ਫੇਸ ਅਨਲਾਕ ਫੀਚਰ ਨਾਲ ਭਾਰਤ ''ਚ ਲਾਂਚ ਹੋਇਆ ਇਹ ਸਮਾਰਟਫੋਨ

01/17/2018 3:39:55 PM

ਜਲੰਧਰ-Oppo ਨੇ ਭਾਰਤੀ ਬਾਜ਼ਾਰ 'ਚ ਆਪਣਾ ਨਵਾਂ ਓਪੋ A83 ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਕੰਪਨੀ ਨੇ ਪਿਛਲੇ ਸਾਲ ਦਸੰਬਰ 'ਚ ਚੀਨ 'ਚ ਲਾਂਚ ਕੀਤਾ ਸੀ। ਇਸ ਫੋਨ ਦੀ ਹਾਈਲਾਈਟ ਓਪੋ ਨੇ ਇਸ ਸਮਾਰਟਫੋਨ 'ਚ ਫੁੱਲ ਸਕਰੀਨ ਡਿਜ਼ਾਇਨ ਦਿੱਤਾ ਗਿਆ ਹੈ। ਇਸ ਦਾ ਡਿਸਪਲੇਅ 18:9 ਅਸਪੈਕਟ ਰੇਸ਼ੀਓ ਨਾਲ ਆਉਦਾ ਹੈ। ਇਸ ਫੋਨ 'ਚ ਫੇਸ ਅਨਲਾਕ ਫੀਚਰ ਵੀ ਦਿੱਤਾ ਗਿਆ ਹੈ। ਓਪੋ ਦੀ ਗੱਲ ਕਰੀਏ ਤਾਂ ਫੇਸ ਰੀਕੋਗਾਨੀਏਸ਼ਨ 0.18 ਸੈਕਿੰਡ ਤੱਕ ਫਾਸਟ ਹੈ। 

ਓਪੋ A83 ਸਮਾਰਟਫੋਨ ਬਾਰੇ 'ਚ ਮਜ਼ੇਦਾਰ ਗੱਲ ਇਹ ਹੈ ਕਿ ਇਸ ਫੋਨ 'ਚ ਫਿੰਗਰਪ੍ਰਿੰਟ ਸਕੈਨਰ ਨਹੀਂ ਹੈ। ਇਨ੍ਹਾਂ ਦਿਨਾਂ 'ਚ ਜਿੰਨੇ ਵੀ ਫੁੱਲ ਵਿਊ ਡਿਸਪਲੇਅ ਸਮਾਰਟਫੋਨ ਹਨ, ਉਨ੍ਹਾਂ 'ਚ ਕੰਪਨੀ ਫਿੰਗਰਪ੍ਰਿੰਟ ਸੈਂਸਰ ਨੂੰ ਰਿਅਰ ਪੈਨਲ 'ਤੇ ਦਿੰਦੀ ਹੈ, ਕਿਉਕਿ ਫ੍ਰੰਟ 'ਚ ਇਸ ਦੇ ਲਈ ਜਗ੍ਹਾਂ ਨਹੀਂ ਹੁੰਦੀ ਹੈ, ਪਰ ਓਪੋ ਦੇ ਨਵੇਂ ਸਮਾਰਟਫੋਨ ਨਾਲ ਅਜਿਹਾ ਨਹੀਂ ਹੈ । ਕੰਪਨੀ ਨੇ ਆਪਣੇ ਇਸ ਨਵੇਂ ਲੇਟੈਸਟ ਸਮਾਰਟਫੋਨ 'ਚ ਫਿੰਗਰਪ੍ਰਿੰਟ ਸਕੈਨਰ ਨਹੀਂ ਦਿੱਤਾ ਹੈ।

ਸਪੈਸੀਫਿਕੇਸ਼ਨ-

ਓਪੋ A83 ਸਮਾਰਟਫੋਨ ਪਹਿਲਾਂ ਚੀਨ 'ਚ ਲਾਂਚ ਹੋ ਚੁੱਕਾ ਹੈ। ਇਸ ਲਈ ਫੋਨ ਦੇ ਫੀਚਰਸ ਅਤੇ ਸਪੈਸੀਫਿਕੇਸ਼ਨ ਕੋਈ ਸੀਕ੍ਰੇਟ ਨਹੀਂ ਹੈ। ਓਪੋ ਦੇ ਇਸ ਲੇਟੈਸਟ ਸਮਾਰਟਫੋਨ ਮੇਂਟਲ ਯੂਨੀਬਾਡੀ ਨਾਲ ਆਉਦਾ ਹੈ। ਇਸ ਫੋਨ ਦਾ ਡਿਜ਼ਾਇਨ ਸਲੀਕ ਅਤੇ ਆਕਰਸਿਤ ਹੈ। ਫੋਨ 'ਚ 5.7 ਇੰਚ ਦੀ ਆਈ. ਪੀ. ਐੱਸ. ਡਿਸਪਲੇਅ ਦਿੱਤੀ ਗਈ ਹੈ ਅਤੇ ਇਹ ਐੱਚ. ਡੀ. ਪਲੱਸ ਸਕਰੀਨ ਨਾਲ ਆਵੇਗਾ। ਇਸ ਦਾ ਰੈਜ਼ੋਲਿਊਸ਼ਨ 1440X720 ਪਿਕਸਲ ਹੈ ਅਤੇ ਇਹ 18:9 ਅਸਪੈਕਟ ਰੇਸ਼ੀਓ ਡਿਸਪਲੇਅ ਮੌਜੂਦ ਹੈ।

ਇਸ ਸਮਾਰਟਫੋਨ 'ਚ ਆਕਟਾ-ਕੋਰ 2.5 ਗੀਗਾਹਰਟਜ਼ ਮੀਡੀਆਟੇਕ ਹੀਲੀਓ p23 ਪ੍ਰੋਸੈਸਰ ਨਾਲ ਅਤੇ ਇਸ ਦੇ ਨਾਲ ਫੋਨ 'ਚ 4 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 128 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਫੋਟੋਗ੍ਰਾਫੀ ਲਈ ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਐੱਲ. ਈ. ਡੀ. ਫਲੈਸ ਨਾਲ ਆਉਦਾ ਹੈ। ਇਸ ਦੇ ਨਾਲ ਫੋਨ 'ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ ਦੀ ਬੈਟਰੀ ਕੈਪੇਸਿਟੀ 3180 ਐੱਮ. ਏ.ਐੱਚ. ਜੋ ਸਿੰਗਲ ਚਾਰਜ 'ਤੇ ਪੂਰੇ ਦਿਨ ਦਾ ਬੈਕਅਪ ਦੇ ਸਕਦੀ ਹੈ। ਮਿਡ-ਰੇਂਜ ਸੈਗਮੈਂਟ 'ਚ ਓਪੋ ਦਾ ਇਹ ਡਿਵਾਇਸ 4G VoLTE, ਡਿਊਲ ਸਿਮ ਸਪੋਰਟ , ਜੀ. ਪੀ. ਐੱਸ. , ਬਲੂਟੁੱਥ 4.2 , ਮਾਈਕ੍ਰੋ ਯੂ. ਐੱਸ. ਬੀ. ਪੋਰਟ ਅਤੇ 3.5mm ਆਡੀਓ ਜੈਕ ਨਾਲ ਆਵੇਗਾ।


Related News