ਦਹੀਂ ਹੈ ਖੂਬੀਆਂ ਦਾ ਭੰਡਾਰ, ਜਾਣੋ ਕਿਵੇਂ

04/28/2017 3:21:38 PM

ਜਲੰਧਰ— ਭੋਜਨ ''ਚ ਦਹੀਂ ਖਾਣਾ ਸਿਹਤ ਲਈ ਲਾਭਕਾਰੀ ਹੁੰਦਾ ਹੈ। ਅਮਰੀਕਾ ਦੇ ਖੁਰਾਕ ਮਾਹਰਾਂ ਮੁਤਾਬਕ ਨਿਯਮਿਤ ਰੂਪ ''ਚ ਦਹੀਂ ਖਾਣਾ ਸਿਹਤ ਲਈ ਵਧੀਆ ਹੁੰਦਾ ਹੈ। ਦਹੀਂ ਖਾਣ ਨਾਲ ਅੰਤੜੀਆਂ ਸੰਬੰਧੀ ਅਤੇ ਪੇਟ ਸੰਬੰਧੀ ਬੀਮਾਰੀਆਂ ਨਹੀਂ ਹੁੰਦੀਆਂ। ਦਹੀਂ ''ਚ ਕੁਝ ਅਜਿਹੇ ਰਸਾਇਣਿਕ ਪਦਾਰਥ ਹੁੰਦੇ ਹਨ ਜਿਸ ਕਾਰਨ ਉਹ ਦੁੱਧ ਦੇ ਮੁਕਾਬਲੇ ਜਲਦੀ ਪੱਚ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦਹੀਂ ਨਾਲ ਹੁੰਦੇ ਫਾਇਦਿਆਂ ਬਾਰੇ ਜਾਣਕਾਰੀ ਦੇ ਰਹੇ ਹਾਂ।
1. ਜਿਨ੍ਹਾਂ ਲੋਕਾਂ ਨੂੰ ਪੇਟ ਸੰਬੰਧੀ ਪਰੇਸ਼ਾਨੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਦਹੀਂ ਜਾਂ ਉਸ ਤੋਂ ਬਣੀ ਲੱਸੀ ਪੀਣਾ ਲਾਭਕਾਰੀ ਹੁੰਦਾ ਹੈ। ਇਸ ਨਾਲ ਉਨ੍ਹਾਂ ਦੀ ਅੰਤੜਿਆਂ ਦੀ ਗਰਮੀ ਦੂਰ ਹੋ ਜਾਂਦੀ ਹੈ। ਪਾਚਨ ਕਿਰਿਆ ਠੀਕ ਹੁੰਦੀ ਹੈ ਅਤੇ ਭੁੱਖ ਵੀ ਖੁੱਲ੍ਹ ਕੇ ਲੱਗਦੀ ਹੈ।
2. ਦਹੀਂ ''ਚ ਕੈਲਸ਼ੀਅਮ ਦੀ ਮਾਤਰਾ ਜਿਆਦਾ ਹੁੰਦੀ ਹੈ, ਜੋ ਸਾਡੇ ਸਰੀਰ ਦੀਆਂ ਹੱਡੀਆਂ ਦਾ ਵਿਕਾਸ ਕਰਦੀ ਹੈ। ਦੰਦਾਂ ਅਤੇ ਨਹੂੰਆਂ ਦੀ ਮਜ਼ਬੂਤੀ ਅਤੇ ਮਾਸਪੇਸ਼ੀਆਂ ਦੀ ਸਹੀ ਤਰੀਕੇ ਨਾਲ ਕੰਮ ਕਰਨ ''ਚ ਇਹ ਸਹਾਈ ਹੁੰਦਾ ਹੈ।
3. ਦਹੀਂ ਖਾਣ ਨਾਲ ਦਿਲ ਦੇ ਰੋਗ ਅਤੇ ਗੁਰਦੇ ਸੰਬੰਧੀ ਬੀਮਾਰੀਆਂ ਦੂਰ ਰਹਿੰਦੀਆਂ ਹਨ। ਇਹ ਸਾਡੇ ਖੂਨ ''ਚ ਬਨਣ ਵਾਲੇ ਕੋਲੇਸਟਰੌਲ ਨਾਮੀ ਖਤਰਨਾਕ ਪਦਾਰਥ ਨੂੰ ਵੱਧਣ ਤੋਂ ਰੋਕਦਾ ਹੈ।
4. ਗਰਮੀਆਂ ''ਚ ਦਹੀਂ ਦੀ ਲੱਸੀ ਬਣਾ ਕੇ ਪੀਣ ਨਾਲ ਪੇਟ ਦੀ ਗਰਮੀ ਦੂਰ ਹੁੰਦੀ ਹੈ। ਲੱਸੀ ਪੀ ਕੇ ਧੁੱਪ ''ਚ ਜਾਣ ''ਤੇ ਲੂ ਲੱਗਣ ਦਾ ਖਤਰਾ ਘੱਟ ਜਾਂਦਾ ਹੈ।
5. ਵਾਲਾਂ ਨੂੰ ਖੂਬਸੂਰਤ, ਸਿਹਤਮੰਦ ਅਤੇ ਨਿਰੋਗ ਰੱਖਣ ਲਈ ਵਾਲਾਂ ਨੂੰ ਦਹੀਂ ਜਾਂ ਲੱਸੀ ਨਾਲ ਧੋਵੋ। 
6. ਦਹੀਂ ਨੂੰ ਜੀਰੇ ਅਤੇ ਹੀਂਗ ਦਾ ਤੜਕਾ ਲਗਾ ਕੇ ਖਾਣ ਨਾਲ ਜੋੜਾਂ ਦਾ ਦਰਦ ਦੂਰ ਹੁੰਦਾ ਹੈ।

7. ਦਹੀਂ ''ਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ, ਗਰਦਨ, ਕੋਹਨੀ, ਅੱਡੀ ਅਤੇ ਹੱਥਾਂ ''ਤੇ ਲਗਾਓ। ਕੁਝ ਦੇਰ ਬਾਅਦ ਕੋਸੇ ਪਾਣੀ ਨਾਲ ਧੋ ਲਓ। ਇਸ ਤਰ੍ਹਾਂ ਤੁਹਾਡੀ ਸਕਿਨ ''ਚ ਨਿਖਾਰ ਆ ਜਾਵੇਗਾ। 


Related News