ਜ਼ਿੰਬਾਬਵੇ ਕਰੇਗਾ 2022 ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ ਦੀ ਮੇਜ਼ਬਾਨੀ

08/19/2021 8:00:15 PM

ਦੁਬਈ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਜ਼ਿੰਬਾਬਵੇ 21 ਨਵੰਬਰ ਤੋਂ 5 ਦਸੰਬਰ ਤੱਕ ਮਹਿਲਾਵਾਂ ਦੇ ਵਿਸ਼ਵ ਕੱਪ ਕੁਆਲੀਫਾਇਰ ਦੀ ਮੇਜ਼ਬਾਨੀ ਕਰੇਗਾ। ਨਿਊਜ਼ੀਲੈਂਡ ਵਿਚ ਅਗਲੇ ਸਾਲ ਚਾਰ ਮਾਰਚ ਤੋਂ ਤਿੰਨ ਅਪ੍ਰੈਲ ਤੱਕ ਚੱਲਣ ਵਾਲੇ ਮਹਿਲਾ ਵਿਸ਼ਵ ਕੱਪ ਦੇ ਲਈ ਕੁਆਲੀਫਾਇਰ ਦਾ ਐਲਾਨ ਕੀਤਾ ਗਿਆ ਹੈ ਹਾਲਾਂਕਿ 10 ਟੀਮ ਦੇ ਟੂਰਨਾਮੈਂਟ ਦੇ ਪ੍ਰੋਗਰਾਮ ਦਾ ਐਲਾਨ ਆਉਣ ਵਾਲੇ ਸਮੇਂ ਵਿਚ ਕੀਤਾ ਜਾਵੇਗਾ। ਕੁਆਲੀਫਾਇਰ ਤੋਂ ਆਉਣ ਵਾਲੀਆਂ ਟੀਮਾਂ ਪਹਿਲਾਂ ਹੀ ਆਈ. ਸੀ. ਸੀ. ਮਹਿਲਾ ਚੈਂਪੀਅਨਸ਼ਿਪ ਨਾਲ ਕੁਆਲੀਫਾਈ ਕਰ ਚੁੱਕੀਆਂ ਪੰਜ ਟੀਮਾਂ- ਆਸਟਰੇਲੀਆ, ਇੰਗਲੈਂਡ, ਭਾਰਤ, ਦੱਖਣੀ ਅਫਰੀਕਾ ਅਤੇ ਮੇਜ਼ਬਾਨ ਨਿਊਜ਼ੀਲੈਂਡ ਨਾਲ ਜੁੜੇਗੀ।


ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ 2021 ਦੇ ਲਈ ਆਸਟਰੇਲੀਆਈ ਟੀਮ ਦਾ ਐਲਾਨ, ਵੱਡੇ ਖਿਡਾਰੀਆਂ ਦੀ ਹੋਈ ਵਾਪਸੀ

ਤਿੰਨ ਕੁਆਲੀਫਾਇਰ ਤੇ ਅਗਲੀ ਦੋ ਟੀਮਾਂ ਅਗਲੀ ਆਈ. ਸੀ. ਸੀ. ਮਹਿਲਾ ਚੈਂਪੀਅਨਸ਼ਿਪ 'ਚ ਪਿਛਲੀ ਵਾਰ ਦੀ ਚੋਟੀ ਪੰਜ ਟੀਮਾਂ ਦੇ ਨਾਲ ਆਪਣਾ ਪੱਕਾ ਕਰੇਗੀ, ਜਿਸ ਨਾਲ ਆਈ. ਸੀ. ਸੀ. ਮਹਿਲਾ ਚੈਂਪੀਅਨਸ਼ਿਪ ਦੇ ਤੀਜੇ ਚੱਕਰ ਵਿਚ ਟੀਮਾਂ ਦੀ ਗਿਣਤੀ 8 ਤੋਂ 10 ਹੋ ਜਾਵੇਗੀ। ਆਈ. ਸੀ. ਸੀ. ਦੇ ਟੂਰਨਾਮੈਂਟ ਪ੍ਰਮੁੱਖ ਕ੍ਰਿਸ ਟੇਟਲੀ ਨੇ ਕਿਹਾ ਕਿ ਸਾਡੇ ਕੈਲੰਡਰ ਵਿਚ ਆਈ. ਸੀ. ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ ਬਹੁਤ ਮਹੱਤਵਪੂਰਨ ਟੂਰਨਾਮੈਂਟ ਹੈ ਕਿਉਂਕਿ ਇਸ ਨਾਲ ਟੀਮਾਂ ਨੂੰ ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕਰਨ ਦਾ ਹੀ ਮੌਕਾ ਨਹੀਂ ਮਿਲੇਗਾ ਬਲਕਿ ਇਸ ਨਾਲ ਆਈ. ਸੀ. ਸੀ. ਮਹਿਲਾ ਚੈਂਪੀਅਨਸ਼ਿਪ ਦੇ ਅਗਲੇ ਪੜਾਅ ਵਿਚ ਆਖਰੀ ਦੋ ਭਾਗੀਦਾਰਾਂ ਨੂੰ ਵੀ ਇਜਾਜ਼ਤ ਦੇਵੇਗਾ। ਟੂਰਨਾਮੈਂਟ ਦੇ ਪੰਜਵੇਂ ਪੜਾਅ ਵਿਚ ਬੰਗਲਾਦੇਸ਼, ਆਇਰਲੈਂਡ, ਨੀਦਰਲੈਂਡ, ਪਾਕਿਸਤਾਨ, ਪਾਪੁਆ ਨਿਊ ਗਿਨੀ, ਸ਼੍ਰੀਲੰਕਾ, ਥਾਈਲੈਂਡ, ਅਮਰੀਕਾ, ਵੈਸਟਇੰਡੀਜ਼ ਤੇ ਜ਼ਿੰਬਾਬਵੇ ਹਿੱਸਾ ਲੈਣਗੇ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News