ਪੰਜ ਬੱਚਿਆਂ ਦੇ ਪਿਓ ਨੇ 13 ਸਾਲਾ ਕੁੜੀ ਨਾਲ ਟੱਪੀਆਂ ਹੱਦਾਂ
Saturday, Sep 17, 2022 - 07:14 PM (IST)

ਝਬਾਲ (ਨਰਿੰਦਰ) : ਥਾਣਾ ਝਬਾਲ ਅਧੀਨ ਆਉਂਦੇ ਇਕ ਪਿੰਡ ਦੀ ਨਾਬਾਲਗ ਲੜਕੀ ਨੂੰ ਉਸਦੇ ਨਾਨਕਿਆਂ ਦੇ ਗੁਆਂਡ 'ਚ ਰਹਿੰਦੇ ਇਕ 5 ਬੱਚਿਆਂ ਦੇ ਬਾਪ ਵੱਲੋਂ ਉਸਨੂੰ ਵਰਗਲਾ ਕੇ ਸ਼ਹਿਰ ਲੈ ਜਾ ਕੇ ਰਾਤ ਰੱਖ ਕੇ ਉਸ ਨਾਲ ਜਬਰ-ਜ਼ਿਨਾਹ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਥਾਣਾ ਝਬਾਲ ਵਿਖੇ ਆਪਣੇ ਪਿਤਾ ਤੇ ਚਾਚਾ ਦੀ ਹਾਜ਼ਰੀ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੀੜਤ ਲੜਕੀ ਨੇ ਦੱਸਿਆ ਕਿ ਕੱਲ੍ਹ ਜਦੋਂ ਉਹ ਪਰਿਵਾਰ ਸਮੇਤ ਮਾਮੇ ਦੇ ਮੁੰਡੇ ਦੇ ਠਾਕੇ ਤੋਂ ਹੋ ਕੇ ਵਾਪਸ ਆਪਣੇ ਪਿੰਡ ਜਾਣ ਲਈ ਝਬਾਲ ਤੋਂ ਬੱਸ 'ਚ ਬੈਠਣ ਲੱਗੇ ਤਾਂ ਪਿੱਛੋਂ ਉਹਨਾਂ ਦੇ ਮਾਮੇ ਦੇ ਗੁਆਂਢ ਰਹਿੰਦਾ ਵਿੱਕੀ ਮੋਟਰਸਾਈਕਲ 'ਤੇ ਆਇਆ ਤੇ ਮੈਨੂੰ ਇਹ ਕਹਿ ਕੇ ਲੈ ਗਿਆ ਕਿ ਉਹ ਵੀ ਉਨ੍ਹਾਂ ਦੇ ਪਿੰਡ ਹੀ ਜਾ ਰਿਹਾ ਹੈ ਤੇ ਤੈਨੂੰ ਤੁਹਾਡੇ ਘਰ ਉਤਾਰ ਦੇਵੇਗਾ।
ਇਹ ਵੀ ਪੜ੍ਹੋ : ਆਧੁਨਿਕ ਭਵਨ ਨਿਰਮਾਣ ਕਲਾ ਵਾਤਾਵਰਣ-ਪੱਖੀ ਢਾਂਚੇ ’ਤੇ ਕੇਂਦਰਿਤ ਹੋਵੇ : ਅਮਨ ਅਰੋੜਾ
ਉਹ ਉਸ ਨੂੰ ਪਿੰਡ ਲੈ ਜਾਣ ਦੀ ਬਜਾਏ ਅੰਮ੍ਰਿਤਸਰ ਲੈ ਗਿਆ ਅਤੇ ਕਿਸੇ ਘਰ ਰਾਤ ਰੱਖ ਕੇ ਉਸ ਨਾਲ ਜਬਰ-ਜ਼ਿਨਾਹ ਕਰਕੇ ਉਸ ਨੂੰ ਕਿਸੇ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਪਰ ਫਿਰ ਉਸ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਵਾਪਸ ਪਿੰਡ ਛੱਡ ਕੇ ਵਾਪਸ ਜਾਣ ਲੱਗਾ ਤਾਂ ਮੇਰੇ ਵੱਲੋਂ ਘਰਦਿਆਂ ਨੂੰ ਸੱਚ ਦੱਸਣ 'ਤੇ ਉਹਨਾਂ ਉਸ ਨੂੰ ਕਾਬੂ ਕਰਕੇ ਥਾਣਾ ਝਬਾਲ ਦੀ ਪੁਲਸ ਹਵਾਲੇ ਕਰ ਦਿੱਤਾ। ਇਸ ਸਬੰਧ ਥਾਣਾ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਨਾਲ ਗੱਲ ਕੀਤੀ ਜਿਹਨਾਂ ਕਿਹਾ ਕਿ ਲੜਕੀ ਦੇ ਬਿਆਨਾਂ ਦੇ ਅਧਾਰ ਅਤੇ ਸੋਸ਼ਲ ਮੀਡੀਆ 'ਤੇ ਲੜਕੀ ਦੇ ਬਿਆਨਾ ਦੀ ਵੀਡੀਓ ਨੂੰ ਅਧਾਰ ਮੰਨ ਕੇ ਕਥਿਤ ਦੋਸ਼ੀ ਵਿੱਕੀ ਖਿਲਾਫ਼ ਕੇਸ ਦਰਜ ਕਰਕੇ ਪੀੜਤ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।