ਸਵੇਰੇ ਉੱਠਦੇ ਹੀ ਪੀਓ ਪਾਣੀ, ਮਿਲਣਗੇ ਕਈ ਫਾਇਦੇ

04/28/2017 12:03:00 PM

ਜਲੰਧਰ— ਸਿਹਤਮੰਦ ਰਹਿਣ ਲਈ ਭਰਪੂਰ ਮਾਤਰਾ ''ਚ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਸਿਹਤ ਨਾਲ ਜੁੜੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਰੋਜ਼ ਸਵੇਰੇ ਇਕ ਗਿਲਾਸ ਪਾਣੀ ਪੀਓ। ਦਰਅਸਲ, ਸੌਂਣੇ ਸਮੇਂ ਵੀ ਸਾਡਾ ਸਰੀਰ ਕੰਮ ਕਰਦਾ ਹੈ। ਅਜਿਹੀ ਹਾਲਤ ''ਚ ਸਰੀਰ ਨੂੰ ਹਾਈਡ੍ਰੇਟ ਕਰਨਾ ਬਹੁਤ ਜ਼ਰੂਰੀ ਹੈ। ਖਾਲੀ ਪੇਟ ਪਾਣੀ ਪੀਣ ਨਾਲ ਸਰੀਰ ਦੀ ਸਫਾਈ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਵੇਰੇ ਪਾਣੀ ਪੀਣ ਦੇ ਕੀ ਫਾਇਦੇ ਹਨ। 
1. ਜ਼ਹਿਰੀਲੇ ਪਦਾਰਥ
ਖਾਲੀ ਪੇਟ ਪਾਣੀ ਪੀਣ ਨਾਲ ਸਰੀਰ ''ਚ ਮੌਜ਼ੂਦ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਜਿਸ ਨਾਲ ਖੂਨ ਸਾਫ ਵੀ ਹੁੰਦਾ ਹੈ। 
2. ਪਾਚਣ ਕਿਰਿਆ
ਸਵੇਰੇ ਉਠਦੇ ਹੀ ਪਾਣੀ ਪੀਣ ਨਾਲ ਪਾਚਣ ਕਿਰਿਆਂ ਠੀਕ ਰਹਿੰਦੀ ਹੈ। ਇਸ ਤੋਂ ਇਲਾਵਾ ਪਾਚਣ ਕਿਰਿਆਂ 1.5 ਘੰਟੇ ਤੱਕ 24% ਤੱਕ ਵੱਧ ਜਾਂਦੀ ਹੈ। 
3. ਚਮਕਦਾਰ ਚਮੜੀ
ਚਮਕਦਾਰੀ ਚਮੜੀ ਦੇ ਲਈ ਸਵੇਰੇ ਉੱਠ ਕੇ ਪਾਣੀ ਪੀਓ ਕਿਉਂਕਿ ਇਸ ਨਾਲ ਸਰੀਰ ਹਾਈਡ੍ਰੇਟ ਹੁੰਦਾ ਹੈ, ਜਿਸ ਨਾਲ ਚਮੜੀ ਨਰਮ ਹੁੰਦੀ ਹੈ। 
4. ਕਬਜ਼ ਤੋਂ ਛੁਟਕਾਰਾ
ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸਵੇਰੇ ਉੱਠ ਕੇ ਪਾਣੀ ਪੀਓ। ਖਾਲੀ ਪੇਟ ਪਾਣੀ ਪੀਣ ਨਾਲ ਪੇਟ ਸਾਫ ਹੋ ਜਾਂਦਾ ਹੈ। ਅਜਿਹੀ ਹਾਲਤ ''ਚ ਦਿਨ ''ਚ ਜੋ ਵੀ ਖਾਂਦੇ ਹਾਂ ਉਹ ਸਰੀਰ ''ਚ ਆਸਾਨੀ ਨਾਲ ਪਚ ਜਾਂਦਾ ਹੈ। 
5. ਕਈ ਹੋਰ ਸਮੱਸਿਆਵਾ ਤੋਂ ਛੁਟਕਾਰਾ
ਸਵੇਰੇ ਉੱਠ ਕੇ ਪਾਣੀ ਪੀਣ ਨਾਲ ਮਾਹਾਵਾਰੀ, ਪੇਸ਼ਾਬ ਅਤੇ ਕਿਡਨੀ ਸੰਬੰਧੀ ਸਮੱਸਿਆਵਾ ਤੋਂ ਛੁਟਕਾਰਾ ਮਿਲਦਾ ਹੈ।


Related News