645.6 ਅਰਬ ਡਾਲਰ ਦੇ ਇਤਿਹਾਸਕ ਉੱਚੇ ਪੱਧਰ ''ਤੇ ਪੁੱਜਾ ਵਿਦੇਸ਼ੀ ਮੁਦਰਾ ਭੰਡਾਰ : RBI ਗਵਰਨਰ

04/05/2024 4:29:59 PM

ਨਵੀਂ ਦਿੱਲੀ : ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਇੱਕ ਨਵੇਂ ਇਤਿਹਾਸਕ ਰਿਕਾਰਡ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। 29 ਮਾਰਚ 2024 ਨੂੰ ਖਤਮ ਹੋਏ ਹਫ਼ਤੇ 'ਚ ਵਿਦੇਸ਼ੀ ਮੁਦਰਾ ਭੰਡਾਰ 645.6 ਅਰਬ ਡਾਲਰ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਹੈ, ਜੋ ਇਸ ਤੋਂ ਪਿਛਲਾ ਦੇ ਹਫ਼ਤੇ ਵਿਚ 642.63 ਅਰਬ ਡਾਲਰ ਸੀ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵਿੱਤੀ ਸਾਲ 2024-25 ਲਈ ਪਹਿਲੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਲਏ ਗਏ ਫ਼ੈਸਲਿਆਂ ਦਾ ਐਲਾਨ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ - ਰਜਾਈ 'ਚ ਲੁੱਕ ਕੇ ਬੀੜੀ ਪੀ ਰਿਹਾ ਸੀ ਵਿਅਕਤੀ, ਅੱਗ ਲੱਗਣ ਕਾਰਨ ਵਾਪਰ ਗਿਆ ਵੱਡਾ ਹਾਦਸਾ

ਵਿਦੇਸ਼ੀ ਮੁਦਰਾ ਭੰਡਾਰ ਰਿਕਾਰਡ ਉੱਚ ਪੱਧਰ 'ਤੇ
ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਨੀਤੀ ਸਟੇਟਮੈਂਟ ਪੜ੍ਹਦੇ ਹੋਏ ਕਿਹਾ ਕਿ 29 ਮਾਰਚ 2024 ਨੂੰ ਖ਼ਤਮ ਹੋਏ ਹਫ਼ਤੇ ਵਿਚ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਆਪਣੇ ਹੁਣ ਤੱਕ ਦੇ ਉੱਚ ਪੱਧਰ 645.6 ਬਿਲੀਅਨ ਡਾਲਰ 'ਤੇ ਪਹੁੰਚ ਗਿਆ ਹੈ, ਯਾਨੀ ਪਿਛਲੇ ਇਕ ਹਫ਼ਤੇ ਵਿਚ ਵਿਦੇਸ਼ੀ ਮੁਦਰਾ ਭੰਡਾਰ ਵਿਚ ਲਗਭਗ 3 ਬਿਲੀਅਨ ਡਾਲਰ ਦਾ ਵਾਧਾ ਵੇਖਣ ਨੂੰ ਮਿਲਿਆ ਹੈ। ਆਰਬੀਆਈ ਗਵਰਨਰ ਨੇ ਕਿਹਾ ਕਿ ਵੱਖ-ਵੱਖ ਬਾਹਰੀ ਲਚਕਤਾ ਸੂਚਕ ਭਾਰਤ ਦੇ ਬਾਹਰੀ ਸੈਕਟਰ ਦੀ ਤਾਕਤ ਵੱਲ ਇਸ਼ਾਰਾ ਕਰ ਰਹੇ ਹਨ। ਸ਼ਕਤੀਕਾਂਤ ਦਾਸ ਨੇ ਕਿਹਾ, ਅਸੀਂ ਆਪਣੀਆਂ ਬਾਹਰੀ ਵਿੱਤੀ ਲੋੜਾਂ ਨੂੰ ਪੂਰਾ ਕਰਨ ਵਿੱਚ ਸਫਲ ਹੋਵਾਂਗੇ।

ਇਹ ਵੀ ਪੜ੍ਹੋ - ਦਾਦੇ ਨੇ 1994 'ਚ ਖਰੀਦੇ ਸੀ SBI ਦੇ 500 ਰੁਪਏ ਦੇ ਸ਼ੇਅਰ, ਹੁਣ ਕੀਮਤ ਜਾਣ ਪੋਤੇ ਦੇ ਉੱਡ ਗਏ ਹੋਸ਼

ਰੂਸ-ਯੂਕਰੇਨ ਯੁੱਧ ਕਾਰਨ ਆਈ ਸੀ ਇਹ ਗਿਰਾਵਟ
ਆਰਬੀਆਈ ਗਵਰਨਰ ਨੇ ਕਿਹਾ ਕਿ ਅਕਤੂਬਰ 2021 ਵਿੱਚ ਵੀ ਵਿਦੇਸ਼ੀ ਮੁਦਰਾ ਭੰਡਾਰ 642 ਬਿਲੀਅਨ ਡਾਲਰ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ ਸੀ ਪਰ ਰੂਸ ਅਤੇ ਯੂਕਰੇਨ ਵਿਚਾਲੇ ਯੁੱਧ ਅਤੇ ਭਾਰਤ ਤੋਂ ਡਾਲਰ ਦੇ ਬਾਹਰ ਜਾਣ ਕਾਰਨ ਇਸ ਵਿੱਚ ਗਿਰਾਵਟ ਆਈ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਸਮੇਂ ਵਿਦੇਸ਼ੀ ਮੁਦਰਾ ਭੰਡਾਰ ਘਟ ਕੇ 524 ਅਰਬ ਡਾਲਰ 'ਤੇ ਆ ਗਿਆ ਸੀ। ਉਦੋਂ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਗਿਰਾਵਟ ਅਤੇ ਆਰਬੀਆਈ ਕੀ ਕਰ ਰਿਹਾ ਸੀ, ਬਾਰੇ ਚਿੰਤਾ ਪ੍ਰਗਟਾਈ ਗਈ ਸੀ। ਅਸੀਂ ਉਦੋਂ ਕਿਹਾ ਸੀ ਕਿ ਸਾਡੀ ਸੰਪੱਤੀ ਦੇ ਮੁੱਲਾਂਕਣ ਵਿੱਚ ਤਬਦੀਲੀਆਂ ਅਤੇ ਘਰੇਲੂ ਮੁਦਰਾ ਨੂੰ ਮਜ਼ਬੂਤ ​​ਕਰਨ ਲਈ ਦਖਲਅੰਦਾਜ਼ੀ ਕਾਰਨ ਫਾਰੇਕਸ ਰਿਜ਼ਰਵ ਵਿੱਚ ਗਿਰਾਵਟ ਆਈ। ਉਨ੍ਹਾਂ ਕਿਹਾ ਕਿ ਉਦੋਂ ਅਸੀਂ ਕਿਹਾ ਸੀ ਕਿ ਅਸੀਂ ਇਸ ਨੂੰ ਬਹੁਤ ਵਧੀਆ ਤਰੀਕੇ ਨਾਲ ਵਰਤ ਰਹੇ ਹਾਂ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਬਜ਼ਾਰ ਤੈਅ ਕਰੇਗਾ ਐਕਸਚੇਂਜ ਰੇਟ 
ਆਰਬੀਆਈ ਗਵਰਨਰ ਨੇ ਕਿਹਾ ਕਿ ਹੁਣ ਇੱਕ ਵਾਰ ਫਿਰ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਵਾਧਾ ਹੋਇਆ ਹੈ ਅਤੇ ਇਹ ਰਿਕਾਰਡ ਉਚਾਈ 'ਤੇ ਹੈ। ਉਨ੍ਹਾਂ ਨੇ ਕਿਹਾ ਕਿ ਆਰਬੀਆਈ ਆਪਣੇ ਇਸ ਸਟੈਂਡ 'ਤੇ ਕਾਇਮ ਹੈ ਕਿ ਰੁਪਏ ਦੀ ਵਟਾਂਦਰਾ ਦਰ ਬਾਜ਼ਾਰ ਦੁਆਰਾ ਤੈਅ ਕੀਤੀ ਜਾਣੀ ਚਾਹੀਦੀ ਹੈ। ਡਾਲਰ ਦੀ ਆਮਦ ਅਤੇ ਆਊਟਫਲੋ ਜਾਰੀ ਰਹੇਗਾ ਪਰ ਅਸੀਂ ਚਾਹੁੰਦੇ ਹਾਂ ਕਿ ਵਿਦੇਸ਼ੀ ਮੁਦਰਾ ਦਾ ਵੱਡਾ ਭੰਡਾਰ ਹੋਵੇ ਤਾਂ ਜੋ ਸਥਿਤੀ ਬਦਲਣ 'ਤੇ ਸਾਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ - ਅੱਜ ਤੋਂ ਦੇਸ਼ 'ਚ ਲਾਗੂ ਹੋਇਆ 'ਇੱਕ ਵਾਹਨ, ਇੱਕ ਫਾਸਟੈਗ' ਦਾ ਨਿਯਮ, ਜਾਣੋ ਕੀ ਹੈ ਖ਼ਾਸੀਅਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News