ਇਹ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਗਾਂ, 40 ਕਰੋੜ ਰੁਪਏ ’ਚ ਹੋਈ ਨੀਲਾਮ, ਭਾਰਤ ਨਾਲ ਹੈ ਖ਼ਾਸ ਸਬੰਧ

Wednesday, Apr 03, 2024 - 09:42 AM (IST)

ਇਹ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਗਾਂ, 40 ਕਰੋੜ ਰੁਪਏ ’ਚ ਹੋਈ ਨੀਲਾਮ, ਭਾਰਤ ਨਾਲ ਹੈ ਖ਼ਾਸ ਸਬੰਧ

ਨਵੀਂ ਦਿੱਲੀ (ਵਿਸ਼ੇਸ਼)- ਹਾਲ ਹੀ ’ਚ ਬ੍ਰਾਜ਼ੀਲ ’ਚ ਦੁਨੀਆ ਦੀ ਸਭ ਤੋਂ ਮਹਿੰਗੀ ਗਾਂ ਦੀ ਨੀਲਾਮੀ ਕੀਮਤ ਦੁਨੀਆ ਭਰ ’ਚ ਚਰਚਾ ਦਾ ਵਿਸ਼ਾ ਬਣੀ। ਦਰਅਸਲ ਬ੍ਰਾਜ਼ੀਲ ’ਚ ਜਾਨਵਰਾਂ ਦੀ ਨੀਲਾਮੀ ’ਚ ਨੇਲੋਰ ਗਾਂ 4.8 ਮਿਲੀਅਨ ਡਾਲਰ ਦੀ ਵਿਕੀ। ਇਹ ਕੀਮਤ ਭਾਰਤੀ ਰੁਪਏ ’ਚ ਲਗਭਗ 40 ਕਰੋੜ ਰੁਪਏ ਹੈ। ਇਹ ਗਾਂ ਆਂਧਰਾ ਪ੍ਰਦੇਸ਼ ਦੇ ਨੇਲੋਰ ਦੀ ਹੈ। ਇਸ ਨੂੰ Viatina-19 FIV ਮਾਰਾ ਇਮੋਵਿਸ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਨਾਲ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਕੀਮਤ 'ਤੇ ਵਿਕਣ ਵਾਲੀ ਗਾਂ ਬਣ ਗਈ ਹੈ। ਨਿਲਾਮੀ ਕਰਨ ਵਾਲੇ ਇਕ ਬੁਲਾਰੇ ਨੇ ਟਿੱਪਣੀ ਕੀਤੀ, ਵਿਯਾਟਿਨਾ-19 ਐੱਫ.ਆਈ.ਵੀ. ਮਾਰਾ ਇਮੋਵਿਸ ਦੀ ਵਿਕਰੀ ਪਸ਼ੂਧਨ ਉਦਯੋਗ ’ਚ ਬਿਹਤਰ ਅਨੁਵੰਸ਼ਿਕ ਗੁਣਾਂ ਨੂੰ ਦਿੱਤੇ ਗਏ ਮੁੱਲ ਦਾ ਪ੍ਰਤੀਕ ਹੈ। ਇਹ ਸਿਰਫ ਗਾਂ ਬਾਰੇ ਨਹੀਂ ਹੈ ਇਹ ਉਸ ਦੀ ਵਿਰਾਸਤ ਅਤੇ ਨਸਲ ’ਚ ਭਵਿੱਖ ਦੀ ਤਰੱਕੀ ਦੀ ਸੰਭਾਵਨਾ ਬਾਰੇ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਨਾਈਟ ਕਲੱਬ 'ਚ ਅੱਗ ਲੱਗਣ ਕਾਰਨ 25 ਲੋਕਾਂ ਦੀ ਦਰਦਨਾਕ ਮੌਤ, ਕਈ ਝੁਲਸੇ

PunjabKesari

ਭਾਰਤ ਨਾਲ ਸਬੰਧ

ਬ੍ਰਾਜ਼ੀਲ ਦੀ ਨੇਲੋਰ ਗਾਂ ਦਾ ਸਬੰਧ ਭਾਰਤ ਦੇ ਆਂਧਰਾ ਪ੍ਰਦੇਸ਼ ਦੇ ਨੇਲੋਰ ਜ਼ਿਲ੍ਹੇ ਨਾਲ ਹੈ। ਨੇਲੋਰ ਜ਼ਿਲ੍ਹੇ ਦੇ ਨਾਂ ’ਤੇ ਇਸ ਨਸਲ ਦਾ ਨਾਂ ਰੱਖਿਆ ਗਿਆ ਹੈ। ਇਸ ਨਸਲ ਦਾ ਵਿਗਿਆਨਕ ਨਾਂ ਬੋਸ ਇੰਡਿਕਸ ਹੈ। ਇਹ ਭਾਰਤ ਦੇ ਓਂਗੋਲ ਪਸ਼ੂਆਂ ਦੀ ਵੰਸ਼ਜ ਹੈ, ਜੋ ਆਪਣੀ ਤਾਕਤ ਲਈ ਜਾਣੀ ਜਾਂਦੀ ਹੈ। ਖਾਸ ਗੱਲ ਇਹ ਹੈ ਕਿ ਇਹ ਵਾਤਾਵਰਨ ਦੇ ਮੁਤਾਬਕ ਆਪਣੇ ਆਪ ਨੂੰ ਢਾਲ ਲੈਂਦੀ ਹੈ। ਇਸ ਪ੍ਰਜਾਤੀ ਨੂੰ ਪਹਿਲੀ ਵਾਰ 1868 ਵਿੱਚ ਜਹਾਜ਼ ਰਾਹੀਂ ਬ੍ਰਾਜ਼ੀਲ ਭੇਜਿਆ ਗਿਆ ਸੀ। 1960 ਦੇ ਦਹਾਕੇ ਵਿੱਚ ਕਈ ਹੋਰ ਗਾਵਾਂ ਨੂੰ ਇੱਥੇ ਲਿਜਾਇਆ ਗਿਆ ਸੀ।

ਇਹ ਵੀ ਪੜ੍ਹੋ: ਤੀਜੇ ਕਾਰਜਕਾਲ ’ਚ ਭ੍ਰਿਸ਼ਟਾਚਾਰ ’ਤੇ ਹਮਲਾ ਹੋਵੇਗਾ ਤੇਜ਼, ਇਸ ਦੀ ਗਾਰੰਟੀ : PM ਮੋਦੀ

ਨੇਲੋਰ ਦੀਆਂ ਖਾਸੀਅਤਾਂ

ਨੇਲੋਰ ਗਾਵਾਂ ਆਪਣੇ ਸਫੈਦ ਫਰ ਤੇ ਕੂਬੜ ਲਈ ਪ੍ਰਸਿੱਧ ਹਨ। ਨੈਲੋਰ ਨਸਲ ਦੀਆਂ ਗਾਵਾਂ ਉੱਚ ਤਾਪਮਾਨ ਵਿਚ ਵੀ ਆਸਾਨੀ ਨਾਲ ਐਡਜਸਟ ਕਰ ਲੈਂਦੀਆਂ ਹਨ, ਜਿਸ ਵਿਚ ਸਫੈਦ ਫਰ ਵੱਡੀ ਭੂਮਿਕਾ ਨਿਭਾਉਂਦੇ ਹਨ। ਦਰਅਸਲ ਉਨ੍ਹਾਂ ਦੀ ਫਰ ਸੂਰਜ ਦੀ ਰੌਸ਼ਨੀ ਨੂੰ ਰਿਫਲੈਕਟ ਕਰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਗਰਮੀ ਨਹੀਂ ਲੱਗਦੀ।  ਇਨ੍ਹਾਂ ਦੀਆਂ ਪਸੀਨੇ ਦੀਆਂ ਗ੍ਰੰਥੀਆਂ ਜ਼ਿਆਦਾਤਰ ਯੂਰਪੀ ਗਾਵਾਂ ਦੀਆਂ ਨਸਲਾਂ ਦੀ ਤੁਲਨਾ ’ਚ ਦੁੱਗਣੀ ਵੱਡੀਆਂ ਅਤੇ ਗਿਣਤੀ ’ਚ 30 ਫੀਸਦੀ ਵੱਧ ਹੁੰਦੀਆਂ ਹਨ। ਨੇਲੋਰ ਗਾਂ ਦੀ ਸਖਤ ਚਮੜੀ ਕਾਰਣ ਖੂਨ ਚੂਸਣ ਵਾਲੇ ਕੀੜੇ ਵੀ ਕੁਝ ਨਹੀਂ ਵਿਗਾੜ ਸਕਦੇ।

ਇਹ ਵੀ ਪੜ੍ਹੋ: ਟੋਰਾਂਟੋ 'ਚ ਔਰਤ ’ਤੇ ਹਮਲੇ ਦੇ ਦੋਸ਼ 'ਚ ਭਾਰਤੀ ਵਿਅਕਤੀ ਗ੍ਰਿਫ਼ਤਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News