਾਂ ਹੀ ਭਾਜਪਾ ਵਿਚ ਸ਼ਾਮਲ ਹੋਏ ਸਨ। ਉਹ ਭਾਜਪਾ ਦੇ ਘੱਟ ਗਿਣਤੀ ਮੋਰਚੇ ਨਾਲ ਵੀ ਜੁੜੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਬੇਅਦਬੀ ਮਾਮਲੇ 'ਚ ਰਾਮ ਰਹੀਮ ਦੀ ਪਟੀਸ਼ਨ 'ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

ਵਿਰੋਧੀ ਧਿਰ ਨੇ ਮਸੀਹ ਨੂੰ ਦੱਸਿਆ ਬਲੀ ਦਾ ਬੱਕਰਾ

ਭਾਜਪਾ ਵੱਲੋਂ ਪੱਲਾ ਝਾੜਣ ਤੋਂ ਬਾਅਦ ਹੁਣ ਵਿਰੋਧੀ ਧਿਰ ਮਸੀਹ ਨੂੰ ਬਲੀ ਦਾ ਬੱਕਰਾ ਬਣਾਏ ਜਾਣ ਦੀ ਗੱਲ ਕਹਿ ਰਹੀ ਹੈ। ਸਾਬਕਾ ਸਾਂਸਦ ਅਤੇ ਸੀਨੀਅਰ ਕਾਂਗਰਸ ਨੇਤਾ ਪਵਨ ਬੰਸਲ ਨੇ ਕਿਹਾ ਕਿ ਇਸਤੇਮਾਲ ਕਰਕੇ ਛੱਡ ਦੇਣਾ ਭਾਜਪਾ ਦੀ ਰਿਵਾਇਤ ਹੈ। ਇਹ ਗੱਲ ਹਰ ਕੋਈ ਜਾਣਦਾ ਹੈ ਕਿ ਚੁਣੇ ਗਏ ਰਿਟਰਨਿੰਗ ਅਫ਼ਸਰ ਭਾਜਪਾ ਨਾਲ ਜੁੜੇ ਹਨ ਅਤੇ ਅਹਿਮ ਜ਼ਿੰਮੇਵਾਰੀਆਂ ਵੀ ਨਿਭਾਅ ਰਹੇ ਹਨ। ਇਸ ਕਾਰਨ ਉਨ੍ਹਾਂ ਨੂੰ ਨਿਗਮ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News