ਵਿਦਿਆਰਥਣ ਨੇ ਸਕੂਲ ਦੀ ਤੀਜੀ ਮੰਜ਼ਲ ਤੋਂ ਮਾਰੀ ਛਾਲ, ਜ਼ਖ਼ਮੀ

05/16/2024 10:38:43 AM

ਖਰੜ (ਰਣਬੀਰ) : ਖਰੜ ਦੇ ਇਕ ਨਿਜੀ ਸਕੂਲ ਵਿਖੇ ਵਿਦਿਆਰਥਣ ਵਲੋਂ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਘਟਨਾ ਦੌਰਾਨ ਉਹ ਫੱਟੜ ਹੋ ਗਈ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ 10ਵੀਂ ਜਮਾਤ ਦੀ ਵਿਦਿਆਰਥਣ ਰੋਜ਼ਾਨਾ ਵਾਂਗ ਸਕੂਲ ਆਈ। ਉਸ ਵਲੋਂ ਸਾਰੀਆਂ ਕਲਾਸਾਂ ਵੀ ਲਾਈਆਂ ਗਈਆਂ, ਪਰ ਦੁਪਹਿਰ ਕਰੀਬ 2 ਵਜੇ ਛੁੱਟੀ ਹੋਣ ਮੌਕੇ ਉਸ ਨੇ ਤੀਜੀ ਮੰਜ਼ਲ ਦੀ ਖਿੜਕੀ ’ਚੋਂ ਛਾਲ ਮਾਰ ਦਿੱਤੀ।

ਇਸ ਕਾਰਨ ਉਸਦੇ ਸਿਰ ’ਚ ਸੱਟ ਲੱਗੀ। ਮੌਕੇ ’ਤੇ ਉਸ ਨੂੰ ਮੋਹਾਲੀ ਸਥਿਤ ਨਿੱਜੀ ਹਸਪਤਾਲ ਲਿਜਾਇਆ ਗਿਆ। ਫਿਲਹਾਲ ਇਸ ਸਬੰਧ ’ਚ ਪੁਲਸ ਕੋਲ ਸ਼ਿਕਾਇਤ ਨਹੀਂ ਆਈ। ਡਾਕਟਰਾਂ ਮੁਤਾਬਿਕ ਵਿਦਿਆਰਥਣ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਪਤਾ ਲੱਗਾ ਹੈ ਕਿ ਉਕਤ ਵਿਦਿਆਰਥਣ ਦੇ ਪਿਤਾ ਦੀ ਕੁੱਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਜਿਸਦੇ ਚੱਲਦੇ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਸੀ।


Babita

Content Editor

Related News