ਭਾਰਤ ਲਈ ਸੁਜੁਕੀ ਅਤੇ ਟੋਇਟਾ ਮਿਲ ਕੇ ਬਣਾਉਣਗੀਆਂ ਇਲੈਕਟ੍ਰਨਿਕ ਕਾਰਾਂ

11/18/2017 5:21:46 PM

ਜਲੰਧਰ- ਭਾਰਤ 'ਚ ਇਲੈਕਟ੍ਰਾਨਿਕ ਕਾਰਾਂ ਦੀ ਵੱਧ ਰਹੀ ਡਿਮਾਂਡ ਨੂੰ ਦੇਖਦੇ ਹੋਏ ਟੋਇਟਾ ਮੋਟਰ ਕਾਰਪੋਰੇਸ਼ਨ ਅਤੇ ਸੁਜੁਕੀ ਮੋਟਰ ਕਾਰਪੋਰੇਸ਼ਨ ਨੇ ਹੱਥ ਮਿਲਾਇਆ ਹੈ ਅਤੇ ਇਨ੍ਹਾਂ ਦਾ ਇਦਾਰਾ 2020 ਤੱਕ ਭਾਰਤ 'ਚ ਇਲੈਕਟ੍ਰਾਨਿਕ ਕਾਰਾਂ ਨੂੰ ਪੇਸ਼ ਕਰਨਾ ਹੈ। ਦੋਵੇਂ ਕੰਪਨੀਆਂ ਨੇ ਇੰਡੀਆ 'ਚ ਬੈਟਰੀ ਨਾਲ ਚੱਲਣ ਵਾਲੀਆਂ ਕਾਰਾਂ ਨੂੰ ਬਣਾਉਣ ਲਈ ਐੱਮ. ਓ. ਯੂ. ਸਾਈਨ ਕੀਤਾ ਹੈ।

ਇਸ ਸਮਝੌਤੇ 'ਚ ਇਹ ਤਹਿ ਹੋਇਆ ਹੈ ਕਿ ਸੁਜੁਕੀ ਇੰਡੀਅਨ ਮਾਰਕੀਟ ਲਈ ਇਲੈਕਟ੍ਰਾਨਿਕ ਕਾਰਾਂ ਦਾ ਪ੍ਰੋਡਕਸ਼ਨ ਕਰੇਗੀ ਅਤੇ ਕੁਝ ਕਾਰਾਂ ਨੂੰ ਟੋਇਟਾ ਨੂੰ ਸਪਲਾਈ ਕੇਰਗੀ। ਟੋਇਟਾ ਇਨ੍ਹਾਂ ਕਾਰਾਂ ਨੂੰ ਬਣਾਉਣ ਲਈ ਤਕਨੀਕੀ ਸਪੋਰਟ ਉਪਲੱਬਧ ਕਰਾਵੇਗੀ। ਦੱਸ ਦੱਈਏ ਕਿ ਇਸ ਤੋਂ ਪਹਿਲਾਂ ਸੁਜੁਕੀ ਐਲਾਨ ਕਰ ਚੁੱਕੀ ਹੈ ਕਿ ਉਹ ਗੁਜਰਾਤ 'ਚ ਲਿਥੀਅਮ ਆਇਨ ਬੈਟਰੀ ਬਣਾਉਣ ਦਾ ਪਲਾਂਟ ਲਾਵੇਗੀ।


Related News