ਸਊਦੀ ਦੀ ਇਸ ਵਿਦਿਆਰਥਣ ਨੇ ਬਣਾਇਆ ਹਿਜ਼ਾਬ ''ਇਮੋਜੀ''

11/06/2017 9:41:12 PM

ਬਰਲਿਨ— ਹਿਜ਼ਾਬ ਵਾਲੀ ਇਮੋਜੀ ਬਣਾਉਣ ਵਾਲੀ ਸਾਊਦੀ ਲੜਕੀ ਰਯੂਫ ਅਲਹਮੀਜ਼ੀ ਦਾ ਨਾਂ ਪ੍ਰਭਾਵਸ਼ਾਲੀ ਨੌਜਵਾਨਾਂ ਦੀ ਸੂਚੀ 'ਚ ਸ਼ਾਮਲ ਕਰ ਲਿਆ ਗਿਆ ਹੈ। ਜਿਸ ਨਾਲ ਦੁਨੀਆ ਭਰ 'ਚ 13 ਤੋਂ 19 ਸਾਲ ਦੇ ਮੱਧ ਉਮਰ ਦੇ ਸਭ ਤੋਂ ਪ੍ਰਭਾਵੀ ਨੌਜਵਾਨ ਸ਼ਾਮਲ ਹਨ।
PunjabKesari
ਜ਼ਿਕਰਯੋਗ ਹੈ ਕਿ ਰਯੂਫ ਅਲਹਮੀਜ਼ੀ ਨੇ ਐਪਲ ਲਈ ਬਾਹਿਜ਼ਬ ਇਮੋਜੀ ਦਾ ਪ੍ਰਸਤਾਵ ਦਿੱਤਾ ਸੀ, ਜਿਸ ਨੂੰ ਮਨਜ਼ੂਰ ਕਰ ਲਿਆ ਗਿਆ ਸੀ। ਰਯੂਫ ਦਾ ਕਹਿਣਾ ਹੈ ਕਿ ਵਹਟਸਐਪ ਤੇ ਸੋਸ਼ਲ ਮੀਡੀਆ ਦੇ ਹੋਰ ਸਰੋਤਾਂ 'ਚ ਬਾਹਿਜ਼ਾਬ ਇਮੋਜੀ ਦਾ ਸੁਪਨਾ ਸੀ। ਉਸ ਨੇ ਐਪਲ ਕੰਪਨੀ ਨੂੰ ਈ.ਮੇਲ ਭੇਜ ਕੇ ਸੁਝਾਅ ਤੋਂ ਜਾਣੂ ਕਰਵਾਇਆ। ਜਿਸ 'ਤੇ ਐਪਲ ਨੇ ਉਸ ਦੀ ਬਣਾਈ ਹੋਈ ਬਾਹਿਜ਼ਾਬ ਇਮੋਜੀ ਨੂੰ ਸਵੀਕਾਰ ਕਰਦੇ ਹੋਏ ਸ਼ਾਮਲ ਕਰ ਲਿਆ।


Related News