ਅੱਜ ਤੋਂ ਦੇਸ਼ 'ਚ ਲਾਗੂ ਹੋਇਆ 'ਇੱਕ ਵਾਹਨ, ਇੱਕ ਫਾਸਟੈਗ' ਦਾ ਨਿਯਮ, ਜਾਣੋ ਕੀ ਹੈ ਖ਼ਾਸੀਅਤ

04/01/2024 6:17:43 PM

ਨਵੀਂ ਦਿੱਲੀ (ਭਾਸ਼ਾ) - ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਦਾ 'ਇੱਕ ਵਾਹਨ, ਇੱਕ ਫਾਸਟੈਗ' ਨਿਯਮ ਸੋਮਵਾਰ ਤੋਂ ਲਾਗੂ ਹੋ ਗਿਆ ਹੈ। ਇਸ ਦਾ ਉਦੇਸ਼ ਇੱਕ ਤੋਂ ਵੱਧ ਵਾਹਨਾਂ ਲਈ ਇੱਕ ਫਾਸਟੈਗ ਦੀ ਵਰਤੋਂ ਨੂੰ ਰੋਕਣਾ ਜਾਂ ਇੱਕ ਵਾਹਨ ਨਾਲ ਕਈ ਫਾਸਟੈਗਸ ਨੂੰ ਜੋੜਨਾ ਹੈ। ਇਕ ਸੀਨੀਅਰ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਹੁਣ ਇਕ ਵਾਹਨ 'ਤੇ ਇਕ ਤੋਂ ਵੱਧ ਫਾਸਟੈਗ ਨਹੀਂ ਲਗਾਏ ਜਾ ਸਕਦੇ। 

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਉਨ੍ਹਾਂ ਨੇ ਕਿਹਾ, ''ਜਿਨ੍ਹਾਂ ਲੋਕਾਂ ਕੋਲ ਇਕ ਵਾਹਨ ਲਈ ਕਈ ਫਾਸਟੈਗ ਹਨ, ਉਹ 1 ਅਪ੍ਰੈਲ ਤੋਂ ਇਨ੍ਹਾਂ ਦੀ ਵਰਤੋਂ ਨਹੀਂ ਕਰ ਸਕਣਗੇ।'' ਜਨਤਕ ਖੇਤਰ ਦੀ ਇਕਾਈ NHAI ਨੇ ਪੇਟੀਐੱਮ ਫਾਸਟੈਗ ਦੀ ਵਰਤੋਂ ਕਰਨ ਵਾਲੇ ਵਾਹਨ ਮਾਲਕਾਂ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ 'ਇਕ ਵਾਹਨ, ਇਕ ਫਾਸਟੈਗ' ਪਹਿਲਕਦਮੀ ਦੀ ਪਾਲਣਾ ਕਰਨ ਦੀ ਸਮਾਂ ਸੀਮਾ 31 ਮਾਰਚ ਤੱਕ ਵਧਾ ਦਿੱਤੀ ਸੀ। ਫਾਸਟੈਗ ਭਾਰਤ ਵਿੱਚ ਟੋਲ ਉਗਰਾਹੀ ਦੀ ਇੱਕ ਇਲੈਕਟ੍ਰਾਨਿਕ ਪ੍ਰਣਾਲੀ ਹੈ ਅਤੇ ਇਸਨੂੰ NHAI ਦੁਆਰਾ ਚਲਾਇਆ ਜਾਂਦਾ ਹੈ।

ਇਹ ਵੀ ਪੜ੍ਹੋ - ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਵੱਡੀ ਰਾਹਤ, ਨਹੀਂ ਵਧੇਗਾ ਟੋਲ ਟੈਕਸ ਤੇ ਬੱਸਾਂ ਦਾ ਕਿਰਾਇਆ

ਦੂਜੇ ਪਾਸੇ ਇਲੈਕਟ੍ਰਾਨਿਕ ਟੋਲ ਉਗਰਾਹੀ ਪ੍ਰਣਾਲੀ ਦੀ ਕੁਸ਼ਲਤਾ ਨੂੰ ਵਧਾਉਣ ਅਤੇ ਟੋਲ ਪਲਾਜ਼ਿਆਂ 'ਤੇ ਨਿਰਵਿਘਨ ਆਵਾਜਾਈ ਦੀ ਸਹੂਲਤ ਲਈ, NHAI ਨੇ 'ਇੱਕ ਵਾਹਨ, ਇੱਕ ਫਾਸਟੈਗ' ਪਹਿਲ ਸ਼ੁਰੂ ਕੀਤੀ ਹੈ। ਇਸ ਰਾਹੀਂ ਅਥਾਰਟੀ ਕਈ ਵਾਹਨਾਂ ਲਈ ਇੱਕੋ ਫਾਸਟੈਗ ਦੀ ਵਰਤੋਂ 'ਤੇ ਪਾਬੰਦੀ ਲਗਾਉਣਾ ਚਾਹੁੰਦੀ ਹੈ ਅਤੇ ਕਈ ਫਾਸਟੈਗ ਨੂੰ ਕਿਸੇ ਵਿਸ਼ੇਸ਼ ਵਾਹਨ ਨਾਲ ਜੋੜਨ 'ਤੇ ਵੀ ਪਾਬੰਦੀ ਲਗਾਉਣਾ ਚਾਹੁੰਦੀ ਹੈ। 

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਉੱਚ ਪੱਧਰ 'ਤੇ ਪੁੱਜੀਆਂ ਸੋਨੇ ਦੀਆਂ ਕੀਮਤਾਂ, ਚਾਂਦੀ ਵੀ ਚਮਕੀ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਪੇਟੀਐੱਮ ਦੀ ਸਹਾਇਕ ਕੰਪਨੀ ਪੇਟੀਐੱਮ ਪੇਮੈਂਟਸ ਬੈਂਕ ਲਿਮਟਿਡ (ਪੀਪੀਬੀਐੱਲ) ਦੇ ਗਾਹਕਾਂ ਅਤੇ ਕਾਰੋਬਾਰੀਆਂ ਨੂੰ 15 ਮਾਰਚ ਤੱਕ ਆਪਣੇ ਖਾਤੇ ਦੂਜੇ ਬੈਂਕਾਂ ਵਿੱਚ ਟ੍ਰਾਂਸਫਰ ਕਰਨ ਦੀ ਸਲਾਹ ਦਿੱਤੀ ਸੀ। ਫਾਸਟੈਗ ਕੋਲ ਲਗਭਗ 98 ਫ਼ੀਸਦੀ ਵਾਹਨਾਂ ਦੀ ਪਹੁੰਚ ਹੈ ਅਤੇ ਇਸ ਦੇ 8 ਕਰੋੜ ਤੋਂ ਵੱਧ ਉਪਭੋਗਤਾ ਹਨ। FASTag ਟੋਲ ਮਾਲਕ ਨਾਲ ਜੁੜੇ ਪ੍ਰੀਪੇਡ ਜਾਂ ਬਚਤ ਖਾਤੇ ਤੋਂ ਸਿੱਧੇ ਟੋਲ ਭੁਗਤਾਨ ਕਰਨ ਲਈ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ (RFID) ਤਕਨਾਲੋਜੀ ਦੀ ਵਰਤੋਂ ਕਰਦਾ ਹੈ।

ਇਹ ਵੀ ਪੜ੍ਹੋ - Bank Holiday : ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਅਪ੍ਰੈਲ 'ਚ 14 ਦਿਨ ਬੰਦ ਰਹਿਣਗੇ ਬੈਂਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News