ਬਾਜ਼ਾਰ ਲਗਾਤਾਰ 5ਵੇਂ ਕਾਰੋਬਾਰੀ ਸੈਸ਼ਨ ''ਚ ਬੜ੍ਹਤ ''ਚ ਬੰਦ

08/27/2020 6:44:43 PM

ਮੁੰਬਈ— ਗਲੋਬਲ ਬਾਜ਼ਾਰਾਂ ਦੇ ਕਮਜ਼ੋਰ ਰੁਖ਼ ਅਤੇ ਫਿਊਚਰਜ਼ ਤੇ ਆਪਸ਼ਨ ਸਮੌਦਿਆਂ ਦੀ ਸਮਾਪਤੀ ਕਾਰਨ ਬੀ. ਐੱਸ. ਈ. ਸੈਂਸੈਕਸ ਵੀਰਵਾਰ ਨੂੰ 39.55 ਅੰਕ ਦੀ ਹਲਕੀ ਬੜ੍ਹਤ ਦੇ ਨਾਲ ਬੰਦ ਹੋਇਆ। ਐੱਨ. ਐੱਸ. ਈ. ਦਾ ਨਿਫਟੀ ਵੀ ਹਲਕੀ ਤੇਜ਼ੀ 'ਚ ਰਿਹਾ।

ਹਾਲਾਂਕਿ, ਇਹ ਲਗਾਤਾਰ ਪੰਜਵਾਂ ਕਾਰੋਬਾਰੀ ਸੈਸ਼ਨ ਹੈ, ਜਦੋਂ ਬਾਜ਼ਾਰ ਬੜ੍ਹਤ 'ਚ ਬੰਦ ਹੋਏ ਹਨ। ਸ਼ੁਰੂਆਤ 'ਚ ਬਾਜ਼ਾਰ 'ਚ ਚੰਗੀ ਤੇਜ਼ੀ ਸੀ ਪਰ ਕਾਰੋਬਾਰ ਸਮਾਪਤ ਹੋਣ ਤੱਕ ਇਹ ਤੇਜ਼ੀ ਬਰਕਾਰ ਨਹੀਂ ਰਹਿ ਸਕੀ। ਸੈਂਸੈਕਸ ਇਕ ਸਮੇਂ 39,326.98 ਦੇ ਉੱਚ ਪੱਧਰ ਤੱਕ ਚਲਾ ਗਿਆ ਸੀ ਪਰ ਬਾਅਦ 'ਚ ਕਾਰੋਬਾਰ ਦੇ ਅੰਤਿਮ ਘੰਟੇ 'ਚ ਵਿਕਵਾਲੀ ਕਾਰਨ ਹੇਠਾਂ ਆ ਗਿਆ।

ਕਾਰੋਬਾਰ ਦੀ ਸਮਾਪਤੀ 'ਤੇ ਸੈਂਸੈਕਸ 39.55 ਅੰਕ ਯਾਨੀ 0.1 ਫੀਸਦੀ ਉੱਚਾ ਰਹਿ ਕੇ 39,113.47 ਦੇ ਪੱਧਰ 'ਤੇ ਬੰਦ ਹੋਇਆ।
ਨਿਫਟੀ 9.65 ਅੰਕ ਯਾਨੀ 0.08 ਫੀਸਦੀ ਦੀ ਮਾਮੂਲੀ ਤੇਜੀ ਨਾਲ 11,559.25 ਦੇ ਪੱਧਰ 'ਤੇ ਬੰਦ ਹੋਇਆ। ਪਿਛਲੇ ਪੰਜ ਸੈਸ਼ਨਾਂ 'ਚ ਸੈਂਸੈਕਸ 893.08 ਅੰਕ ਮਜਬੂਤ ਹੋ ਚੁੱਕਾ ਹੈ, ਜਦੋਂ ਕਿ ਨਿਫਟੀ ਨੇ 247.05 ਅੰਕ ਦੀ ਬੜ੍ਹਤ ਹਾਸਲ ਕੀਤੀ ਹੈ। ਸੈਂਸੈਕਸ 'ਚ ਸਭ ਤੋਂ ਵੱਧ ਲਾਭ 'ਚ ਇੰਡਸਇੰਡ ਬੈਂਕ ਰਿਹਾ, ਜਿਸ 'ਚ 6.59 ਫੀਸਦੀ ਦੀ ਤੇਜ਼ੀ ਆਈ।

ਇਸ ਦੇ ਨਾਲ ਹੀ ਮਹਿੰਦਰਾ ਐਂਡ ਮਹਿੰਦਰਾ, ਐੱਸ. ਬੀ. ਆਈ., ਐੱਚ. ਡੀ. ਐੱਫ. ਸੀ., ਐਕਸਿਸ ਬੈਂਕ, ਸਨ ਫਾਰਮਾ ਅਤੇ ਮਾਰੂਤੀ ਨੇ ਵੀ ਤੇਜ਼ੀ ਦਰਜ ਕੀਤੀ। ਦੂਜੇ ਪਾਸੇ, ਜਿਨ੍ਹਾਂ ਸ਼ੇਅਰਾਂ 'ਚ ਗਿਰਾਵਟ ਆਈ, ਉਨ੍ਹਾਂ 'ਚ ਓ. ਐੱਨ. ਜੀ. ਸੀ., ਬਜਾਜ ਆਟੋ, ਕੋਟਕ ਬੈਂਕ ਅਲਟਰਾ ਟੈਕ ਸੀਮੈਂਟ ਅਤੇ ਭਾਰਤੀ ਏਅਰਟੈੱਲ ਸ਼ਾਮਲ ਹਨ।


Sanjeev

Content Editor

Related News