ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ- ਹੁਣ ਆਖ਼ਿਰੀ ਮੈਚ ''ਤੇ ਸਭ ਕੁਝ ਨਿਰਭਰ
Saturday, Jul 22, 2023 - 04:02 PM (IST)
ਸ਼ੰਘਾਈ (ਚੀਨ)-ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ ਦਾ 11ਵਾਂ ਮੈਚ ਡਰਾਅ ਹੋਣ ਤੋਂ ਬਾਅਦ ਮੌਜੂਦਾ ਮਹਿਲਾ ਵਿਸ਼ਵ ਚੈਂਪੀਅਨ ਜ਼ੂ ਵੇਨਜੁਨ ਅਤੇ ਉਸ ਦੀ ਚੁਣੌਤੀ ਲੇਈ ਟਿੰਗਜੀ 5.5-5.5 ਨਾਲ ਬਰਾਬਰੀ 'ਤੇ ਹੈ। ਹੁਣ ਸਭ ਕੁਝ ਮੈਚ ਦੀ ਆਖ਼ਰੀ 12ਵੀਂ ਗੇਮ 'ਤੇ ਨਿਰਭਰ ਕਰਦਾ ਹੈ ਇੱਕ ਗੁੰਝਲਦਾਰ ਅਤੇ ਤਣਾਅਪੂਰਨ ਖੇਡ 'ਚ ਲੇਈ ਟਿੰਗਜੀ ਨੇ ਆਪਣੇ ਆਖ਼ਰੀ ਮੈਚ 'ਚ ਮੌਜੂਦਾ ਮਹਿਲਾ ਵਿਸ਼ਵ ਚੈਂਪੀਅਨ ਜ਼ੂ ਵੇਨਜੁਨ ਦੇ ਖ਼ਿਲਾਫ਼ ਸਫੈਦ ਮੋਹਰਿਆਂ ਨਾਲ ਦਬਾਅ ਬਣਾਇਆ ਪਰ ਜਿੱਤ ਨਹੀਂ ਸਕੀ। ਇਟਾਲੀਅਨ ਓਪਨਿੰਗ 'ਚ ਖੇਡ ਵਜ਼ੀਰ ਅਤੇ ਉਲਟ ਸੂਟ ਦੇ ਊਠ ਦੀ ਸਥਿਤੀ 'ਚ 48 ਚਾਲਾਂ 'ਚ ਡਰਾਅ 'ਚ ਸਮਾਪਤ ਹੋਈ।
ਇਹ ਵੀ ਪੜ੍ਹੋ-ਸੂਰਿਆਕੁਮਾਰ ਯਾਦਵ ਹੋ ਸਕਦੇ ਹਨ ਟੀਮ ਇੰਡੀਆ ਦੇ ਨਵੇਂ ਟੀ-20 ਕਪਤਾਨ, ਜਲਦ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ
ਮੈਚ ਦਾ ਨਤੀਜਾ ਹੁਣ ਗੇਮ 12 'ਤੇ ਟਿੱਕਿਆ ਹੋਇਆ ਹੈ ਜਿੱਥੇ ਡਿਫੈਂਡਿੰਗ ਵਿਸ਼ਵ ਚੈਂਪੀਅਨ ਚਿੱਟੇ ਮੋਹਰਿਆਂ ਨਾਲ ਖੇਡੇਗੀ ਅਤੇ ਜੋ ਵੀ ਜਿੱਤੇਗਾ ਉਹ ਵਿਸ਼ਵ ਚੈਂਪੀਅਨ ਬਣੇਗਾ ਅਤੇ ਜੇਕਰ ਫਾਈਨਲ ਮੈਚ ਡਰਾਅ ਰਿਹਾ, ਤਾਂ ਮਹਿਲਾ ਵਿਸ਼ਵ ਚੈਂਪੀਅਨ ਦੇ ਖਿਤਾਬ ਦਾ ਫ਼ੈਸਲਾ ਰੈਪਿਡ ਟਾਈਬ੍ਰੇਕਰ 'ਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ- Cricket World cup : ਅਹਿਮਦਾਬਾਦ 'ਚ ਭਾਰਤ-ਪਾਕਿ ਮੈਚ ਦੇ ਲਈ ਹਸਪਤਾਲ ਦੇ ਬੈੱਡ ਵੀ ਹੋ ਰਹੇ ਨੇ ਬੁੱਕ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8