ਆਖ਼ਰੀ ਸਮੇਂ ਵੀ ਕਾਂਗਰਸ ਦੇ ਝੰਡੇ ''ਚ ਹੀ ਲਿਪਟ ਕੇ ਜਾਵਾਂਗੇ : ਭਾਰਤ ਭੂਸ਼ਣ ਆਸ਼ੂ
Thursday, Mar 28, 2024 - 12:32 PM (IST)

ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਪ੍ਰਦੇਸ਼ ਦੇ ਕਾਰਜਕਾਰੀ ਪ੍ਰਧਾਨ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਸਾਬਕਾ ਵਿਧਾਇਕ ਕੁਲਦੀਪ ਵੈਦ ਨੇ ਅੱਜ ਜਗ ਬਾਣੀ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਕਿ ਉਹ ਭਾਜਪਾ 'ਚ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਉਹ ਆਖ਼ਰੀ ਸਮੇ ਤੱਕ ਕਾਂਗਰਸ ਪਾਰਟੀ ਦੇ ਝੰਡੇ 'ਚ ਲਿਪਟ ਕੇ ਜਾਣਗੇ ਤੇ ਭਾਜਪਾ 'ਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਸਭ ਝੂਠ ਦਾ ਪ੍ਰਚਾਰ ਹੈ।