ਧੋਨੀ ਨੂੰ ਇਸ ਨਾਂ ਨਾਲ ਬੁਲਾ ਕੇ ਛੇੜਦੇ ਸਨ ਯੁਵਰਾਜ
Monday, Oct 15, 2018 - 02:05 PM (IST)

ਨਵੀਂ ਦਿੱਲੀ— ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਯੁਵਰਾਜ ਸਿੰਘ ਦੀ ਖਾਸ ਦੋਸਤੀ ਦੇ ਬਾਰੇ 'ਚ ਸਾਰੇ ਜਾਣਦੇ ਹਨ। ਪਰ ਕੀ ਤੁਹਾਨੂੰ ਇਨ੍ਹਾਂ ਦੋਵਾਂ ਖਿਡਾਰੀਆਂ ਦੀ ਸ਼ਰਾਰਤਾਂ ਦੀ ਵੀ ਜਾਣਕਾਰੀ ਹੈ। ਜਿਨ੍ਹਾਂ ਦਿਨਾਂ 'ਚ ਧੋਨੀ ਆਪਣੇ ਇੰਟਰਨੈਸ਼ਨਲ ਕਰੀਅਰ ਦੀ ਸ਼ੁਰੂਆਤ ਕਰ ਰਹੇ ਸਨ, ਉਨ੍ਹਾਂ ਦਿਨਾਂ 'ਚ ਉਨ੍ਹਾਂ ਦੇ ਹਮਉਮਰ ਖਿਡਾਰੀ ਯੁਵਰਾਜ ਸਿੰਘ ਟੀਮ ਇੰਡੀਆ 'ਚ ਧੋਨੀ ਦੇ ਸੀਨੀਅਰ ਸਾਥੀ ਹੋਇਆ ਕਰਦੇ ਸਨ। ਸੌਰਭ ਗਾਂਗੁਲੀ ਦੀ ਇਸ ਟੀਮ 'ਚ ਯੁਵਰਾਜ ਸਿੰਘ ਅਤੇ ਹਰਭਜਨ ਸਿੰਘ ਸਭ ਤੋਂ ਸ਼ਰਾਰਤੀ ਖਿਡਾਰੀ ਸਨ ਅਤੇ ਇਹ ਦੋਵੇਂ ਟੀਮ 'ਚ ਆਏ ਨੌਜਵਾਨ ਖਿਡਾਰੀਆਂ ਦਾ ਬਹੁਤ ਮਜ਼ਾਕ ਬਣਾਉਂਦੇ ਸਨ। ਇਸੇ ਤਰ੍ਹਾਂ ਜਦੋਂ ਮਹਿੰਦਰ ਸਿੰਘ ਧੋਨੀ ਟੀਮ 'ਚ ਸ਼ਾਮਿਲ ਹੋਏ, ਤਾਂ ਯੁਵੀ ਅਕਸਰ ਉਨ੍ਹਾਂ ਨੂੰ 'ਬਿਹਾਰੀ' ਕਹਿ ਕੇ ਤੰਗ ਕਰਦੇ ਸਨ।
ਉਸ ਦੌਰ 'ਚ ਵੀ ਮਾਹੀ ਦੇ ਲੰੰਮੇ-ਲੰਮੇ ਛੱਕੇ ਮਾਰਨ ਦੀ ਧੂਮ ਗੂੰਝ ਰਹੀ ਸੀ। ਧੋਨੀ ਦੀ ਇਸ ਖਾਸੀਅਤ ਦੇ ਬਲ 'ਤੇ ਕਪਤਾਨ ਸੌਰਭ ਗਾਂਗੁਲੀ ਨੇ ਉਸ ਸਮੇਂ ਦੇ ਸਿਲੈਕਟਰਸ ਤੋਂ ਮੰਗ ਕੀਤੀ ਸੀ ਕਿ ਧੋਨੀ ਨੂੰ ਉਨ੍ਹਾਂ ਦੀ ਟੀਮ 'ਚ ਜਗ੍ਹਾ ਮਿਲੇ। ਧੋਨੀ ਦੇ ਟੀਮ 'ਚ ਆਉਣ ਤੋਂ ਬਾਅਦ ਯੁਵੀ ਨੇ ਉਨ੍ਹਾਂ ਨੂੰ ਇੰਟਰਨੈਸ਼ਨਲ ਕ੍ਰਿਕਟ 'ਚ ਸਫਲ ਹੋਣ ਦੇ ਕਈ ਖਾਸ ਟਿਪਸ ਵੀ ਦਿੱਤੇ।
ਯੁਵਰਾਜ ਨੇ ਧੋਨੀ ਨੂੰ ਦੱਸਿਆ ਕਿ ਕ੍ਰਿਕਟ 'ਚ ਲੰਮੇ ਛੱਕੇ ਮਾਰਨਾ ਕੋਈ ਵੱਡੀ ਗੱਲ ਨਹੀਂ ਹੈ। ਸਿਰਫ ਛੱਕੇ ਮਾਰਨ ਨਾਲ ਹੀ ਖਿਡਾਰੀ ਵੱਡਾ ਨਹੀਂ ਹੁੰਦਾ, ਖਿਡਾਰੀ ਵੱਡਾ ਉਦੋਂ ਬਣਦਾ ਹੈ, ਜਦੋਂ ਉਹ ਆਪਣੇ ਦਮ 'ਤੇ ਟੀਮ ਇੰਡੀਆ ਨੂੰ ਜਿੱਤ ਦਿਵਾਏ। ਯੁਵੀ ਦੀ ਇਸ ਸਲਾਹ 'ਤੇ ਧੋਨੀ ਨੇ ਕੀ ਕੀਤਾ ਇਹ ਗੱਲ ਕਿਸੇ ਨੂੰ ਲੁਕੀ ਨਹੀਂ ਹੈ। ਮਹਿੰਦਰ ਸਿੰਘ ਧੋਨੀ ਨੇ ਆਪਣੇ ਇਸ ਦੋਸਤ ਦੀ ਗੱਲ ਇਸ ਤਰ੍ਹਾਂ ਗੰਠ ਬੰਨ੍ਹ ਲਈ ਕਿ ਉਹ ਭਾਰਤ ਦੇ ਹੀ ਨਹੀਂ ਦੁਨੀਆ ਦੇ ਸਭ ਤੋਂ ਵੱਡੇ ਮੈਚ ਫੀਨਸ਼ੀਅਰ ਮੰਨੇ ਜਾਣ ਲੱਗੇ।ਧੋਨੀ ਨੇ ਟੀਮ ਇੰਡੀਆ ਨੂੰ ਆਪਣੇ ਦਮ 'ਤੇ ਕੋਈ ਵਾਰ ਜਿੱਤ ਦਿਵਾ ਕੇ ਮੈਚ ਫਿਨਿਸ਼ਰ ਦੇ ਰੂਪ 'ਚ ਪਛਾਣ ਹਾਸਿਲ ਕੀਤੀ ਹੈ।
ਤੁਹਾਨੂੰ ਦੱਸ ਦਈਏ ਕਿ ਯੁਵੀ ਅਤੇ ਮਾਹੀ ਦੀ ਜੁਗਲਬੰਦੀ ਟੀਮ ਇੰਡੀਆ 'ਚ ਖਾਸ ਬਣ ਗਈ। ਇਨ੍ਹਾਂ ਦੋਵਾਂ ਦੇ ਉਮਦਾ ਖੇਡ ਦੀ ਬਦੌਲਤ ਟੀਮ ਇੰਡੀਆ ਨੇ ਕਈ ਵਾਰ ਜਿੱਤ ਆਪਣੇ ਨਾਂ ਕੀਤੀ। ਬਾਅਦ 'ਚ ਇਹ ਦੋਵੇਂ ਖਿਡਾਰੀ ਕਪਤਾਨ ਅਤੇ ਉਪਕਪਤਾਨ ਦੇ ਤੌਰ 'ਤੇ ਵੀ ਖੇਡੇ ਅਤੇ ਇੱਥੇ ਇਨ੍ਹਾਂ ਦੋਵਾਂ ਦੀ ਜੁਗਲਬੰਦੀ ਨੇ ਟੀਮ ਇੰਡੀਆ ਨੂੰ ਦੋ ਵਰਲਡ ਕੱਪ (2007 ਟੀ-20 ਅਤੇ 2011 'ਚ ਵਨਡੇ) ਵੀ ਜਿਤਾਏ।