ਭਾਰਤ-ਪਾਕਿ ਸਰਹੱਦ 'ਤੇ ਰੀਟਰੀਟ ਸੈਰਾਮਨੀ ਦਾ ਬਦਲਿਆ ਸਮਾਂ, ਜਾਣੋ ਕੀ ਹੈ ਨਵੀਂ Timing

Sunday, Mar 31, 2024 - 07:02 PM (IST)

ਫਾਜ਼ਿਲਕਾ (ਸੁਖਵਿੰਦਰ)- ਭਾਰਤ-ਪਾਕਿਸਤਾਨ ਸਰਹੱਦ ਦੇ ਅੰਤਰਰਾਸ਼ਟਰੀ ਸਾਦਕੀ ਬਾਰਡਰ 'ਤੇ ਦੋਹਾਂ ਦੇਸ਼ਾਂ ਵਿਚਾਲੇ ਹੋਣ ਵਾਲੇ ਰੀਟਰੀਟ ਸੈਰਾਮਨੀ ਦਾ ਸਮਾਂ 1 ਅਪ੍ਰੈਲ ਤੋਂ ਬਦਲ ਕੇ ਸ਼ਾਮ 5.30 ਵਜੇ ਕਰ ਦਿੱਤਾ ਗਿਆ ਹੈ। ਬੀ. ਐੱਸ. ਐੱਫ਼. ਸੂਤਰਾਂ ਅਨੁਸਾਰ ਜਾਣਕਾਰੀ ਦਿੰਦਿਆਂ ਬਾਰਡਰ ਏਰੀਆ ਵਿਕਾਸ ਫਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਮੌਸਮ ਵਿੱਚ ਤਬਦੀਲੀ ਕਾਰਨ ਸਮਾਂ ਬਦਲ ਕੇ 5.30 ਵਜੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰੀ-ਟਰੀਟ ਸੈਰਾਮਨੀ ਵੇਖਣ ਵਾਲੇ ਦਰਸ਼ਕ ਆਪਣੇ ਆਧਾਰ ਕਾਰਡ ਲੈ ਕੇ ਸ਼ਾਮ 5:15 ਵਜੇ ਤੱਕ ਫਾਜ਼ਿਲਕਾ ਦੇ ਸਾਦਕੀ ਬਾਰਡਰ 'ਤੇ ਪਹੁੰਚ ਜਾਣ। ਜ਼ਿਕਰਯੋਗ ਹੈ ਕਿ ਬੀ. ਐੱਸ. ਐੱਫ਼. ਦੀ ਪਰੇਡ ਵੇਖਣ ਲਈ ਦੂਰ-ਦੂਰ ਤੋਂ ਲੋਕ ਦੋਵੇਂ ਦੇਸ਼ਾਂ ਦੀਆਂ ਸਰਹੱਦਾਂ 'ਤੇ ਆਉਂਦੇ ਹਨ।

ਇਹ ਵੀ ਪੜ੍ਹੋ: ਕੇਕ ਖਾਣ ਨਾਲ ਜਾਨ ਗੁਆਉਣ ਵਾਲੀ 10 ਸਾਲਾ ਬੱਚੀ ਦੇ ਮਾਮਲੇ 'ਚ 3 ਮੁਲਜ਼ਮ ਗ੍ਰਿਫ਼ਤਾਰ, ਹੋ ਸਕਦੇ ਨੇ ਵੱਡੇ ਖ਼ੁਲਾਸੇ

ਇਹ ਰੀਟਰੀਟ ਸੈਰਮਨੀ ਅੰਮ੍ਰਿਤਸਰ ਦੇ ਅਟਾਰੀ ਬਾਰਡਰ, ਫਾਜ਼ਿਲਕਾ ਦੀ ਸਾਦਕੀ ਬਾਰਡਰ ਅਤੇ ਫ਼ਿਰੋਜ਼ਪੁਰ ਵਿਚ ਹੁਸੈਨੀਵਾਲਾ ਬਾਰਡਰ 'ਤੇ ਹੁੰਦਾ ਹੈ। ਇਸ ਰੀਟਰੀਟ ਸੈਰਮਨੀ ਨੂੰ ਵੇਖਣ ਲਈ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੈਲਾਨੀ ਆਉਂਦੇ ਹਨ। ਕਰੀਬ 40 ਮਿੰਟ ਤਕ ਚੱਲਣ ਵਾਲੇ ਇਸ ਰੀਟਰੀਟ ਸਮਾਰੋਹ ਦੌਰਾਨ ਪੂਰਾ ਮਾਹੌਲ ਦੇਸ਼ ਭਗਤੀ ਨਾਲ ਭਰਿਆ ਹੁੰਦਾ ਹੈ। ਭਾਰਤੀ ਸਰਹੱਦ 'ਤੇ ਭਾਰਤੀ ਅਤੇ ਪਾਕਿਸਤਾਨੀ ਨਾਗਰਿਕ ਅਪਣੇ ਦੇਸ਼ ਦੇ ਨਾਅਰੇ ਲਗਾ ਕੇ ਦੇਸ਼ ਭਗਤੀ ਦਾ ਪ੍ਰਗਟਾਵਾ ਕਰਦੇ ਹਨ। ਲੋਕ ਦੇਸ਼ ਭਗਤੀ ਦੇ ਗੀਤਾਂ 'ਤੇ ਨੱਚਦੇ ਨਜ਼ਰ ਆਉਂਦੇ ਹਨ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ: ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਕਮਰੇ 'ਚੋਂ ਅਰਧ ਨਗਨ ਹਾਲਾਤ 'ਚ ਮਿਲੀ ਲਾਸ਼

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News