ਸਹਿਪਾਠੀ ਨਾਲ ਕੋਚਿੰਗ ਜਾ ਰਹੀ ਨਾਬਾਲਗ ਵਿਦਿਆਰਥਣ ਨਾਲ 5 ਮੁੰਡਿਆਂ ਨੇ ਕੀਤਾ ਗੈਂਗਰੇਪ

Tuesday, May 07, 2024 - 04:32 PM (IST)

ਸਹਿਪਾਠੀ ਨਾਲ ਕੋਚਿੰਗ ਜਾ ਰਹੀ ਨਾਬਾਲਗ ਵਿਦਿਆਰਥਣ ਨਾਲ 5 ਮੁੰਡਿਆਂ ਨੇ ਕੀਤਾ ਗੈਂਗਰੇਪ

ਸ਼ਹਿਡੋਲ (ਵਾਰਤਾ)- ਮੱਧ ਪ੍ਰਦੇਸ਼ ਦੇ ਸ਼ਹਿਡੋਲ ਜ਼ਿਲ੍ਹੇ 'ਚ ਕੋਚਿੰਗ ਪੜ੍ਹਨ ਜਾ ਰਹੀ ਇਕ ਨਾਬਾਲਗ ਵਿਦਿਆਰਥਣ ਨਾਲ ਸਮੂਹਿਕ ਜਬਰ ਜ਼ਿਨਾਹ ਕਰਨ ਦਾ ਮਾਮਲਾ ਅੱਜ ਯਾਨੀ ਮੰਗਲਵਾਰ ਨੂੰ ਸਾਹਮਣੇ ਆਇਆ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਉਪਨਗਰ ਕਲਿਆਣਪੁਰ 'ਚ ਹਨ੍ਹੇਰੇ ਦਾ ਫ਼ਾਇਦਾ ਚੁੱਕਦੇ ਹੋਏ 5 ਨੌਜਵਾਨਾਂ ਨੇ ਇਕ ਕੋਚਿੰਗ ਜਾ ਰਹੀ 15 ਸਾਲਾ ਨਾਬਾਲਗ ਵਿਦਿਆਰਥਣ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ। ਜਬਰ ਜ਼ਿਨਾਹ ਤੋਂ ਬਾਅਦ ਸਾਰੇ ਦੋਸ਼ੀ ਫਰਾਰ ਹੋ ਗਏ। 10ਵੀਂ ਜਮਾਤ ਦੀ ਵਿਦਿਆਰਥਣ ਸੋਮਵਾਰ ਨੂੰ ਆਪਣੇ ਇਕ ਸਹਿਪਾਠੀ ਨਾਲ ਕੋਚਿੰਗ ਜਾ ਰਹੀ ਸੀ। 

ਇਸ ਵਿਚ 5 ਮੁੰਡਿਆਂ ਨੇ ਵਿਦਿਆਰਥਣ ਨੂੰ ਫੜ ਲਿਆ, ਸਹਿਪਾਠੀ ਨੇ ਜਦੋਂ ਵਿਰੋਧ ਕੀਤਾ ਤਾਂ ਦੋਸ਼ੀਆਂ ਨੇ ਉਸ ਨੂੰ ਕੁੱਟਿਆ। ਪੁਲਸ ਨੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਮੈਡੀਕਲ ਜਾਂਚ ਤੋਂ ਬਾਅਦ 5 ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਕੁੱਟਮਾਰ, ਸਮੂਹਿਕ ਜਬਰ ਜ਼ਿਨਾਹ ਅਤੇ ਪੋਕਸੋ ਐਕਟ ਦੇ ਅਧੀਨ ਐੱਫ.ਆਈ.ਆਰ. ਦਰਜ ਕਰ ਲਈ ਹੈ। ਪੁਲਸ ਦੀਆਂ ਤਿੰਨ ਟੀਮਾਂ ਸਾਈਬਰ ਕ੍ਰਾਈਮ ਦੋਸ਼ੀਆਂ ਦੇ ਪਿੱਛੇ ਲੱਗੀਆਂ ਹਨ ਪਰ ਸਾਰੇ ਦੋਸ਼ੀਆਂ ਨੇ ਮੋਬਾਇਲ ਬੰਦ ਕਰ ਲਿਆ ਹੈ, ਜਿਸ ਕਾਰਨ ਉਹ ਪਕੜ 'ਚ ਨਹੀਂ ਆ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News