ਦੁਖ਼ਦ ਖ਼ਬਰ: ਮਾਂ ਚਿੰਤਪੁਰਨੀ ਮੰਦਰ ਤੋਂ ਵਾਪਸ ਪਰਤ ਰਹੇ ਤਰਨਤਾਰਨ ਦੇ ਨੌਜਵਾਨ ਦੀ ਕਰੰਟ ਲੱਗਣ ਨਾਲ ਹੋਈ ਮੌਤ
Thursday, Aug 04, 2022 - 10:22 AM (IST)

ਤਰਨਤਾਰਨ (ਰਮਨ) - ਮਾਂ ਚਿੰਤਪੂਰਨੀ ਹੁਸ਼ਿਆਰਪੁਰ ਦੇ ਦਰਸ਼ਨਾਂ ਤੋਂ ਬਾਅਦ ਵਾਪਸ ਪਰਤ ਰਹੇ ਜ਼ਿਲ੍ਹੇ ਦੇ ਪਿੰਡ ਨੁਸ਼ਹਿਰਾ ਚੌਧਰੀਵਾਲਾ ਨਿਵਾਸੀ 18 ਸਾਲਾ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਨੌਜਵਾਨ ਦੀ ਮੌਤ ਦਾ ਪਤਾ ਲੱਗਣ ’ਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ, ਉਥੇ ਪਿੰਡ ਵਿੱਚ ਸ਼ੋਕ ਲਹਿਰ ਚੱਲ ਪਈ ਹੈ। ਇਸ ਹੋਏ ਹਾਦਸੇ ਤੋਂ ਬਾਅਦ ਗ਼ਰੀਬ ਪਰਿਵਾਰ ਨਾਲ ਸਬੰਧਤ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਪਿੰਡ ਵਾਸੀਆਂ ਵੱਲੋਂ ਸਰਕਾਰ ਪਾਸੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ
ਜਾਣਕਾਰੀ ਦਿੰਦੇ ਹੋਏ ਪਿੰਡ ਮਿਸ਼ਰਾ ਚੌਧਰੀਵਾਲਾ ਦੇ ਸਰਪੰਚ ਹਰਪਾਲ ਸਿੰਘ, ਰਛਪਾਲ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ (18) ਪੁੱਤਰ ਬੂਟਾ ਸਿੰਘ ਨਿਵਾਸੀ ਪਿੰਡ ਨੁਸ਼ਹਿਰਾ ਚੌਧਰੀਵਾਲਾ ਆਪਣੇ 15 ਹੋਰ ਸਾਥੀਆਂ ਸਮੇਤ 31 ਜੁਲਾਈ ਨੂੰ ਕਸਬਾ ਝਬਾਲ ਤੋਂ ਮਾਤਾ ਰਾਣੀ ਦਾ ਝੰਡਾ ਲੈ ਚਿੰਤਪੂਰਨੀ ਹੁਸ਼ਿਆਰਪੁਰ ਲਈ ਰਵਾਨਾ ਹੋਏ ਸਨ। ਮਾਂ ਦੇ ਦਰਸ਼ਨ ਕਰਨ ਤੋਂ ਬਾਅਦ ਵਾਪਸ ਪਰਤਣ ਸਮੇਂ ਉਹ ਆਦਮਪੁਰ ਨਜ਼ਦੀਕ ਆਰਾਮ ਕਰਨ ਲਈ ਰੁਕੇ ਸਨ। ਜਿੱਥੇ ਸਾਰਿਆਂ ਨੇ ਇਸ਼ਨਾਨ ਕਰਨ ਤੋਂ ਬਾਅਦ ਵਾਪਸ ਤਰਨਤਾਰਨ ਆਉਣ ਦੀ ਤਿਆਰੀ ਕਰ ਲਈ। ਇਸ ਦੌਰਾਨ ਅਵਤਾਰ ਸਿੰਘ ਦੀ ਟੀ-ਸ਼ਰਟ ਬਿਜਲੀ ਦੀ ਹਾਈ ਵੋਲਟੇਜ ਤਾਰ ਉੱਪਰ ਡਿੱਗ ਪਈ, ਜਿਸ ਨੂੰ ਲੈਣ ਲਈ ਉਹ ਘਰ ਦੀ ਛੱਤ ਉਪਰ ਜਾ ਪੁੱਜਾ।
ਪੜ੍ਹੋ ਇਹ ਵੀ ਖ਼ਬਰ: ਖ਼ੁਦਕੁਸ਼ੀ ਨੋਟ 'ਚ 'ਚੰਗਾ ਪੁੱਤ ਨਹੀਂ ਬਣ ਸਕਿਆ’ ਲਿਖ ਸਕਿਓਰਿਟੀ ਗਾਰਡ ਨੇ ਗਲੇ ਲਾਈ ਮੌਤ
ਇਸ ਦੌਰਾਨ ਜਦੋਂ ਅਵਤਾਰ ਸਿੰਘ ਨੇ ਲੋਹੇ ਦੀ ਰਾਡ ਨਾਲ ਤਾਰ ਉਪਰ ਡਿੱਗੀ ਟੀ-ਸ਼ਰਟ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕਰੰਟ ਦੀ ਲਪੇਟ ਵਿਚ ਆ ਗਿਆ। ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਸਰਪੰਚ ਹਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਮਜ਼ਦੂਰ ਪਿਤਾ, ਮਾਤਾ, ਭੈਣ ਅਤੇ ਭਰਾ ਨੂੰ ਛੱਡ ਗਿਆ ਹੈ, ਜਿਸ ਦਾ ਬੁੱਧਵਾਰ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਵਾਪਰੀ ਘਟਨਾ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਦੌੜ ਪਈ ਅਤੇ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਪਾਸੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ: ਸਰਹੱਦੀ ਕਸਬੇ ’ਚ ਵਾਪਰੀ ਖੂਨੀ ਵਾਰਦਾਤ: ਘਰੇਲੂ ਵੰਡ ਦੀ ਲੜਾਈ ਨੂੰ ਲੈ ਕੇ ਭਰਾ ਦਾ ਕਤਲ