ਪੰਜਾਬ ''ਚ ਹਾਦਸੇ ਦੌਰਾਨ ਜ਼ੋਰਦਾਰ ਧਮਾਕੇ ਮਗਰੋਂ ਨੌਜਵਾਨ ਦੀ ਮੌਤ! ਖ਼ਬਰ ਸੁਣ ਬੇਹੋਸ਼ ਹੋਈ ਗਰਭਵਤੀ ਪਤਨੀ

Saturday, Dec 27, 2025 - 06:21 PM (IST)

ਪੰਜਾਬ ''ਚ ਹਾਦਸੇ ਦੌਰਾਨ ਜ਼ੋਰਦਾਰ ਧਮਾਕੇ ਮਗਰੋਂ ਨੌਜਵਾਨ ਦੀ ਮੌਤ! ਖ਼ਬਰ ਸੁਣ ਬੇਹੋਸ਼ ਹੋਈ ਗਰਭਵਤੀ ਪਤਨੀ

ਲੁਧਿਆਣਾ (ਖ਼ੁਰਾਨਾ): ਪਿੰਡ ਸੰਘੋਵਾਲ ਵਿਚ ਇਕ ਨਿਰਮਾਣ ਅਧੀਨ ਇਮਾਰਤ ਵਿਚ ਕੰਮ ਕਰ ਰਹੇ 24 ਸਾਲਾ ਨੌਜਵਾਨ ਦੀ ਬਿਜਲੀ ਦੀਆਂ ਹਾਈ ਟੈਂਸ਼ਨ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਦਰਦਨਾਕ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਸੰਜੀਤ ਕੁਮਾਰ ਆਪਣੇ ਪਿਤਾ ਦੇ ਨਾਲ ਕੋਠੀਆਂ ਤੇ ਘਰਾਂ ਦੀਆਂ ਛੱਤਾਂ 'ਤੇ ਲੈਂਟਰ ਪਾਉਣ ਦਾ ਕੰਮ ਕਰਦਾ ਸੀ। ਉਹ ਸ਼ਿਮਲਾਪੁਰੀ ਇਲਾਕੇ ਵਿਚ ਦੁਸ਼ਹਿਰਾ ਗ੍ਰਾਊਂਡ ਨੇੜੇ ਰਹਿੰਦਾ ਸੀ ਤੇ ਪਿਤਾ ਨਾਲ ਮਿਹਨਤ ਮਜ਼ਦੂਰੀ ਕਰ ਕੇ ਪਰਿਵਾਰ ਨੂੰ ਪਾਲਦਾ ਸੀ। 

ਇਸ ਖ਼ੌਫ਼ਨਾਕ ਹਾਦਸੇ ਸਬੰਧੀ ਜਾਣਕਾਰੀ ਮਿਲਣ ਮਗਰੋਂ ਇਲਾਕੇ ਵਿਚ ਮਾਤਮ ਪਸਰ ਗਿਆ। ਮ੍ਰਿਤਕ ਦੀ ਪਤਨੀ ਮਨੀਸ਼ਾ ਦੇਵੀ ਆਪਣੇ ਪਤੀ ਦੀ ਮੌਤ ਦੀ ਖ਼ਬਰ ਸੁਣ ਬੇਹੋਸ਼ ਹੋ ਗਈ। ਮ੍ਰਿਤਕ ਦਾ 1 ਦੋ ਸਾਲ ਦਾ ਪੁ4ਤਰ ਹੈ ਤੇ ਉਸ ਦੀ ਪਤਨੀ ਗਰਭਵਤੀ ਦੱਸੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਸਾਥੀਆਂ ਨੇ ਦੱਸਿਆ ਕਿ ਉਹ ਪਿੰਡ ਸੰਘੋਵਾਲ ਦੇ ਅਧੀਨ ਪੈਂਦੀ ਸੰਤ ਗ੍ਰੀਨ ਅਸਟੇਟ ਕਾਲੋਨੀ ਵਿਚ ਬਣ ਰਹੇ ਇਕ ਮਕਾਨ ਦਾ ਲੈਂਟਰ ਪਾਉਣ ਦਾ ਕੰਮ ਕਰ ਰਹੇ ਸਨ। ਇਸ ਦੌਰਾਨ ਠੇਕੇਦਾਰ ਮਹਿੰਦਰ ਸਿੰਘ ਦੀ ਕਥਿਤ ਲਾਪਰਵਾਹੀ ਕਾਰਨ ਇਹ ਜਾਨਲੇਵਾ ਹਾਦਸਾ ਵਾਪਰ ਗਿਆ, ਜਿਸ ਕਾਰਨ ਸੰਜੀਤ ਕੁਮਾਰ ਬਿਜਲੀ ਦੀ 11000 ਵੋਲਟੇਜ ਹਾਈ ਟੈਂਸ਼ਨ ਤਾਰਾਂ ਦੀ ਲਪੇਟ ਵਿਚ ਆ ਗਿਆ ਤੇ ਮੌਕੇ 'ਤੇ ਇਕ ਜ਼ੋਰਦਾਰ ਧਮਾਕੇ ਦੇ ਨਾਲ ਛੱਤ ਤੋਂ ਹੇਠਾਂ ਡਿੱਗ ਗਿਾ। ਇਸ ਦੌਰਾਨ ਸੰਜੀਤ ਕੁਮਾਰ ਦੇ ਮਜ਼ਦੂਰ ਸਾਥੀਆਂ ਨੇ ਇਲਾਜ ਲਈ ਉਸ ਨੂੰ ਹਸਪਤਾਲ ਪਹੁੰਚਾਇਆ, ਜਦਕਿ ਇਲਾਜ ਤੋਂ ਪਹਿਲਾਂ ਉਸ ਦੀ ਮੌਤ ਹੋ ਚੁੱਕੀ ਸੀ। 

ਮਾਮਲੇ ਸਬੰਧੀ ਜਦੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਲਲਤੋਂ ਡਵੀਜ਼ਨ ਵਿਚ ਤਾਇਨਾਤ ਐਕਸੀਅਨ ਮਨਿੰਦਰ ਕੁਮਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦਾਅਵਾ ਕੀਤਾ ਕਿ ਫ਼ਿਲਹਾਲ ਮਾਮਲਾਂ ਉਨ੍ਹਾਂ ਦੇ ਧਿਆਨ ਵਿਚ ਨਹੀਂ ਆਇਾ। ਉਨ੍ਹਾਂ ਕਿਹਾ ਕਿ ਬਿਜਲੀ ਦੀਆਂ ਹਾਈ ਟੈਂਸ਼ਨ ਲਾਈਨਾਂ ਦੇ ਆਲੇ-ਦੁਆਲੇ ਕੰਮ ਕਰਦੇ ਸਮੇਂ ਪੂਰੀਆਂ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ, ਤਾਂ ਜੋ ਕਿਸੇ ਵੀ ਤਰ੍ਹਾਂ ਦੇ ਜਾਨਲੇਵਾ ਹਾਦਸੇ ਤੋਂ ਬਚਾਅ ਕੀਤਾ ਜਾ ਸਕੇ। ਉੱਧਰ, ਇਸ ਮਾਮਲੇ ਨੂੰ ਲੈ ਕੇ ਏ. ਐੱਸ. ਆਈ. ਤੇ ਜਾਂਚ ਅਧਿਕਾਰੀ ਸੁਭਾਸ਼ ਰਾਜ ਨੇ ਜਾਣਕਾਰੀ ਦਿੰਦਿਆਂ ਦਾਅਵਾ ਕੀਤਾ ਹੈ ਕਿ ਮ੍ਰਿਤਕ ਸੁਜੀਤ ਕੁਮਾਰ ਤੇ ਉਸ ਦੇ ਪਿਤਾ ਘਰਾਂ ਦੀਆਂ ਛੱਤਾਂ 'ਤੇ ਲੈਂਟਰ ਪਾਉਣ ਦਾ ਕੰਮ ਕਰਦੇ ਹਨ। ਇਸ ਦੌਰਾਨ ਜਦੋਂ ਆਪਣੀ ਮਸ਼ੀਨ ਨਾਲ ਸੰਤ ਗ੍ਰੀਨ ਅਸਟੇਟ ਵਿਚ ਬਣ ਰਹੇ ਮਕਾਨ 'ਤੇ ਲੈਂਟਰ ਪਾਉਣ ਦਾ ਕੰਮ ਕਰ ਰਹੇ ਸਨ ਤਾਂ ਠੇਕੇਦਾਰ ਨੇ ਕਥਿਤ ਤੌਰ 'ਤੇ ਬਿਨਾਂ ਦੱਸੇ ਹੀ ਮਸ਼ੀਨ ਦਾ ਬਟਨ ਚਲਾ ਦਿੱਤਾ। ਅਜਿਹੇ ਵਿਚ ਕਰੰਟ ਲੱਗਣ ਕਾਰਨ ਸੁਜੀਤ ਕੁਮਾਰ ਬੁਰੀ ਤਰ੍ਹਾਂ ਝੁਲਸ ਗਿਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਛੱਤ ਤੋਂ ਡਿੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਠੇਕੇਦਾਰ ਦੇ ਖ਼ਿਲਾਫ਼ ਬੀ. ਐੱਨ. ਐੱਸ. ਦੀ ਧਾਰਾ 289 ਤੇ 105 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 


author

Anmol Tagra

Content Editor

Related News