ਯੁਵਰਾਜ ਦੇ ਪਿਤਾ ਨੇ ਲਿਆ ਯੂ ਟਰਨ, ਕਿਹਾ- ਮੈਂ ਖੁਦ ਹਾਂ ਧੋਨੀ ਦਾ ਫੈਨ

Wednesday, Jul 24, 2019 - 11:21 PM (IST)

ਯੁਵਰਾਜ ਦੇ ਪਿਤਾ ਨੇ ਲਿਆ ਯੂ ਟਰਨ, ਕਿਹਾ- ਮੈਂ ਖੁਦ ਹਾਂ ਧੋਨੀ ਦਾ ਫੈਨ

ਜਲੰਧਰ— ਲੰਮੇ ਸਮੇਂ ਤੋਂ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਤੋਂ ਆਲੋਚਨਾਵਾਂ ਝੱਲ ਰਹੇ ਮਹਿੰਦਰ ਸਿੰਘ ਧੋਨੀ ਨੂੰ ਆਖਿਰਕਾਰ ਰਾਹਤ ਮਿਲ ਗਈ ਹੋਵੇਗੀ। ਦਰਅਸਲ ਜ਼ਿਆਦਾਤਰ ਧੋਨੀ ਦੀ ਆਲੋਚਨਾ ਕਰਨ ਦੇ ਲਈ ਮਸ਼ਹੂਰ ਯੋਗਰਾਜ ਸਿੰਘ ਨੇ ਇਕ ਨਿਜੀ ਚੈਨਲ 'ਤੇ ਇੰਟਰਵਿਊ ਦੌਰਾਨ ਇਹ ਬੋਲੇ ਕੇ ਹੈਰਾਨ ਕਰ ਦਿੱਤਾ ਹੈ ਕਿ ਉਹ ਧੋਨੀ ਦੇ ਫੈਨ ਹਨ। ਯੋਗਰਾਜ ਨੂੰ ਦਰਅਸਲ ਧੋਨੀ ਵਲੋਂ ਆਰਮੀ ਟ੍ਰੈਨਿੰਗ ਲੈਣ ਦਾ ਫੈਸਲਾ ਵਧੀਆ ਲੱਗਿਆ ਸੀ। ਇਸ ਸਬੰਧ 'ਚ ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਸੇਵਾ ਉਹ ਬਹੁਤ ਦਿਨਾਂ ਤੋਂ ਕਰਦੇ ਆ ਰਹੇ ਹਨ। ਉਹ ਬਹੁਤ ਵੱਡੇ ਖਿਡਾਰੀ ਹਨ।

PunjabKesari
ਯੋਗਰਾਜ ਨੇ ਕਿਹਾ ਕਿ ਮੈਂ ਖੁਦ ਧੋਨੀ ਦਾ ਫੈਨ ਹਾਂ। ਜਿਸ ਤਰ੍ਹਾਂ ਉਹ ਕਪਤਾਨੀ ਕਰਦੇ ਹਨ, ਵਧੀਆ ਫੈਸਲੇ ਲੈਂਦੇ ਹਨ। ਬਸ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਕਿਸੇ ਦੀ ਸੇਵਾ ਕਰੋ, ਭਾਵੇਂ ਕੁਝ ਵੀ ਕਰੋ ਪਰ ਕਦੀਂ ਵੀ ਜ਼ਿੰਦਗੀ 'ਚ ਬੁਰਾ ਨਾ ਕਰੋ। ਯੋਗਰਾਜ ਨੇ ਸਾਫ ਕਿਹਾ ਕਿ ਜੇਕਰ ਭਾਰਤੀ ਟੀਮ 'ਚ ਨੋਜਵਾਨ ਖਿਡਾਰੀਆਂ ਦੀ ਜ਼ਰੂਰਤ ਹੈ ਤਾਂ ਉਨ੍ਹਾਂ ਨੂੰ ਮੌਕਾ ਦੇਣਾ ਚਾਹੀਦਾ ਹੈ। ਸਾਨੂੰ ਕਦੀਂ ਇਸ ਤਰ੍ਹਾਂ ਦੀ ਜ਼ਿੰਦਗੀ ਨਹੀਂ ਜੀਣੀ ਚਾਹੀਦੀ ਤਾਕਿ ਲੋਕ ਸਾਨੂੰ ਨਫਰਤ ਕਰਨ। ਸਾਨੂੰ ਕਦੀ ਵੀ ਆਪਣੇ ਖਿਡਾਰੀਆਂ ਦੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ।

PunjabKesari
ਜ਼ਿਕਰਯੋਗ ਹੈ ਕਿ ਯੋਗਰਾਜ ਲੰਮੇ ਸਮੇਂ ਤੋਂ ਧੋਨੀ 'ਤੇ ਉਸਦੇ ਬੇਟੇ ਯੁਵਰਾਜ ਨੂੰ ਭਾਰਤੀ ਟੀਮ ਤੋਂ ਬਾਹਰ ਕਰਨ ਦਾ ਦੋਸ਼ ਲਗਾਉਂਦੇ ਰਹੇ ਹਨ। ਯੋਗਰਾਜ ਦਾ ਕਹਿਣਾ ਹੈ ਕਿ ਯੁਵਰਾਜ ਦੀ ਵਜ੍ਹਾ ਨਾਲ ਭਾਰਤੀ ਟੀਮ 2011 ਦਾ ਵਿਸ਼ਵ ਕੱਪ ਜਿੱਤ ਸਕੀ ਸੀ ਪਰ ਇਸ ਦੇ ਬਾਵਜੂਦ ਧੋਨੀ ਨੇ ਆਪਣੇ ਸੀਨੀਅਰ ਸਾਥੀ ਦੀ ਮਦਦ ਨਹੀਂ ਕੀਤੀ।


author

Gurdeep Singh

Content Editor

Related News