Punjab: 'ਆਪ' ਆਗੂ ਲੱਕੀ ਓਬਰਾਏ ਨੂੰ ਨਸ਼ਾ ਤਸਕਰ ਦੱਸ ਕੇ ਇਸ ਸ਼ਖ਼ਸ ਨੇ ਲਈ ਕਤਲ ਦੀ ਜ਼ਿੰਮੇਵਾਰੀ

Friday, Feb 06, 2026 - 02:51 PM (IST)

Punjab: 'ਆਪ' ਆਗੂ ਲੱਕੀ ਓਬਰਾਏ ਨੂੰ ਨਸ਼ਾ ਤਸਕਰ ਦੱਸ ਕੇ ਇਸ ਸ਼ਖ਼ਸ ਨੇ ਲਈ ਕਤਲ ਦੀ ਜ਼ਿੰਮੇਵਾਰੀ

ਜਲੰਧਰ (ਵੈੱਬ ਡੈਸਕ)- ਜਲੰਧਰ ਦੇ ਮਾਡਲ ਟਾਊਨ ਵਿਚ ਗੁਰਦੁਆਰਾ ਸਾਹਿਬ ਦੇ ਬਾਹਰ ਸ਼ਰੇਆਮ ਗੋਲ਼ੀਆਂ ਮਾਰ ਕਤਲ ਕੀਤੇ 'ਆਪ' ਲੱਕੀ ਓਬਰਾਏ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਲੱਕੀ ਓਬਰਾਏ ਕਤਲ ਕਾਂਡ ਦੀ ਜ਼ਿੰਮੇਵਾਰੀ ਜੋਗਾ ਫੋਲੜੀਵਾਲ ਵੱਲੋਂ ਲਈ ਗਈ ਹੈ। ਜੋਗਾ ਫੋਲੜੀਵਾਲ ਨੇ ਫੇਸਬੁੱਕ 'ਤੇ ਲੱਕੀ ਓਬਰਾਏ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਇਕ ਪੋਸਟ ਸਾਂਝੀ ਕੀਤੀ ਹੈ। ਸਾਂਝੀ ਕੀਤੀ ਗਈ ਪੋਸਟ ਵਿਚ ਜੋਗਾ ਫੋਲੜੀਵਾਲ ਨੇ ਲਿਖਿਆ ਕਿ ਜਿਹੜਾ ਅੱਜ ਲੱਕੀ ਓਬਰਾਏ ਦਾ ਜਲੰਧਰ 'ਚ ਕਤਲ ਹੋਇਆ ਆ, ਇਸ ਦੀ ਜ਼ਿੰਮੇਵਾਰੀ ਮੈ ਜੋਗਾ ਫੋਲੜੀਵਾਲ ਲੈਂਦਾ ਹਾਂ। ਇਹ ਕਤਲ ਆਪਾ ਆਪਣੀ ਨਿੱਜੀ ਦੁਸ਼ਮਣੀ ਕਾਰਨ ਕਰਵਾਇਆ ਹੈ ਅਤੇ ਜੋ ਸੋਸ਼ਲ ਮੀਡੀਆ 'ਤੇ ਇਸ ਨੂੰ 'ਆਪ' ਦਾ ਆਗੂ ਬਣਾ ਕੇ ਵਾਇਰਲ ਕੀਤਾ ਜਾ ਰਿਹਾ ਹੈ, ਇਹ ਸਭ ਕੁਝ ਗਲਤ ਹੈ, ਇਹ ਇਕ ਬਹੁਤ ਵੱਡਾ ਨਸ਼ਾ ਤਸਕਰ ਸੀ ਅਤੇ ਆਪ ਵੀ ਨਸ਼ੇ ਕਰਦਾ ਸੀ ਤੇ ਇਸ ਦੇ ਸਾਰੇ ਕਾਲੇ ਕੰਮਾਂ ਦੇ ਸਬੂਤ ਸਾਡੇ ਕੋਲ ਹਨ। 

ਇਹ ਵੀ ਪੜ੍ਹੋ: ਜਲੰਧਰ 'ਚ ਗੋਲ਼ੀਆਂ ਮਾਰ ਕਤਲ ਕੀਤੇ ਲੱਕੀ ਓਬਰਾਏ ਦੇ ਚਾਚੇ ਨੇ ਕੀਤੇ ਵੱਡੇ ਖ਼ੁਲਾਸੇ

PunjabKesari

ਅੱਗੇ ਲਿਖਦੇ ਹੋਏ ਕਿਹਾ ਗਿਆ ਹੈ ਕਿ ਇਹ ਕਤਲ ਖਾਲਸਾ ਕਾਲਜ ਦੀ ਪ੍ਰਧਾਨਗੀ ਕਰਕੇ ਹੋਇਆ ਹੈ। ਨਾਲ ਹੀ ਦੱਸ ਦਈਏ ਇਸ ਨੇ ਆਪਣੇ ਸਾਰੇ ਕਾਲੇ ਕੰਮਾਂ ਨੂੰ ਲੁਕਾਉਣ ਕਰਕੇ 'ਆਪ' ਦਾ ਪੱਲਾ ਫੜਿਆ ਸੀ ਅਤੇ ਇਹ ਕੋਈ ਵੀ ਲੀਡਰ ਨੀਂ ਸੀ ਸਗੋਂ ਪੁਲਸ ਦਾ ਖ਼ਾਸ ਮੁਖ਼ਬਰ ਸੀ, ਇਹ ਆਪਣੇ ਕਾਲੇ ਕੰਮਾਂ ਕਰਕੇ ਪੁਲਸ ਨਾਲ ਸਾਂਝ ਰੱਖਦਾ ਸੀ ਅਤੇ ਸਾਡੇ ਭਰਾਵਾਂ ਦਾ ਨੁਕਸਾਨ ਕਰਵਾਉਂਦਾ ਸੀ ਤੇ ਬਾਕੀ ਇਸ ਨੇ ਸਾਡੇ ਬਾਰੇ ਜੋ ਬਕਵਾਸ ਕੀਤੀ ਸੀ, ਉਸ ਦਾ ਜਵਾਬ ਅਸੀਂ ਅੱਜ ਇਹਨੂੰ ਦੇ ਦਿੱਤਾ ਹੈ ਅਤੇ ਇਕ ਗੱਲ ਨਾਲ ਦੀ ਨਾਲ ਦਸ ਦਈਏ ਜਿਹੜੇ ਵੀ ਮੇਰੇ ਬਾਰੇ ਚੰਗੀਆਂ ਮਾੜੀਆਂ ਕਰਦੇ ਹਨ, ਉਨ੍ਹਾਂ ਨੂੰ ਵੀ ਜਵਾਬ ਜਲਦੀ ਦੇਵਾਂਗੇ ਅਤੇ ਜੇ ਕਿਸੇ ਵੀਰ ਭਰਾ ਨੂੰ ਲੱਗਦਾ ਕਿ ਇਹ ਕਤਲ ਨਾਜਾਇਜ਼ ਹੋਇਆ ਅਤੇ ਉਹ ਸਾਡੇ ਨਾਲ ਸੰਪਰਕ ਕਰ ਲਵੇ ਨਾ ਅੱਜ ਤਾਈਂ ਕਿਸੇ ਨਾਲ ਮਾੜੀ ਕੀਤੀ ਅਤੇ ਨਾ ਹੀ ਕਦੇ ਕਰਾਂਗੇ। ਫਿਲਹਾਲ ਜੋਗਾ ਫੋਲੜੀਵਾਲ ਵੱਲੋਂ ਪਾਈ ਗਈ ਪੋਸਟ ਦੀ 'ਜਗ ਬਾਣੀ' ਕੋਈ ਪੁਸ਼ਟੀ ਨਹੀਂ ਕਰਦਾ ਹੈ। Just wait and watch
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਇਹ ਵੀ ਪੜ੍ਹੋ: ਲੱਕੀ ਓਬਰਾਏ ਕਤਲ ਕਾਂਡ ਨੇ ਹਿਲਾਇਆ ਪੰਜਾਬ! ਖਹਿਰਾ ਬੋਲੇ -ਪੰਜਾਬ 'ਚ ਕਾਨੂੰਨ ਵਿਵਸਥਾ ਫੇਲ੍ਹ
ਜ਼ਿਕਰਯੋਗ ਹੈ ਕਿ ਲੱਕੀ ਓਬਰਾਏ ਸਵੇਰੇ ਸਵਾ 8 ਵਜੇ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਲਈ ਗਏ ਸਨ ਅਤੇ ਜਦੋਂ ਗੁਰਦੁਆਰਾ ਸਾਹਿਬ ਵਿਚੋਂ ਬਾਹਰ ਨਿਕਲੇ ਤਾਂ ਥਾਰ ਗੱਡੀ ਵਿਚ ਬੈਠਣ ਦੌਰਾਨ ਲੱਕੀ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਥੇ ਹੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਸਾਬਕਾ ਕੌਂਸਲਰ ਕੁਲਦੀਪ ਓਬਰਾਏ ਨੇ ਕਿਹਾ ਕਿ ਉਨ੍ਹਾਂ ਦਾ ਭਤੀਜਾ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਲਈ ਆਏ ਸਨ। ਜਿਵੇਂ ਹੀ ਉਹ ਗੁਰਦੁਆਰੇ ਤੋਂ ਬਾਹਰ ਆਏ ਤਾਂ ਇਕ ਐਕਟਿਵਾ ਸਵਾਰ ਦੋ ਮੁਲਜ਼ਮਾਂ ਨੇ ਤਾਬੜਤੋੜ ਗੋਲ਼ੀਆਂ ਚਲਾ ਦਿੱਤੀਆਂ। ਉਨ੍ਹਾਂ ਅੱਗੇ ਕਿਹਾ ਕਿ ਲੱਕੀ ਰਾਜਨੀਤੀ ਨਾਲ ਜੁੜਿਆ ਹੋਇਆ ਸੀ ਅਤੇ ਜੋ ਵੀ ਚੰਗਾ ਕੰਮ ਕਰਦਾ ਹੈ ਉਸ ਨੂੰ ਧਮਕੀ ਭਰੇ ਫੋਨ ਆਉਂਦੇ ਹਨ। ਉਥੇ ਹੀ ਪ੍ਰਧਾਨਗੀ ਨੂੰ ਲੈ ਕੇ ਹੋਏ ਵਿਵਾਦ ਬਾਰੇ ਬੋਲਦੇ ਉਨ੍ਹਾਂ ਕਿਹਾ ਕਿ ਲੱਕੀ ਕਾਲਜ 'ਚ ਪ੍ਰਧਾਨਗੀ ਨੂੰ ਲੈ ਕੇ ਗਿਆ ਸੀ ਅਤੇ ਇਕ ਵਿਦਿਆਰਥੀਆਂ ਦੀ ਮਦਦ ਕੀਤੀ ਸੀ।  ਇਸ ਦੌਰਾਨ ਇਕ ਵਿਅਕਤੀ ਨੇ ਲੱਕੀ ਨੂੰ ਧਮਕੀ ਦਿੱਤੀ ਸੀ ਅਤੇ ਗਾਲ੍ਹਾਂ ਕੱਢੀਆਂ ਸਨ। ਕੁਲਦੀਪ ਓਬਰਾਏ ਨੇ ਦੱਸਿਆ ਕਿ ਲੱਕੀ ਦੇ ਦੋ ਛੋਟੇ ਬੱਚੇ ਹਨ, ਜਿਨ੍ਹਾਂ ਵਿੱਚ ਇਕ 17 ਸਾਲ ਦੀ ਧੀ ਵੀ ਸ਼ਾਮਲ ਹੈ। 

ਇਹ ਵੀ ਪੜ੍ਹੋ: ਜਲੰਧਰ 'ਚ ਗੋਲ਼ੀਆਂ ਮਾਰ ਕਤਲ ਕੀਤੇ ਲੱਕੀ ਓਬਰਾਏ ਦੇ ਮਾਮਲੇ 'ਚ ਨਵੀਂ ਅਪਡੇਟ! ਮੁਲਜ਼ਮਾਂ ਦੀ CCTV ਆਈ ਸਾਹਮਣੇ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News