ਸਕੂਲ ਬੱਸ ਦੀ ਲਪੇਟ ''ਚ ਆਉਣ ਕਾਰਨ 9 ਸਾਲਾ ਵਿਦਿਆਰਥਣ ਦੀ ਮੌਤ
Saturday, Apr 27, 2024 - 05:36 PM (IST)

ਊਨਾ- ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ 'ਚ ਪੁਲਸ ਥਾਣਾ ਬੰਗਾਣਾ ਤਹਿਤ ਭਲੇਤੀ ਵਿਚ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਇੱਥੇ ਸਕੂਲ ਬੱਸ ਦੀ ਲਪੇਟ ਵਿਚ ਆਉਣ ਕਾਰਨ 9 ਸਾਲਾ ਵਿਦਿਆਰਥਣ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਵਿਦਿਆਰਥਣ ਦੀ ਪਛਾਣ ਅਰਸ਼ਿਤਾ ਪੁੱਤਰੀ ਵਿਵੇਕ ਸ਼ਰਮਾ ਵਾਸੀ ਬੰਗਾਣਾ ਦੇ ਰੂਪ ਵਿਚ ਹੋਈ ਹੈ।
ਇਹ ਵੀ ਪੜ੍ਹੋ- ਸਕਰੈਪ ਮਾਫੀਆ ਰਵੀ ਅਤੇ ਉਸ ਦੀ ਪ੍ਰੇਮਿਕਾ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ, ਥਾਈਲੈਂਡ ਨੇ ਕੀਤਾ ਸੀ ਡਿਪੋਰਟ
ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਅਰਸ਼ਿਤਾ ਸ਼ਨੀਵਾਰ ਸਵੇਰੇ ਰੋਜ਼ਾਨਾ ਵਾਂਗ ਬੰਗਾਣਾ ਤੋਂ ਸ਼ਿਵਾਲਿਕ ਪਬਲਿਕ ਸਕੂਲ ਤਨੋਹ ਲਈ ਸਕੂਲ ਬੱਸ ਵਿਚ ਸਵਾਰ ਹੋਣ ਜਾ ਰਹੀ ਸੀ। ਇਸ ਦੌਰਾਨ ਜਦੋਂ ਬੱਸ ਸਕੂਲੀ ਬੱਚਿਆਂ ਨੂੰ ਲੈ ਕੇ ਭਲੇਤੀ ਪਹੁੰਚੀ ਤਾਂ ਅਚਾਨਕ ਕਿਸੇ ਬੱਚੇ ਨੇ ਬੱਸ ਦਾ ਅਗਲਾ ਦਰਵਾਜ਼ਾ ਖੋਲ੍ਹ ਦਿੱਤਾ। ਦਰਵਾਜ਼ਾ ਖੁੱਲਣ ਨਾਲ ਹੀ ਅਰਸ਼ਿਤਾ ਬੱਸ ਤੋਂ ਹੇਠਾਂ ਡਿੱਗ ਗਈ ਅਤੇ ਟਾਇਰ ਦੀ ਲਪੇਟ ਵਿਚ ਆ ਗਈ। ਹਾਦਸੇ ਵਿਚ ਵਿਦਿਆਰਥਣ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- 'ਜੇਲ੍ਹ ਦਾ ਜਵਾਬ ਵੋਟ ਤੋਂ' CM ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ 'ਆਪ' ਵਰਕਰਾਂ ਨੇ ਕੀਤਾ ਪ੍ਰਦਰਸ਼ਨ
ਸੂਚਨਾ ਮਿਲਣ ਮਗਰੋਂ ਬੰਗਾਣਾ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲਿਆ। ਪੁਲਸ ਇੰਸਪੈਕਟਰ ਊਨਾ ਰਾਕੇਸ਼ ਸਿੰਘ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ। ਪੁਲਸ ਨੇ ਉਕਤ ਹਾਦਸੇ ਵਿਚ ਬੱਸ ਡਰਾਈਵਰ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8