ਵੰਦੇ ਭਾਰਤ ਟਰੇਨਾਂ 'ਚ ਯਾਤਰੀਆਂ ਨੂੰ ਹੁਣ ਮਿਲੇਗਾ ਅੱਧਾ ਲੀਟਰ ਪਾਣੀ, ਇਸ ਵਜ੍ਹਾ ਤੋਂ ਲਿਆ ਗਿਆ ਫ਼ੈਸਲਾ
Thursday, Apr 25, 2024 - 10:06 AM (IST)
ਨਵੀਂ ਦਿੱਲੀ- ਵੰਦੇ ਭਾਰਤ ਟਰੇਨਾਂ 'ਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ ਹੈ। ਵੰਦੇ ਭਾਰਤ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਹੁਣ ਸਫ਼ਰ ਦੌਰਾਨ ਅੱਧਾ ਲੀਟਰ ਪਾਣੀ ਦੀਆਂ ਬੋਤਲਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉੱਤਰੀ ਰੇਲਵੇ ਦੇ ਅਧਿਕਾਰੀਆਂ ਮੁਤਾਬਕ ਹੁਣ ਤੱਕ ਇਕ ਲੀਟਰ ਪਾਣੀ ਦਿੱਤਾ ਜਾ ਰਿਹਾ ਸੀ ਉੱਤਰ ਰੇਲਵੇ ਨੇ ਇਸ ਬਾਰੇ ਪ੍ਰੈੱਸ ਰਿਲੀਜ਼ ਵੀ ਜਾਰੀ ਕਰ ਦਿੱਤੀ ਹੈ। ਰੇਲਵੇ ਨੇ ਆਪਣੇ ਇਸ ਫ਼ੈਸਲੇ ਦੇ ਪਿੱਛੇ ਦੀ ਵਜ੍ਹਾ ਵੀ ਦੱਸੀ ਹੈ। ਦਰਅਸਲ ਯਾਤਰੀ ਬਚਿਆ ਪਾਣੀ ਛੱਡ ਕੇ ਚਲੇ ਜਾਂਦੇ ਸਨ, ਜਿਸ ਕਾਰਨ ਪਾਣੀ ਦੀ ਬਰਬਾਦੀ ਹੋ ਰਹੀ ਸੀ। ਇਸ ਤੋਂ ਬਾਅਦ ਹੀ ਰੇਲਵੇ ਨੇ ਫੈਸਲਾ ਕੀਤਾ ਕਿ ਪੀਣ ਵਾਲੇ ਕੀਮਤੀ ਪਾਣੀ ਨੂੰ ਬਰਬਾਦੀ ਤੋਂ ਬਚਾਇਆ ਜਾਵੇ।
ਇਹ ਵੀ ਪੜ੍ਹੋ- ਨਦੀ 'ਚ ਡੁੱਬਿਆ ਨੌਜਵਾਨ, 4 ਮਹੀਨੇ ਬਾਅਦ ਜਾਣਾ ਸੀ ਕੈਨੇਡਾ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ
ਰੇਲਵੇ ਵੱਲੋਂ ਸਾਰੀਆਂ ਵੰਦੇ ਭਾਰਤ ਟਰੇਨਾਂ ਵਿਚ ਹਰੇਕ ਯਾਤਰੀ ਨੂੰ 500 ਮਿਲੀਲੀਟਰ ਦੀ ਇਕ ਰੇਲ ਨੀਰ ਪੈਕਡ ਡਰਿੰਕਿੰਗ ਵਾਟਰ (ਪੀ. ਡੀ. ਡਬਲਯੂ.) ਬੋਤਲ ਦਿੱਤੀ ਜਾਵੇਗੀ। ਹਾਂ, ਜੇਕਰ ਯਾਤਰੀ ਚਾਹੁਣ ਤਾਂ ਉਨ੍ਹਾਂ ਦੀ ਮੰਗ ’ਤੇ ਬਿਨਾਂ ਕਿਸੇ ਵਾਧੂ ਚਾਰਜ ਦੇ 500 ਮਿਲੀਲੀਟਰ ਦੀ ਇਕ ਹੋਰ ਰੇਲ ਨੀਰ ਪੀ. ਡੀ. ਡਬਲਯੂ ਦੀ ਬੋਤਲ ਦਿੱਤੀ ਜਾਵੇਗੀ। ਮਤਲਬ ਕਿ ਯਾਤਰੀਆਂ ਨੂੰ ਹੁਣ 1 ਲੀਟਰ ਦੀ ਥਾਂ 500 ਮਿਲੀਲੀਟਰ ਦੀ ਬੋਤਲ ਹੀ ਮਿਲੇਗੀ ਅਤੇ ਮੁੜ ਮੰਗਣ 'ਤੇ ਯਾਤਰੀ ਨੂੰ ਫਿਰ 500 ਮਿਲੀਲੀਟਰ ਬੋਤਲ ਮੁਫ਼ਤ ਮਿਲੇਗੀ। ਦੱਸ ਦੇਈਏ ਕਿ ਦਿੱਲੀ ਤੋਂ ਵਾਰਾਣਸੀ, ਕਟੜਾ, ਊਨਾ, ਚੰਡੀਗੜ੍ਹ, ਲਖਨਊ, ਭੋਪਾਲ, ਦੇਹਰਾਦੂਨ ਸਮੇਤ ਕਰੀਬ 7 ਵੰਦੇ ਭਾਰਤ ਐਕਸਪ੍ਰੈੱਸ ਟਰੇਨਾਂ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ- SHO ਦੀ ਛੁੱਟੀ ਨਾ ਦੇਣ ਦੀ ਜ਼ਿੱਦ; ਕਾਂਸਟੇਬਲ ਦੀ ਪਤਨੀ ਅਤੇ ਨਵਜਨਮੀ ਬੱਚੀ ਨੇ ਗੁਆਈ ਜਾਨ
ਹਾਲਾਂਕਿ ਦੇਸ਼ ਵਿਚ ਸ਼ਤਾਬਦੀ ਐਕਸਪ੍ਰੈੱਸ ਟਰੇਨਾਂ ਵਿਚ ਪਹਿਲਾਂ ਤੋਂ ਹੀ ਅੱਧਾ ਲੀਟਰ ਪਾਣੀ ਦੀ ਬੋਤਲ ਦੇਣ ਦੀ ਵਿਵਸਥਾ ਚੱਲ ਰਹੀ ਹੈ ਪਰ ਵੰਦੇ ਭਾਰਤ ਅਤੇ ਸ਼ਤਾਬਦੀ ਟਰੇਨਾਂ ਦੇ ਸੰਚਾਲਨ ਦੇ ਸਮੇਂ ਵਿਚ ਅੰਤਰ ਹੈ। ਕਈ ਵੰਦੇ ਭਾਰਤ ਟਰੇਨਾਂ ਆਪਣੇ ਸਫ਼ਰ ਵਿਚ ਘੱਟੋ-ਘੱਟ 8 ਘੰਟਿਆਂ ਦਾ ਸਮਾਂ ਲੈਂਦੀਆਂ ਹਨ ਅਤੇ ਇਸ ਦੌਰਾਨ ਅੱਧਾ ਲੀਟਰ ਪਾਣੀ ਘੱਟ ਲੱਗ ਸਕਦਾ ਹੈ। ਭਾਵੇਂ ਹੀ ਰੇਲ ਯਾਤਰੀ 1 ਲੀਟਰ ਦੀ ਬੋਤਲ ਦੇ ਪਾਣੀ ਨੂੰ ਪੂਰਾ ਨਹੀਂ ਪੀਂਦੇ ਪਰ ਜਦੋਂ ਉਨ੍ਹਾਂ ਨੂੰ 500 ਮਿਲੀਲੀਟਰ ਪਾਣੀ ਮਿਲੇਗਾ ਤਾਂ ਨਾਲ ਹੀ ਉਨ੍ਹਾਂ ਨੂੰ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਕਿ ਜੇਕਰ ਉਹ ਅੱਧਾ ਲੀਟਰ ਪਾਣੀ ਹੋਰ ਲੈਣਾ ਚਾਹੁੰਦੇ ਹਨ ਤਾਂ ਵੰਦੇ ਭਾਰਤ ਟਰੇਨਾਂ ਵਿਚ ਮੁਫ਼ਤ ਹੀ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- UGC ਦਾ ਵੱਡਾ ਐਲਾਨ, 4 ਸਾਲ ਦੀ ਅੰਡਰਗਰੈਜੂਏਟ ਡਿਗਰੀ ਵਾਲੇ ਵਿਦਿਆਰਥੀ ਵੀ ਕਰ ਸਕਣਗੇ PhD
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8